ਜਗਮੀਤ ਸਿੰਘ ਨੂੰ NDP ਲੀਡਰ ਚੁਣੇ ਜਾਣ 'ਤੇ ਮਿਲੀਆਂ ਵਧਾਈਆਂ
Published : Oct 3, 2017, 5:05 pm IST
Updated : Oct 3, 2017, 11:35 am IST
SHARE ARTICLE

ਟੋਰਾਂਟੋ: ਜਗਮੀਤ ਸਿੰਘ ਦੇ ਕੈਨੇਡਾ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਮੁਖੀ ਚੁਣੇ ਜਾਣ ਨਾਲ ਦੇਸ਼-ਵਿਦੇਸ਼ 'ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਇਸ ਸਫਲਤਾ 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਬਾਰਕਾਂ ਦਿੱਤੀਆਂ ਹਨ। ਦੱਸ ਦਈਏ ਕਿ ਹੁਣ ਜਗਮੀਤ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਦਾਅਵੇਦਾਰੀ ਲਈ ਲੜ ਸਕਦੇ ਹਨ।

ਇਸ ਦੇ ਨਾਲ ਜਗਮੀਤ ਸਿੰਘ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੀ ਕਿਸੇ ਵੱਡੀ ਰਾਜਨੀਤਕ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਮੂਲ ਨੇਤਾ ਬਣ ਗਏ ਹਨ। ਓਂਟਾਰਿਆ ਪ੍ਰਾਂਤ ਦੇ ਸਾਂਸਦ ਸਿੰਘ ਨੂੰ ਸਾਲ 2019 ਦੇ ਚੋਣ ਵਿੱਚ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਖਿਲਾਫ ਪਾਰਟੀ ਦੀ ਅਗਵਾਈ ਕਰਨ ਲਈ ਪਹਿਲਾਂ ਮਤਦਾਨ ਦੇ ਆਧਾਰ 'ਤੇ ਪਾਰਟੀ ਦਾ ਨੇਤਾ ਚੁਣਿਆ ਗਿਆ ਹੈ। ਜਗਮੀਤ ਸਿੰਘ ਨੇ 53 . 6 ਫ਼ੀਸਦੀ ਵੋਟ ਹਾਸਲ ਕਰ ਇਸ ਨਿਰਣਾਇਕ ਫਰਸਟ ਬੈਲਟ ਵਿੱਚ ਤਿੰਨ ਹੋਰ ਉਮੀਦਵਾਰਾਂ ਉੱਤੇ ਜਿੱਤ ਦਰਜ ਕੀਤੀ।



ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ ਅਤੇ ਲਿਖਿਆ,'' ਉਹ ਜਲਦੀ ਹੀ ਮੁਲਕ ਦੇ ਲੋਕਾਂ ਲਈ ਰਲ-ਮਿਲ ਕੇ ਕੰਮ ਕਰਨ ਲਈ ਆਸਵੰਦ ਹਨ।'' ਜਗਮੀਤ ਸਿੰਘ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਯੂਕੇ ਦੇ ਸੰਸਦ ਤਨਮਨਜੀਤ ਸਿੰਘ ਢੇਸੀ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਐਨਡੀਪੀ ਆਗੂ ਵਜੋਂ ਉਨ੍ਹਾਂ ਦੀ ਜਿੱਤ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।


ਸਿੰਘ ਸੇਵਾ ਸਿੰਘ ਠਿਕਰੀਵਾਲਾ ਦਾ ਇਕ ਮਹਾਨ ਪੜਪੋਤਾ ਹੈ। ਸੇਵਾ ਸਿੰਘ ਪੰਜਾਬ ਦੀ ਮਸ਼ਹੂਰ ਆਜ਼ਾਦੀ ਘੁਲਾਟੀਆ ਸੀ ਅਤੇ ਉਹ ਪ੍ਰਜਾ ਮੰਡਮ ਲਹਿਰ ਦੇ ਪ੍ਰਧਾਨ ਸਨ। ਬਚਪਨ ਵਿਚ ਵੀ ਸਿੰਘ ਨੇ ਪਟਿਆਲੇ ਵਿਚ ਕੁੱਝ ਸਮਾਂ ਬਿਤਾਇਆ ਸੀ।



ਕੈਨੇਡਾ ਦੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ- ਐਨ.ਡੀ.ਪੀ. ਦੇ ਮੁਖੀ ਦੀ ਚੋਣ ਵਿੱਚ ਕੁੱਲ ਚਾਰ ਉਮੀਦਵਾਰ ਸਨ ਅਤੇ ਜਗਮੀਤ ਸਿੰਘ ਨੂੰ 35,266 ਅਤੇ ਬਾਕੀ ਤਿੰਨਾਂ ਚਾਰਲੀ ਐਂਗਸ 12,705, ਨਿੱਕੀ ਐਸ਼ਟਨ 11,374 ਤੇ ਗਾਏ ਕੈਰਨ ਨੂੰ 6,164 ਕੁੱਲ ਮਿਲਾ ਕੇ 30,243 ਵੋਟਾਂ ਪਈਆਂ ਹਨ। ਉਹ ਕੈਨੇਡਾ ਦੀ ਸਿਆਸੀ ਪਾਰਟੀ ਵਿੱਚ ਪਹਿਲੇ ਅੰਮ੍ਰਿਤਧਾਰੀ ਆਗੂ ਹਨ। 

ਪੇਸ਼ੇ ਵਜੋਂ ਵਕੀਲ ਜਗਮੀਤ ਸਿੰਘ (38) ਸਾਲ 2011 ਵਿੱਚ ਓਨਟਾਰੀਓ ਦੀ ਸੂਬਾਈ ਸਿਆਸਤ ਵਿੱਚ ਆਏ ਅਤੇ ਪਹਿਲੀ ਵਾਰ 2015 ਵਿੱਚ ਸੂਬਾਈ ਐਨ.ਡੀ.ਪੀ. ਦੇ ਡਿਪਟੀ ਲੀਡਰ ਬਣੇ। ਬਰੈਂਪਟਨ ਤੋਂ ਐਮ.ਐਲ.ਏ. ਜਗਮੀਤ ਸਿੰਘ ਨੇ ਪਾਰਟੀ ਆਗੂ ਟੌਮ ਮੁਲਕੇਅਰ ਵੱਲੋਂ ਅਹੁਦਾ ਛੱਡਣ ਕਾਰਨ ਇਸੇ ਸਾਲ ਕੌਮੀ ਸਿਆਸਤ 'ਚ ਕੁੱਦਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੇ ਪਿਤਾ ਡਾਕਟਰ ਹਨ ਅਤੇ ਭਰਾ ਗੁਰਰਤਨ ਲਾਅ ਫਰਮ ਚਲਾਉਂਦੇ ਹਨ। 


ਪਾਰਟੀ ਦੇ ਸਾਬਕਾ ਨੀਤੀਵਾਨ ਰਾਬਿਨ ਮੈਕਲਾਕਲਨ ਮੁਤਾਬਕ ਅੰਗਰੇਜ਼ੀ ਤੇ ਫਰੈਂਚ ਭਾਸ਼ਾਵਾਂ ਵਿੱਚ ਮਾਹਰ ਜਗਮੀਤ ਸਿੰਘ ਦੀ ਮੁਹਿੰਮ ਸਿਆਸੀ ਮੁਹਾਂਦਰਾ ਬਦਲ ਸਕਦੀ ਹੈ।

ਰੰਗੀਨ ਦੁਮਾਲਿਆਂ ਦੇ ਸ਼ੌਕੀਨ ਜਗਮੀਤ ਸਿੰਘ ਇਸ ਦੇਸ਼ ਦੇ ਇੱਕ ਪ੍ਰਮੁੱਖ ਸਮੂਹ ਰਾਜਨੀਤਕ ਦਲ ਦੀ ਅਗਵਾਈ ਕਰਨ ਵਾਲੇ ਅਲਪ ਸੰਖਿਅਕ ਸਮੁਦਾਏ ਦੇ ਪਹਿਲੇ ਮੈਂਬਰ ਹਨ। ਫਿਲਹਾਲ ਉਨ੍ਹਾਂ ਦੇ ਸਾਹਮਣੇ ਉਸ ਨਿਊ ਡੈਮੋਕਰੇਟਿਕ ਪਾਰਟੀ ਨੂੰ ਫਿਰ ਤੋਂ ਖੜਾ ਕਰਨ ਦੀ ਗੰਭੀਰ ਚੁਣੋਤੀ ਹੈ। 


ਸਿੰਘ ਨੇ ਕਿਹਾ ਕਿ ਇਸ ਅਭਿਆਨ ਨਾਲ ਸਾਡੀ ਪਾਰਟੀ ਵਿੱਚ ਨਵੇਂ ਉਤਸ਼ਾਹ ਦਾ ਸੰਚਾਰ ਹੋਇਆ ਹੈ। ਨਿਊ ਡੈਮੋਕਰੇਟਿਕ ਪਾਰਟੀ ਵਰਤਮਾਨ ਵਿੱਚ ਕੁੱਲ 338 ਵਿੱਚੋਂ 44 ਸੀਟਾਂ ਦੇ ਨਾਲ ਕੈਨੇਡਾ ਦੀ ਸੰਸਦ ਵਿੱਚ ਤੀਸਰੇ ਸਥਾਨ ਉੱਤੇ ਹੈ। ਇਹ ਪਾਰਟੀ ਕਦੇ ਵੀ ਸੱਤਾ ਵਿੱਚ ਨਹੀਂ ਆਈ।

SHARE ARTICLE
Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement