ਜਰਮਨੀ 'ਚ ਏਂਜਲਾ ਮਰਕੇਲ ਚੌਥੀ ਵਾਰੀ ਚਾਂਸਲਰ ਵਜੋਂ ਚੁੱਕੇਗੀ ਸਹੁੰ
Published : Mar 5, 2018, 11:46 am IST
Updated : Mar 5, 2018, 6:16 am IST
SHARE ARTICLE

ਬਰਲਿਨ : ਜਰਮਨੀ ਵਿਚ ਪਿਛਲੇ 6 ਮਹੀਨੇ ਤੋਂ ਚੱਲ ਰਹੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਖਤਮ ਹੋਣ ਵਾਲਾ ਹੈ। ਸੋਸ਼ਲ ਡੈਮੋਕ੍ਰੇਟਸ (ਐਸ ਪੀ ਡੀ) ਪਾਰਟੀ ਦੀ ਹਮਾਇਤ ਨਾਲ ਚਾਂਸਲਰ ਏਂਜਲਾ ਮਰਕੇਲ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਤਿਆਰ ਹੋ ਗਿਆ ਹੈ। ਮਾਰਚ ਦੇ ਮੱਧ ਤੱਕ ਨਵੀਂ ਸਰਕਾਰ ਬਣਨ ਦੀ ਸੰਭਾਵਨਾ ਜਤਾਈ ਗਈ ਹੈ ਤੇ ਏਂਜਲਾ ਮਰਕੇਲ ਚੌਥੀ ਵਾਰੀ ਚਾਂਸਲਰ ਦੀ ਸਹੁੰ ਚੁੱਕੇਗੀ।



ਜਿਕਰੇਯੋਗ ਹੈ ਕਿ ਪਿਛਲੇ ਸਾਲ 24 ਸਤੰਬਰ ਨੂੰ ਆਮ ਚੋਣਾਂ ਦੇ ਨਤੀਜੇ ਜਦੋਂ ਆਏ ਸਨ ਤਾਂ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਜਰਮਨੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਸੀ। ਜਰਮਨ ਮੀਡੀਆ ਵਿਚ ਇਸ ਐਤਵਾਰ ਨੂੰ ਐਸ ਪੀ ਡੀ ਦੇ ਇਕ ਅਹੁਦੇਦਾਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਾਰਟੀ ਦੇ ਦੋ ਤਿਹਾਈ ਮੈਂਬਰਾਂ ਨੇ ਸਮਝੌਤਾ ਕਰਨ ਦੇ ਪੱਖ ਵਿਚ ਵੋਟ ਦਿੱਤੀ ਹੈ।



ਇਸ ਦਾ ਮਤਲਬ ਇਹ ਹੈ ਕਿ ਮਰਕੇਲ ਦੀ ਅਗਵਾਈ ਵਾਲਾ ਕੰਜ਼ਰਵੇਟਿਵ ਬਲਾਕ ਅਤੇ ਐਸ ਪੀ ਡੀ ਮਿਲ ਕੇ ਗਠਜੋੜ ਸਰਕਾਰ ਬਣਾਏਗਾ। ਏਂਜਲਾ ਮਰਕੇਲ ਹੁਣ ਚੌਥੀ ਵਾਰ ਚਾਂਸਲਰ ਅਹੁਦੇ ਦੀ ਸਹੁੰ ਚੁੱਕੇਗੀ। ਉਹ ਸਾਲ 2013 ਤੋਂ ਜਰਮਨੀ 'ਤੇ ਸ਼ਾਸਨ ਕਰ ਰਹੀ ਹੈ।ਐਸ ਪੀ ਡੀ ਨੇ ਪਿਛਲੀ ਸਰਕਾਰ ਦੌਰਾਨ ਵੀ ਮਰਕੇਲ ਦੀ ਹਮਾਇਤ ਕੀਤੀ ਸੀ ਪਰ ਚੋਣਾਂ ਤੋਂ ਪਹਿਲਾਂ ਗਠਜੋੜ ਤੋਂ ਵੱਖ ਹੋ ਗਈ ਸੀ। ਐਸ ਪੀ ਡੀ ਦੇ ਨੇਤਾ ਮਾਰਟਿਨ ਸ਼ੂਲਜ਼ ਨੇ ਪਾਰਟੀ ਕਾਰਕੁੰਨਾਂ ਨੂੰ ਕਿਹਾ ਕਿ ਪਾਰਟੀ ਅਗਲੀ ਜਰਮਨ ਸਰਕਾਰ ਵਿਚ ਸ਼ਾਮਲ ਹੋਵੇਗੀ। ਮਰਕੇਲ ਨੇ ਐਸ ਪੀ ਡੀ ਨੂੰ ਟਵਿੱਟਰ 'ਤੇ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਤੁਹਾਡੇ ਨਾਲ ਫਿਰ ਤੋਂ ਕੰਮ ਕਰਨ ਦੀ ਉਡੀਕ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement