ਕੈਲਗਰੀ: 'ਬੀਟ ਰਿਕਾਰਡ' ਵੱਲੋਂ 'ਜਸ਼ਨ-ਏ- ਵਿਸਾਖੀ-2018' ਦਾ ਪੋਸਟਰ ਰਿਲੀਜ਼
Published : Feb 6, 2018, 4:18 pm IST
Updated : Feb 6, 2018, 10:48 am IST
SHARE ARTICLE

ਕੈਲਗਰੀ: ਬੀਤੇ ਦਿਨ ਕੈਲਗਰੀ ਵਿਖੇ ਨਾਮਵਰ ਕੰਪਨੀ 'ਬੀਟ ਰਿਕਾਰਡ' ਵੱਲੋਂ 'ਜਸ਼ਨ-ਏ- ਵਿਸਾਖੀ-2018' ਦਾ ਪੋਸਟਰ ਸਾਬਕਾ ਐਮ. ਪੀ. ਦਵਿੰਦਰ ਸ਼ੋਰੀ ਅਤੇ ਐਮ.ਐੱਲ.ਏ. ਪ੍ਰਭ ਗਿੱਲ ਵੱਲੋਂ ਰਿਲੀਜ਼ ਕੀਤਾ ਗਿਆ। ਦਲਜੀਤ ਬੈਂਸ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਹ ਸ਼ੋਅ 24 ਮਾਰਚ ਨੂੰ ਵੈਨਕੂਵਰ ਤੋਂ ਸ਼ੁਰੂ ਹੋ ਕੇ 15 ਅਪ੍ਰੈਲ ਨੂੰ ਟੋਰਾਂਟੋ ਵਿੱਚ ਖਤਮ ਹੋਵੇਗਾ। ਇਸ ਕੈਨੇਡਾ ਟੂਰ ਵਿਚ ਮਸ਼ਹੂਰ ਪੰਜਾਬੀ ਗਾਇਕ ਗਗਨ ਕੌਕਰੀ, ਨਿਸ਼ਾ ਬਾਨੋ, ਮਹਿਤਾਬ ਵਿਰਕ ,ਜੌਰਡਨ ਸੰਧੂ, ਹਿੰਮਤ ਸੰਧੂ, ਕਿਕੀ ਵਿਰਕ, ਜਸਕਰਨ ਆਸਟਰੇਲੀਆ ਤੋਂ ਸ਼ਾਮਿਲ ਹੋਣਗੇ।

ਉਨ੍ਹਾਂ ਦੱਸਿਆ ਕਿ ਇਹ ਸ਼ੋਅ ਪਰਿਵਾਰਿਕ ਹੋਵੇਗਾ ਅਤੇ ਸਾਫ਼-ਸੁਥਰੀ ਗਾਇਕੀ ਨੂੰ ਪੇਸ਼ ਕੀਤਾ ਜਾਵੇਗਾ ਅਤੇ ਕਿਸੀ ਵੀ ਤਰ੍ਹਾਂ ਦੀ ਲੱਚਰਤਾ ਨੂੰ ਦੂਰ ਰੱਖਿਆ ਜਾਵੇਗਾ। ਇਸ ਮੌਕੇ ਰਿਸ਼ੀ ਨਾਗਰ, ਸਤਵਿੰਦਰ ਸਿੰਘ , ਰੌਮੀ ਸਿਧੂ, ਜਗਦੀਪ ਬਿਹਲਾ, ਰਾਣਾ ਸਿਧੂ, ਪਰਮ ਸੂਰੀ, ਕਰਮਪਾਲ ਸਿਧੂ ,ਹਰਚਰਨ ਪ੍ਰਹਾਰ , ਜਗਪ੍ਰੀਤ ਸ਼ੇਰਗਿੱਲ ,ਗੁਰਿੰਦਰ ਧਾਲੀਵਾਲ. ਗੁਰਤੇਜ ਬਰਾੜ, ਜਸਪਾਲ ਸਿੰਘ , ਅਮਨਦੀਪ ਰਾਏ, ਪਰਮ ਧਾਲੀਵਾਲ, ਗੁਰਲਾਲ ਮਾਣੁਕੇ, ਰਾਜਪਾਲ ਸਿਧੂ,ਨਿਰਵੈਰ ਸਿੰਘ, ਭਜਨ ਸਿੰਘ, ਜਸਜੀਤ ਧਾਮੀ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਬੀਟ ਰਿਕਾਰਡ ਦਾ ਟੀਚਾ ਇਸ ਸ਼ੋਅ ਰਾਹੀਂ ਕੈਨੇਡਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਨੁੰ ਆਪਣੇ ਵਿਰਸੇ ਨਾਲ ਜੋੜਨਾ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement