
ਨੌਜਵਾਨਾਂ ਵਿੱਚ ਬੀਅਰ ਪੀਣ ਦਾ ਕ੍ਰੇਜ਼ ਕਾਫ਼ੀ ਵੱਧ ਗਿਆ ਹੈ। ਮੁੰਡਾ ਹੋਵੇ ਜਾਂ ਫਿਰ ਕੁੜੀ, ਦੋਵੇਂ ਹੀ ਬੀਅਰ ਦਾ ਮਜ਼ਾ ਲੇੈਂਦੇ ਹਨ। ਬੀਅਰ ਦੇ ਫਾਇਦੇ ਅਤੇ ਨੁਕਸਾਨ ਨੂੰ ਲੈ ਕੇ ਕਈ ਵਾਰ ਸਰਵੇ ਵੀ ਕਰਵਾਏ ਗਏ ਹਨ। ਪਰ ਅੱਜ ਅਸੀ ਤੁਹਾਨੂੰ ਬੀਅਰ ਪੀਣ ਨਾ ਸਗੋਂ ਬੀਅਰ ਵਿੱਚ ਨਹਾਉਣ ਦੀ ਗੱਲ ਦੱਸ ਰਹੇ ਹਾਂ। ਦਰਅਸਲ, ਆਸਟਰੀਆ ਦੇ ਇੱਕ ਸ਼ਹਿਰ ਵਿੱਚ ਦੁਨੀਆਂ ਦਾ ਪਹਿਲਾ ਬੀਅਰ ਸਵੀਮਿੰਗ ਪੂਲ ਹੈ।
ਇੱਥੇ ਅਕਸਰ ਲੋਕ ਤਿਉਹਾਰ ਅਤੇ ਛੁੱਟੀਆਂ ਵਿੱਚ ਆਪਣੇ ਦੋਸਤ ਜਾਂ ਪਰਿਵਾਰ ਦੇ ਮੈਬਰਾਂ ਦੇ ਨਾਲ ਆਉਣਾ ਪਸੰਦ ਕਰਦੇ ਹਨ। ਇੱਥੇ ਆਉਣ ਵਾਲੇ ਲੋਕ ਇਸ ਪੂਲ ਵਿੱਚ ਨਹਾਂਉਦੇ ਹਨ ਅਤੇ ਇਸ ਅਨੋਖੇ ਅਨੁਭਵ ਦਾ ਆਨੰਦ ਚੁੱਕਦੇ ਹਨ । ਬੀਅਰ ਬਣਾਉਣ ਵਾਲੀ ਕੰਪਨੀ ਨੇ ਇੱਕ ਪੁਰਾਣੀ ਜਗ੍ਹਾ ਉੱਤੇ ਇਸ ਤਰ੍ਹਾਂ ਦੇ ਸੱਤ ਬੀਅਰ ਪੂਲ ਬਣਾਏ ਹੋਏ ਹਨ। ਜਿੱਥੇ ਲੋਕ ਆਪਣੇ ਦੋਸਤਾਂ ਜਾਂ ਪਰਿਵਾਰ ਦੇ ਨਾਲ ਮਜ਼ੇ ਕਰਦੇ ਹਨ। ਕੰਪਨੀ ਦੇ ਮੁਤਾਬਕ ਹਰ ਪੂਲ ਦੀ ਲੰਬਾਈ ਅਤੇ ਚੌੜਾਈ ਬਰਾਬਰ ਰੱਖੀ ਗਈ ਹੈ ।
ਇਨ੍ਹਾਂ ਪੂਲਾਂ ਦੀ ਲੰਬਾਈ ਕਰੀਬ 13 ਫੁੱਟ ਰੱਖੀ ਗਈ ਹੈ । ਇਸਦੇ ਨਾਲ ਹੀ ਇਸ ਪੂਲ ਦੀ ਡੂੰਘਾਈ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੂਲ ਦੀ ਡੂੰਘਾਈ ਜ਼ਿਆਦਾ ਨਹੀਂ ਹੈ। ਇਸ ਪੂਲ ਦੀ ਡੂੰਘਾਈ ਬੱਸ ਇੰਨੀ-ਕੁ ਰੱਖੀ ਗਈ ਹੈ ਕਿ ਲੋਕ ਆਰਾਮ ਨਾਲ ਇੱਥੇ ਬੈਠਕੇ Relax ਫੀਲ ਕਰ ਸਕਣ।
ਇੱਥੇ ਹਰ ਮੌਸਮ ਵਿੱਚ ਲੋਕ ਆਉਂਦੇ ਰਹਿੰਦੇ ਹਨ। ਇਸਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਨੇ ਸਰਦੀਆਂ ਲਈ ਕੁੱਝ ਵੱਖਰੀ ਤਰ੍ਹਾਂ ਦੀ ਵਿਵਸਥਾ ਕੀਤੀ ਹੈ। ਠੰਡੇ ਮੌਸਮ ਦੇ ਮੱਦੇਨਜ਼ਰ ਪੂਲ ਵਿੱਚ ਗਰਮ ਬੀਅਰ ਪਾਈ ਜਾਂਦੀ ਹੈ ਜਿਸ ਵਿੱਚ ਪਾਣੀ ਦੀ ਵੀ ਥੋੜ੍ਹੀ ਮਾਤਰਾ ਰੱਖੀ ਗਈ ਹੈ ।
ਲੋਕਾਂ ਨੂੰ ਪੂਲ ਵਿੱਚ ਜਾਣ ਤੋਂ ਪਹਿਲਾਂ ਅੰਦਰ ਦੀ ਬੀਅਰ ਨੂੰ ਪੀਣ ਲਈ ਮਨਾ ਕੀਤਾ ਜਾਂਦਾ ਹੈ । ਪੂਲ ਵਿੱਚ ਰੋਜਾਨਾ ਬੀਅਰ ਨੂੰ ਨਹੀਂ ਬਦਲਿਆ ਜਾਂਦਾ । ਜੇਕਰ ਕੋਈ ਪੂਲ ਦੀ ਬੀਅਰ ਨੂੰ ਪੀਂਦਾ ਹੈ ਤਾਂ ਉਸਦੀ ਸਿਹਤ ਵਿਗੜ ਸਕਦੀ ਹੈ । ਬੀਅਰ ਚਮੜੀ ਅਤੇ ਵਾਲਾਂ ਦੀ ਖੂਬਸੂਰਤੀ ਵਧਾਉਣ ਲਈ ਕਾਫ਼ੀ ਲਾਭਕਾਰੀ ਹੁੰਦੀ ਹੈ।
ਸ਼ਾਇਦ ਇਹ ਵੀ ਇੱਕ ਵਜ੍ਹਾ ਹੈ ਕਿ ਲੋਕ ਇੱਥੇ ਨਹਾਉਣ ਆਉਂਦੇ ਹਨ। ਜੇਕਰ ਕੋਈ ਚਾਹੇ ਤਾਂ ਉਹ ਨਹਾਂਉਦੇ ਸਮੇ ਠੰਡੀ ਬੀਅਰ ਦਾ ਆਰਡਰ ਕਰ ਸਕਦਾ ਹੈ ਅਤੇ ਬੀਅਰ ਪੀਂਦੇ – ਪੀਂਦੇ ਨਹਾਉਣ ਦਾ ਆਨੰਦ ਵੀ ਚੁੱਕ ਸਕਦੇ ਹਨ।