
ਕਾਵਾਸਾਕੀ ਨੇ ਭਾਰਤ ‘ਚ ਲਾਂਚ ਕੀਤੀ ਨਵੀਂ ਮੋਟਰਸਾਈਕਲ Versys 650 ,ਜਾਣੋ ਕੀਮਤ
Kawasaki Versys 650 ਕਾਵਾਸਾਕੀ ਨੇ ਭਾਰਤ ‘ਚ ਆਪਣੀ ਨਵੀਂ ਦਮਦਾਰ ਮੋਟਰਸਾਈਕਲ 2018 ਕਾਵਾਸਾਕੀ ਵਰਸੇਸ ਲਾਂਚ ਕਰ ਦਿੱਤੀ ਹੈ ਕੰਪਨੀ ਨੇ 2018 ਐਡੀਸ਼ਨ ਕਾਵਾਸਾਕੀ ਵਰਸੇਸ 650 ਐਡਵੇਂਚਰਰ ਟੂਰਰ ਨੂੰ ਬਾਜ਼ਾਰ ‘ਚ ਉਤਾਰਿਆ ਹੈ | ਇਸ ਦਮਦਾਰ ਬਾਇਕ ਦੀ ਕੀਮਤ 6. 50 ਲੱਖ ਰੁਪਏ ਰੱਖੀ ਗਈ ਹੈ | ਕਾਵਾਸਾਕੀ ਨੇ ਇਸ ਬਾਇਕ ‘ਚ ਪੁਰਾਣੀ ਵਾਲੀ ਗਰੀਨ ਅਤੇ ਬਲੈਕ ਪੇਂਟ ਸਕੀਮ ਜਾਰੀ ਰੱਖੀ ਹੈ ਪਰ ਬਾਇਕ ‘ਤੇ ਨਵੇਂ ਗ੍ਰਾਫਿਕ ਦਾ ਇਸਤੇਮਾਲ ਕੀਤਾ ਗਿਆ ਹੈ | ਇਸ ਮਿਡਿਲਵੇਟ ਮੋਟਰਸਾਇਕਲ ‘ਚ ਕੰਪਨੀ ਨੇ ਕੋਈ ਮੈਕੇਨਿਕਲ ਬਦਲਾਅ ਨਹੀਂ ਕੀਤਾ ਹੈ ਅਤੇ ਬਾਇਕ ‘ਚ ਪੁਰਾਣਾ ਵਾਲਾ 650cc ਦਾ ਟਵਿਨ ਸਿਲੰਡਰ ਇੰਜਨ ਦਿੱਤਾ ਗਿਆ ਹੈ |
ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਆਪਣੇ ਨਵੇਂ ਐਡਵੇਂਚਰਰ ਟੂਰਰ ਮੋਟਰਸਾਈਕਲ 2018 Versys 650 ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਇਸ ਮੋਟਰਸਾਈਕਲ ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹਨ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਕੁਝ ਹੱਫਤਿਆਂ ‘ਚ ਇਸ ਨੂੰ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ।
ਇਸ ਐਡਵੇਂਚਰਰ ਟੂਰਰ ਮੋਟਰਸਾਈਕਲ ਨੂੰ ਗਰੀਨ ਅਤੇ ਬਲੈਕ ਕਲਰ ਸਕੀਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਮੋਟਰਸਾਈਕਲ ‘ਚ ਲਿਕਵਡ ਕੂਲਡ 649cc ਦਾ ਪੈਰਲ ਟਵਿਨ ਇੰਜਣ ਲਗਾ ਹੈ ਜੋ 8500 rpm ‘ਤੇ 68bhp ਦੀ ਪਾਵਰ ਅਤੇ 64 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਦੇ ਨਾਲ ਲੈਸ ਕੀਤਾ ਗਿਆ ਹੈ।
ਇਸ ਮੋਟਰਸਾਈਕਲ ‘ਚ ਅਡਜਸਟੇਬਲ ਵਿੰਡਸਕ੍ਰੀਨ ਦੇ ਨਾਲ ਨਵਾਂ ਇੰਸਟਰੂਮੇਂਟ ਕੰਸੋਲ ਦਿੱਤਾ ਗਿਆ ਹੈ ਜੋ ਡਿਜ਼ੀਟਲ ਗੇਅਰ ਪੁਜੀਸ਼ਨ ਇੰਡੀਕੇਟਰ ਨੂੰ ਸ਼ੋਅ ਕਰਦਾ ਹੈ। 2018 Versys 650 ‘ਚ ਸੇਫਟੀ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਇਸ ਦੇ ਰਿਅਰ ‘ਚ 12S ਦੇ ਨਾਲ 250mm ਦੀ ਡਿਸਕ ਬ੍ਰੇਕ ਦਿੱਤੀ ਗਈ ਹੌ ਉਥੇ ਹੀ ਇਸ ਦੇ ਫ੍ਰੰਟ ‘ਚ ਦੋ 300mm ਸਾਇਜ਼ ਦੀ ਵੱਡੀ ਡਿਸਕ ਬ੍ਰੇਕ ਲਗੀ ਹੈ ਜੋ ਤੇਜ਼ ਰਫਤਾਰ ‘ਤੇ ਵੀ ਮੋਟਰਕਸਾਈਕਲ ਨੂੰ ਘੱਟ ਜਗ੍ਹਾ ‘ਚ ਅਸਾਨੀ ਨਾਲ ਰੋਕਣ ‘ਚ ਮਦਦ ਕਰਣਗੀਆਂ।