ਖੂਨਦਾਨ ਕਰਕੇ ਕੀਤਾ ਗਿਆ ਕੈਨੇਡਾ ਦਾ ਧੰਨਵਾਦ
Published : Jan 2, 2018, 3:32 pm IST
Updated : Jan 2, 2018, 4:08 pm IST
SHARE ARTICLE

ਸੀਰੀਆ ਦੇ ਲੋਕਾਂ ਨੂੰ ਮਾੜੇ ਸਮੇਂ 'ਚ ਕੈਨੇਡਾ ਨੇ ਸ਼ਰਨ ਦੇ ਕੇ ਸਿਰ ਢਕਣ ਦੀ ਥਾਂ ਦਿੱਤੀ ਸੀ। ਜਿਸ ਤੋਂ ਬਾਅਦ ਸੀਰੀਆਈ ਲੋਕਾਂ ਦੇ ਦਿਲਾਂ ਵਿਚ ਕੈਨੇਡਾ ਨੇ ਘਰ ਕਰ ਲਿਆ। ਜਿਸ ਦਾ ਸਨਮਾਨ ਕਰਦੇ ਹੋਏ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਦਿਖਾਉਣ ਲਈ ਸੀਰੀਆਈ ਸ਼ਰਣਾਰਥੀਆਂ ਵਲੋਂ ਇਕ ਖੂਨਦਾਨ ਕੈਂਪ ਲਗਾਇਆ ਗਿਆ। ਜਿੱਥੇ ਵੱਡੀ ਗਿਣਤੀ 'ਚ ਸੀਰੀਆਈ ਸ਼ਰਣਾਰਥੀਆਂ ਨੇ ਖੂਨਦਾਨ ਕੀਤਾ। ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਵਿਚ ਸੀਰੀਆ ਦੇ ਲੋਕਾਂ ਵਲੋਂ ਖੂਨਦਾਨ ਕਰਦਿਆਂ ਕਿਹਾ ਕਿ ਉਹ ਕੈਨੇਡਾ ਦੇ ਸ਼ੁਕਰ ਗੁਜ਼ਾਰ ਹਨ, ਕਿ ਕੈਨੇਡਾ ਸਰਕਾਰ ਨੇ ਔਖੇ ਵੇਲੇ ਸਾਡੀ ਬਾਂਹ ਫੜੀ ਤੇ ਸਿਰ ਢਕਣ ਨੂੰ ਛੱਤ ਦਿੱਤੀ ਹੈ। 


ਇਹਨਾਂ ਦੀ ਰਹਿਮਤ ਸਦਕਾ ਹੀ ਹੁਣ ਬਹੁਤ ਸਾਰੇ ਲੋਕ ਇੱਥੇ ਕਮਾਈ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ। ਉਹਨਾ ਵਿਚੋਂ ਇਕ ਵਿਅਕਤੀ ਨੇ ਦੱਸਿਆ ਕਿ ਪਿਛਲੇ 18 ਮਹੀਨੇ ਪਹਿਲਾਂ ਹੀ ਕੈਨੇਡਾ ਪੁੱਜਾ ਅਤੇ ਇਥੇ ਆ ਕੇ ਉਸ ਨੂੰ ਖੂਨ ਦਾਨ ਕਰਕੇ ਚੰਗਾ ਲੱਗ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੇ ਖੂਨ ਨਾਲ ਜੇਕਰ ਕਿਸੇ ਲੋੜਵੰਦ ਦੀ ਜ਼ਿੰਦਗੀ ਬਚ ਸਕੇਗੀ ਤਾਂ ਉਹ ਖੁਦ ਨੂੰ ਬਹੁਤ ਖੁਸ਼ਨਸੀਬ ਮਹਿਸੂਸ ਕਰੇਗਾ। 


'ਸੀਰੀਅਨ ਰਫਿਊਜੀ ਸਪੋਰਟ ਗਰੁੱਪ' ਦੀ ਬਲੱਡ ਡਰਾਈਵ ਓਰਗੇਨਾਈਜ਼ਰ ਨੇ ਕਿਹਾ ਕਿ ਉਹਨਾਂ ਨੂੰ ਖੂਨਦਾਨ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਬੇਗਾਨੇ ਹੋਣ ਦੇ ਬਾਵਜੂਦ ਕੈਨੇਡੀਅਨ ਵਾਸੀ ਉਨ੍ਹਾਂ ਦੀ ਬਹੁਤ ਮਦਦ ਕਰ ਰਹੇ ਹਨ ਤੇ ਉਹ ਉਨ੍ਹਾਂ ਦੇ ਪਿਆਰ ਦਾ ਬਦਲਾ ਕਦੇ ਚੁਕਾ ਨਹੀਂ ਸਕਦੇ। ਆਉਣ ਵਾਲੇ ਸਮੇਂ ਵਿਚ ਕਦੇ ਵੀ ਮੈਂ ਇਹਨਾਂ ਲੋਕਾਂ ਦੇ ਕੰਮ ਆ ਸਕਿਆ ਤਾਂ ਮੈਂ ਕਦੇ ਪਿੱਛੇ ਨਹੀਂ ਹਟਾਂਗਾ।

SHARE ARTICLE
Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement