ਕੈਨੇਡਾ 'ਚ ਭਿਆਨਕ ਬਰਫਬਾਰੀ, ਘਰਾਂ 'ਚੋਂ ਨਿਕਲਣਾ ਹੋਇਆ ਔਖਾ
Published : Jan 6, 2018, 3:26 pm IST
Updated : Jan 6, 2018, 9:56 am IST
SHARE ARTICLE

ਟੋਰਾਂਟੋ: ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ 'ਚ ਭਿਆਨਕ ਬਰਫਬਾਰੀ ਹੋ ਰਹੀ ਹੈ ਅਤੇ ਇਸ ਦੇ ਕਾਰਣ ਬੇਘਰ ਲੋਕਾਂ ਨੂੰ ਰਹਿਣ ਲਈ ਥਾਂ ਦੇਣਾ ਸਰਕਾਰ ਲਈ ਬਹੁਤ ਵੱਡੀ ਚਿਤਾਵਨੀ ਬਣ ਗਿਆ ਹੈ। ਆਮ ਲੋਕਾਂ ਦਾ ਵੀ ਘਰਾਂ 'ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਪੂਰਬੀ ਸੂਬਿਆਂ 'ਚ ਹਜ਼ਾਰਾਂ ਘਰਾਂ 'ਚ ਬਿਜਲੀ ਬੰਦ ਹੈ ਅਤੇ ਤਟੀ ਖੇਤਰਾਂ ਦੀਆਂ ਸੜਕਾਂ ਬਰਬਾਦ ਹੋ ਗਈਆਂ ਹਨ। ਕੈਨੇਡਾ ਦੇ ਮੌਸਮ ਵਿਭਾਗ ਮੁਤਾਬਕ ਇਨ੍ਹਾਂ ਦਿਨਾਂ 'ਚ ਬਰਫੀਲੀਆਂ ਹਵਾਵਾਂ ਦੀ ਰਫਤਾਰ 169 ਕਿਲੋਮੀਟਰ ਪ੍ਰਤੀ ਘੰਟਾ ਤਕ ਹੋ ਗਈ ਹੈ ਅਤੇ ਕੱਲ ਹੈਲੀਫੈਕਸ ਤੋਂ ਓਟਾਵਾ ਵਿਚਕਾਰ ਸੜਕਾਂ 'ਤੇ ਜੰਮੀ ਬਰਫ ਨੂੰ ਹਟਾਉਣ 'ਚ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪਈ। 



ਤੇਜ਼ ਹਵਾਵਾਂ ਕਾਰਨ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਵਾਤਾਵਰਣ 'ਚ ਆਈ ਜ਼ੋਰਦਾਰ ਗਿਰਾਵਟ ਨਾਲ ਅਜਿਹੇ ਬੇਰਹਿਮ ਹਾਲਾਤ ਬਣ ਗਏ ਹਨ ਕਿ ਕੁੱਝ ਮੌਸਮ ਵਿਭਾਗ ਅਧਿਕਾਰੀਆਂ ਨੇ ਇਸ ਨੂੰ 'ਚੱਕਰਵਾਤੀ ਬੰਬ' ਅਤੇ 'ਬੰਬ ਸਾਈਕਲੋਨ' ਵੀ ਕਿਹਾ ਗਿਆ ਹੈ। ਭਿਆਨਕ ਬਰਫੀਲੇ ਤੂਫਾਨ ਨੇ ਪੂਰਬੀ ਤਟ 'ਤੇ ਆਉਣ ਤੋਂ ਪਹਿਲਾਂ ਕੈਨੇਡਾ ਦੇ ਸਮੁੰਦਰੀ ਸੂਬਿਆਂ 'ਚ ਕਹਿਰ ਵਰ੍ਹਾਇਆ ਅਤੇ ਇਸ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ ਤਾਪਮਾਨ 0 ਤੋਂ 40 ਡਿਗਰੀ (ਮਨਫੀ 40 ਡਿਗਰੀ ਸੈਲਸੀਅਸ) ਹੇਠਾਂ ਚਲਾ ਗਿਆ। 



ਟੋਰਾਂਟੋ ਸ਼ਹਿਰ 'ਚ ਹੀ ਤਾਪਮਾਨ 0 ਤੋਂ 21 ਡਿਗਰੀ ਹੇਠਾਂ ਹੈ (ਮਨਫੀ 21 ਡਿਗਰੀ ਸੈਲਸੀਅਸ), ਜਿਸ ਕਾਰਨ ਲੋਕਾਂ 'ਚ ਫ੍ਰੋਸਟ ਬਾਈਟ (ਸਰੀਰ ਦੇ ਅੰਗਾਂ ਦੇ ਗਲ ਜਾਣ) ਦਾ ਖਤਰਾ ਵਧਿਆ ਹੈ। ਪ੍ਰਸ਼ਾਸਨ ਨੇ ਇਸ ਮੌਸਮ ਨੂੰ ਦੇਖਦੇ ਹੋਏ ਟੋਰਾਂਟੋ ਦੇ ਪੁਰਾਣੇ ਇਲਾਕੇ 'ਚ ਫੌਜ ਦੇ ਹਥਿਆਰ ਸਟੋਰ ਨੂੰ ਬੇਘਰ ਲੋਕਾਂ ਨੂੰ ਸ਼ਰਣ ਦੇਣ ਦੇ ਲਈ ਖੋਲ੍ਹਣ ਦੀ ਯੋਜਨਾ ਬਣਾਈ ਹੈ ਪਰ ਸੋਮਵਾਰ ਤੋਂ ਪਹਿਲਾਂ ਇਹ ਵੀ ਤਿਆਰ ਨਹੀਂ ਹੋਵੇਗਾ। 


ਇਸ ਹੱਲ ਨੂੰ ਲੈ ਕੇ ਟੋਰਾਂਟੋ ਦੇ ਮੇਅਰ ਜਾਨ ਟੋਰੀ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰਬੰਧ ਪਹਿਲਾਂ ਨਹੀਂ ਕੀਤੇ। ਪੇਸ਼ੇ ਤੋਂ ਨਰਸ ਅਤੇ ਹਾਊਸਿੰਗ ਐਡਵੋਕੇਟ ਕੈਥੀ ਕ੍ਰੋਵੀ ਨੇ ਤਾਪਮਾਨ 'ਚ ਲਗਾਤਾਰ ਆ ਰਹੀ ਗਿਰਾਵਟ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਲ ਘਰ ਨਹੀਂ ਹੈ ਉਹ ਸੜਕਾਂ 'ਤੇ ਠੰਡ ਦੇ ਕਾਰਣ ਮਾਰੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 30 ਸਾਲਾਂ 'ਚ ਮੈਂ ਇਸ ਤੋਂ ਬੁਰਾ ਸਮਾਂ ਨਹੀਂ ਦੇਖਿਆ।

SHARE ARTICLE
Advertisement

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM
Advertisement