ISIS 'ਚ ਭਰਤੀ ਹੋਣ 'ਤੇ ਤੁਰਕੀ ਦੀਆਂ 16 ਔਰਤਾਂ ਨੂੰ ਫ਼ਾਂਸੀ, 1700 ਵਿਦੇਸ਼ੀ ਔਰਤਾਂ ਗ੍ਰਿਫ਼ਤਾਰ
Published : Feb 26, 2018, 1:58 pm IST
Updated : Feb 26, 2018, 8:28 am IST
SHARE ARTICLE

ਬਗਦਾਦ : ਇਰਾਕ ਦੀ ਇਕ ਅਦਾਲਤ ਨੇ ਤੁਰਕੀ ਦੀਆਂ 16 ਔਰਤਾਂ ਨੂੰ ਅੱਤਵਾਦੀ ਸੰਗਠਨ ISIS ਜੁਆਇਨ ਕਰਨ 'ਤੇ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਅਗਸਤ ਵਿਚ ਅੱਤਵਾਦੀਆਂ ਦੇ ਖਿਲਾਫ਼ ਆਪਰੇਸ਼ਨ ਸ਼ੁਰੂ ਕਰਨ ਦੇ ਬਾਅਦ ਤੋਂ ਹੀ ਇਰਾਕੀ ਫ਼ੌਜ ਹੁਣ ਤੱਕ ਅਣਗਿਣਤ ਔਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਸੁਣਵਾਈ ਲਈ ਕੋਰਟ ਵਿਚ ਪੇਸ਼ ਕਰ ਚੁੱਕੀ ਹੈ। 


ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਰੀਬ 1700 ਔਰਤਾਂ ਨੂੰ ਆਈਐੱਸ ਦੀ ਮਦਦ ਲਈ ਫੜਿਆ ਜਾ ਚੁੱਕਿਆ ਹੈ। ਸੈਂਟਰਲ ਕ੍ਰਿਮੀਨਲ ਕੋਰਟ ਦੇ ਜੱਜ ਅਬਦੁਲ - ਸੱਤਾਰ ਅਲ - ਬਿਰਕਦਾਰ ਦੇ ਮੁਤਾਬਕ ਸਜਾ ਦਾ ਐਲਾਨ ਤੱਦ ਕੀਤਾ ਗਿਆ ਜਦੋਂ ਇਹ ਸਾਬਤ ਹੋ ਗਿਆ ਕਿ ਔਰਤਾਂ ISIS ਅੱਤਵਾਦੀਆਂ ਨਾਲ ਜੁੜੀਆਂ ਹਨ ਜਾਂ ਫਿਰ ਉਨ੍ਹਾਂ ਨੇ ਆਪਣੇ ਆਪ ਅੱਤਵਾਦੀਆਂ ਨਾਲ ਵਿਆਹ ਅਤੇ ਹਮਲਿਆਂ ਵਿਚ ਮਦਦ ਦੀ ਗੱਲ ਕਬੂਲੀ। ਹਾਲਾਂਕਿ, ਉਨ੍ਹਾਂ ਦੱਸਿਆ ਕਿ ਕੋਰਟ ਦੇ ਫੈਸਲੇ 'ਤੇ ਅਪੀਲ ਕੀਤੀ ਜਾ ਸਕਦੀ ਹੈ। 

 
ਦੱਸ ਦੇਈਏ ਕਿ ਇਰਾਕ ਅਤੇ ਸੀਰੀਆ ਵਿਚ ਆਈਐੱਸ ਦੇ ਕਬਜ਼ੇ ਦੇ ਬਾਅਦ ਹੀ ਹਜ਼ਾਰਾਂ ਵਿਦੇਸ਼ੀ ਨਾਗਰਿਕ ਅੱਤਵਾਦੀ ਬਨਣ ਲਈ ਇਨ੍ਹਾਂ ਦੇਸ਼ਾਂ ਵਿਚ ਆ ਚੁੱਕੇ ਹਨ। 2014 ਤੋਂ ਹੀ ਕਈ ਵਿਦੇਸ਼ੀ ਔਰਤਾਂ ਵੀ ਇਸ ਸੰਗਠਨ ਦੇ ਨਾਲ ਜੁੜ ਚੁੱਕੀਆਂ ਹਨ। ਅਗਸਤ ਵਿਚ ਇਰਾਕੀ ਫੌਜ ਦੇ ਆਪਰੇਸ਼ਨ ਦੇ ਬਾਅਦ ਕਰੀਬ 1300 ਔਰਤਾਂ ਨੇ ਆਪਣੇ ਬੱਚਿਆਂ ਦੇ ਨਾਲ ਸਰੈਂਡਰ ਕਰ ਦਿੱਤਾ ਸੀ। ਦੇਸ਼ ਤੋਂ ਆਈਐੱਸ ਦੇ ਪੈਰ ਉਖੜਨ ਦੇ ਬਾਅਦ ਹੁਣ ਤੱਕ ਕਰੀਬ 1700 ਵਿਦੇਸ਼ੀ ਔਰਤਾਂ ਫੌਜ ਦੇ ਸਾਹਮਣੇ ਸਰੈਂਡਰ ਕਰ ਚੁੱਕੀਆਂ ਹਨ ਜਾਂ ਗ੍ਰਿਫ਼ਤਾਰ ਹੋਈਆਂ ਹਨ। 



ਪਿਛਲੇ ਹਫਤੇ ਵੀ ਕੋਰਟ ਨੇ ਤੁਰਕੀ ਦੀ ਇਕ ਮਹਿਲਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਥੇ ਹੀ 10 ਹੋਰ ਦੇਸ਼ਾਂ ਦੀਆਂ ਔਰਤਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਕਰੀਬ ਇਕ ਮਹੀਨੇ ਪਹਿਲਾਂ ਇਕ ਜਰਮਨ ਮਹਿਲਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਥੇ ਹੀ ਦਸੰਬਰ ਵਿਚ ਇਕ ਰੂਸੀ ਮਹਿਲਾ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ। 



ਇਰਾਕ ਨੇ ਪਿਛਲੇ ਸਾਲ ਦਸੰਬਰ ਵਿਚ ਆਈਐੱਸ 'ਤੇ ਜਿੱਤ ਦਾ ਐਲਾਨ ਕਰ ਦਿੱਤਾ ਸੀ। ਇਰਾਕ ਦੇ ਪੀਐਮ ਹੈਦਰ ਅਲ - ਅਬਾਦੀ ਨੇ ਐਲਾਨ ਕੀਤਾ ਸੀ ਕਿ ਫੌਜ ਨੇ ਸੀਰੀਆ ਨਾਲ ਲੱਗੇ ਬਾਰਡਰ ਨੂੰ ਵੀ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਆਈਐੱਸ ਨੇ 2014 ਵਿਚ ਇਰਾਕ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਅੱਤਵਾਦੀਆਂ ਨੇ ਹਜਾਰਾਂ ਔਰਤਾਂ ਅਤੇ ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਆਪਣੇ 3 ਸਾਲ ਤੋਂ ਜ਼ਿਆਦਾ ਦੇ ਸ਼ਾਸਨ ਵਿਚ ਆਈਐੱਸ ਨੇ ਇਰਾਕ ਨੂੰ ਤਬਾਹ ਕਰ ਦਿੱਤਾ ਸੀ। ਲੱਖਾਂ ਲੋਕ ਅੱਤਵਾਦੀ ਹਮਲਿਆਂ ਤੋਂ ਬਚਣ ਲਈ ਆਪਣੇ ਘਰਾਂ ਨੂੰ ਛੱਡਕੇ ਭੱਜਣ ਨੂੰ ਮਜਬੂਰ ਹੋਏ ਸਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement