
ਤੁਹਾਨੂੰ ਅਕਸਰ ਫੋਨ ‘ਤੇ ਕਈ ਬਾਰ ਰੌਂਗ ਨੰਬਰ ਤੋਂ ਕਾਲਸ ਆਉਂਦੇ ਹੋਣਗੇ ।ਪਰ ਕੀ ਕਦੇ ਅਜਿਹਾ ਵੀ ਹੋ ਸਕਦਾ ਹੈ ਕਿ ਰੌਂਗ ਨੰਬਰ ਤੋਂ ਹੀ ਕਾਲ ਆਣ ‘ਤੇ ਇਨ੍ਹਾਂ ਦੋ ਲੋਕਾਂ ਨੂੰ ਪਿਆਰ ਹੋ ਜਾਵੇ? ਜੀ ਹਾਂ ,ਅਜਿਹਾ ਆਮ ਤੌਰ ‘ਤੇ ਕਓੀ ਵਾਰ ਹੋਇਆ ਹੈ।ਪਰ ਜੋ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸਨੂੰ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਇਹ ਰੌਂਗ ਨੰਬਰ ਦਾ ਅਜਿਹਾ ਮਾਮਲਾ ਹੈ ਜੋ ਵਿਲੱਖਣ ਹੈ ।ਦਰਅਸਲ 28 ਸਾਲਾਂ ਦੇ ਸੋਫਿਆ ਲੋਹੋ ਡਾਨਡੇਲ ਦੇ ਨਾਲ ਜੋ ਹੋਇਆ ਉਸਤੋਂ ਬਾਅਦ ਵੀ ਉਹ ਪਿੱਛੇ ਨਾ ਹੱਟਿਆ ਤੇ ਸਾਬਿਤ ਕਰ ਦਿੱਤਾ ਕਿ ਸੱਚਾ ਪਿਆਰ ਹੁੰਦਾ ਹੈ।ਸੋਫਿਆ ਨੇ ਦੱਸਿਆ ਕਿ ਇਕ ਦਿਨ ਉਸਨੂੰ ਇਕ ਨੰਬਰ ਤੋਂ ਕਾਲ ਆਈ ਸੋਫਿਆ ਉਸ ਮਹਿਲਾ ਦੀ ਅਵਾਜ਼ ਸੁਣਕੇ ਮੋਹਿਤ ਹੋ ਗਿਆ।ਪਰ ਇਸ ਅਵਾਜ਼ ਨੇ ਨਾ ਸਿਰਫ ਉਸਦਾ ਦਿਲ ਮੋਹ ਲਿਆ ਬਲਕਿ ਉਸਦੀ ਪੂਰੀ ਜ਼ਿੰਦਗੀ ਬਦਲਕੇ ਰੱਖ ਦਿੱਤੀ।
ਜਿਸ ਔਰਤ ਨਾਲ ਉਸਦੀ ਗੱਲ ਹੋਈ ਉਸਦਾ ਨਾਂ ਮਾਰਥਾ ਸੀ ਤੇ ਫੋਨ ਤੋਂ ਬਾਅਦ ਉਸਨੇ ਸੋਫਿਆ ਨੂੰ ਮਿਲਣ ਲਈ ਬੁਲਾਇਆ ।ਜਦੋਂ ਉਹ ਉਸਦੇ ਘਰ ਪਹੁੰਚਿਆ ਤਾਂ ਦਰਵਾਜਾ ਇਕ 82 ਸਾਲਾ ਔਰਤ ਨੇ ਖੋਲਿਆ।
ਉਹ ਉਸ ਸਮੇਂ ਦੰਗ ਰਹਿ ਗਿਆ ਜਦੋਂ ਉਸਨੂੰ ਪਤਾ ਲੱਗਿਆ ਕਿ ਮਾਰਥਾ ਕੋਈ ਹੋਰ ਨਹੀਂ ਬਲਕਿ ਇਹ ਬਜ਼ੁਰਗ ਔਰਤ ਹੀ ਹੈ।ਭਾਵੇਂ ਇਹ ਗੱਲ ਸੁਣਕੇ ਸੋਫਿਆ ਨੂੰ ਦੁੱਖ ਹੋਇਆ ਪਰ ਉਸਦਾ ਪਿਆਰ ਸੱਚਾ ਨਹੀਂ ਸੀ ।ਉਹ ਪਿੱਛੇ ਨਾਂ ਹੱਟਿਆ ਤੇ 82 ਸਾਲਾਂ ਦੀ ਮਾਰਥਾ ਨਾਲ ਵਿਆਹ ਕਰ ਲਿਆ।
ਮਾਰਥਾ ਨੇ ਦੱਸਿਆ ਕਿ ਉਹ ਇਕ ਵਿਧਵਾ ਔਰਤ ਹੈ ਤੇ ਉਸਦੇ ਪਤੀ ਦੀ ਮੌਤ 10 ਸਾਲ ਪਹਿਲਾਂ ਹੋ ਗਈ ਸੀ ।ਉਸਦੇ 2 ਬੱਚੇ ਵਿਦੇਸ਼ ਵਿਚ ਰਹਿੰਦੇ ਹਨ।