ਗੁਜਰਾਤ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਗੁਜਰਾਤ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਭਾਰਤੀ ਪਹਿਰਾਵੇ 'ਚ ਨਜ਼ਰ ਆਇਆ। ਟਰੂਡੋ ਦੀ ਪਤਨੀ ਸੋਫੀ ਨੇ ਸੂਟ ਪਹਿਨਿਆ ਹੈ ਅਤੇ ਬਿੰਦੀ ਲਗਾਈ ਹੈ, ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦਾ ਗੁਜਰਾਤ ਪੁੱਜਣ 'ਤੇ ਜ਼ੋਰਾਂ-ਸ਼ੋਰਾਂ ਨਾਲ ਸਵਾਗਤ ਹੋਇਆ।
ਉਨ੍ਹਾਂ ਦੇ ਸਵਾਗਤ 'ਚ ਗੁਜਰਾਤ ਦਾ ਸੱਭਿਆਚਾਰਕ ਲੋਕ ਨਾਚ ਪੇਸ਼ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਟਰੂਡੋ ਇੱਥੇ ਸਾਬਰਮਤੀ ਆਸ਼ਰਮ ਅਤੇ ਅਕਸ਼ਰਧਾਮ ਮੰਦਰ ਜਾਣਗੇ। ਇਸ ਤੋਂ ਇਲਾਵਾ ਉਹ 'ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ' 'ਚ ਵਿਦਿਆਰਥੀਆਂ ਨੂੰ ਸੰਬੋਧਤ ਕਰਨਗੇ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਦੇ ਤੌਰ 'ਤੇ ਟਰੂਡੋ ਪਹਿਲੀ ਵਾਰ ਭਾਰਤ ਆਏ ਹਨ।
ਸ਼ਨੀਵਾਰ ਨੂੰ ਉਹ ਦਿੱਲੀ ਪੁੱਜੇ ਸਨ ਅਤੇ ਉਨ੍ਹਾਂ ਨਾਲ ਉਨ੍ਹਾਂ ਦਾ ਪਰਿਵਾਰ ਅਤੇ 6 ਮੈਂਬਰੀ ਵਫਦ ਵੀ ਸੀ। ਟਰੂਡੋ ਨੇ ਪਰਿਵਾਰ ਸਮੇਤ ਐਤਵਾਰ ਨੂੰ ਤਾਜ ਮਹੱਲ ਦਾ ਦੀਦਾਰ ਕੀਤਾ, ਜਿਸ ਨੂੰ ਉਨ੍ਹਾਂ ਨੇ ਬਹੁਤ ਖਾਸ ਦੱਸਿਆ। ਟਰੂਡੋ 23 ਫਰਵਰੀ ਤਕ ਭਾਰਤ ਹੀ ਰਹਿਣਗੇ ਅਤੇ ਇਸ ਦੌਰਾਨ ਉਹ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਦੋ-ਪੱਖੀ ਗੱਲਬਾਤ ਕਰਨਗੇ।
end-of