
ਦੁਨੀਆ ਵਿਚ ਬਹੁਤ ਹੀ ਖੂਬਸੂਰਤ ਚੀਜ਼ਾਂ ਹਨ, ਜਿਨ੍ਹਾਂ ਨੂੰ ਦੇਖ ਕੇ ਬਸ ਇਹ ਹੀ ਦਿਲ ਕਹਿੰਦਾ ਹੈ ਕਿ ਇਨ੍ਹਾਂ ਨੂੰ ਦੇਖਦੇ ਹੀ ਰਹੀਏ। ਪਹਾੜਾਂ, ਨਦੀਆਂ, ਝੀਲਾਂ ਨੂੰ ਦੇਖ ਕੇ ਮਨੁੱਖ ਇਕ ਵੱਖਰੀ ਦੁਨੀਆ 'ਚ ਚੱਲਾ ਜਾਂਦਾ ਹੈ। ਸਾਨੂੰ ਇਹ ਸਭ ਕੁਦਰਤ ਵਲੋਂ ਬਖਸ਼ਿਆ ਗਿਆ ਅਨਮੋਲ ਤੋਹਫਾ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਝੀਲ ਬਾਰੇ ਦੱਸਣ ਜਾ ਰਹੇ ਹਾਂ। ਇਸ ਝੀਲ ਦਾ ਨਾਂ ਹੈ 'ਮੌਰਾਇਨ ਲੇਕ'।
ਇਹ ਝੀਲ ਕੈਨੇਡਾ ਦੇ ਸੂਬੇ ਐਲਬਰਟਾ 'ਚ ਹੈ। ਇਸ ਝੀਲ ਦੀ ਖਾਸੀਅਤ ਇਹ ਹੈ ਕਿ ਇਸ ਦੇ ਆਲੇ-ਦੁਆਲੇ ਬਰਫ ਨਾਲ ਢੱਕੇ ਪਹਾੜਾਂ ਹਨ ਅਤੇ ਇਸ ਦੇ ਪਾਣੀ ਦਾ ਰੰਗ ਨੀਲਾ-ਹਰਾ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਅਤੇ ਹੈਰਾਨ ਕਰ ਦੇਣ ਵਾਲਾ ਹੈ। ਇਸ ਝੀਲ ਦੇ ਆਲੇ-ਦੁਆਲੇ ਬਰਫ ਦੇਖਣ ਨੂੰ ਮਿਲਦੀ ਹੈ।
ਬਸ ਇੰਨਾ ਹੀ ਨਹੀਂ ਝੀਲ ਦੇ ਕੰਢੇ ਕੁਝ ਖੂਬਸੂਰਤ ਪੱਥਰ ਵੀ ਹਨ।ਦੂਰੋਂ-ਦੂਰੋਂ ਇੱਥੇ ਸੈਲਾਨੀ ਇਸ ਝੀਲ ਦੀ ਖੂਬਸੂਰਤੀ ਨੂੰ ਦੇਖਣ ਆਉਂਦੇ ਹਨ। ਭਾਰੀ ਬਰਫਬਾਰੀ ਅਤੇ ਤੇਜ਼ ਹਵਾਵਾਂ ਕਾਰਨ ਸਰਦੀ ਦੇ ਸਮੇਂ ਮੋਰਾਇਨ ਲੇਕ ਨੂੰ ਜਾਂਦੀ ਸੜਕ ਬੰਦ ਕਰ ਦਿੱਤੀ ਜਾਂਦੀ ਹੈ। ਇੱਥੋਂ ਦੇ ਮੌਸਮ ਦੇ ਹਾਲਾਤ ਮੁਤਾਬਕ ਇਸ ਨੂੰ ਮਈ ਅਤੇ ਜੂਨ 'ਚ ਖੋਲ੍ਹਿਆ ਜਾਂਦਾ ਹੈ ਅਤੇ ਅਕਤੂਬਰ ਮਹੀਨੇ 'ਚ ਬੰਦ ਕਰ ਦਿੱਤੀ ਜਾਂਦੀ ਹੈ।