
ਅਮਰੀਕਾ 'ਚ ਇਕ ਰੇਡੀਓ ਪ੍ਰਸਾਰਕ ਕੈਸੇਡੇ ਪ੍ਰਾਕਟਰ ਨੇ ਰੇਡਿਆ ਸਟੇਸ਼ਨ ਵਿਚ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ। ਦਰਅਸਲ ਪ੍ਰਸਾਰਕ ਨੂੰ ਲਾਇਵ ਸ਼ੋਅ ਦੇ ਦੌਰਾਨ ਪੀੜਾ ਸ਼ੁਰੂ ਹੋ ਗਈ ਜਿਸਦੇ ਬਾਅਦ ਉਨ੍ਹਾਂ ਨੇ ਲਾਈਵ ਸ਼ੋਅ ਦੇ ਦੌਰਾਨ ਹੀ ਬੱਚੇ ਨੂੰ ਜਨਮ ਦਿੱਤਾ। ਅਮਰੀਕਾ ਦੇ ਸੇਂਟ ਲੁਈਸ ਦੇ ‘ਦ ਆਰਕ’ ਸਟੇਸ਼ਨ ਦੀ ਪ੍ਰਸਾਰਕ ਦੇ ਇਸ ਸ਼ੋਅ ਲਈ ਖਾਸ ਇੰਤਜਾਮ ਕੀਤੇ ਗਏ ਸਨ। ਜਿਵੇਂ ਹੀ ਪ੍ਰਾਕਟਰ ਨੂੰ ਦਰਦ ਸ਼ੁਰੂ ਹੋਇਆ ਤਾਂ ਤੁਰੰਤ ਰੇਡੀਓ ਸਟੇਸ਼ਨ ਦੇ ਅੰਦਰ ਹੀ ਡਿਲੀਵਰੀ ਦੇ ਸਾਰੇ ਇੰਤਜਾਮ ਕਰ ਦਿੱਤੇ ਗਏ।
ਇਕ ਵੈਬਸਾਈਟ ਨਾਲ ਗੱਲ ਕਰਦੇ ਹੋਏ ਪ੍ਰਾਕਟਰ ਨੇ ਇਸ ਪਲ ਦੇ ਬਾਰੇ ਵਿਚ ਦੱਸਿਆ ਕਿ ਇਹ ਪਲ ਉਨ੍ਹਾਂ ਦੇ ਲਈ ਬੇਹੱਦ ਖਾਸ ਸੀ ਇਹ ਇਕ ਸ਼ਾਨਦਾਰ ਅਨੁਭਵ ਸੀ। ਉਹ ਆਪਣੇ ਜਿੰਦਗੀ ਦੇ ਇਸ ਖਾਸ ਪਲਾਂ ਨੂੰ ਲੋਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਸ਼ੋਅ ਦੇ ਦੌਰਾਨ ਹੀ ਡਿਲੀਵਰੀ ਕਰਵਾਉਣ ਦਾ ਫੈਸਲਾ ਲਿਆ। ਪ੍ਰਾਕਟਰ ਨੇ ਕਿਹਾ ਕਿ ਮੈਂ ਆਪਣੇ ਜਿੰਦਗੀ ਦੇ ਹਰ ਪਹਿਲੂ ਨੂੰ ਆਪਣੇ ਸ਼੍ਰੋਤਿਆਂ ਨਾਲ ਸ਼ੇਅਰ ਕਰਦੀ ਹਾਂ। ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਰੇਡੀਓ 'ਤੇ ਨਾਮ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਗਈ ਸੀ।
ਪ੍ਰੋਗਰਾਮ ਦੇ ਡਾਇਰੈਕਟਰ ਸਕਾਟ ਰਾਡੀ ਨੇ ਇਕ ਅਖ਼ਬਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਤੀ-ਪਤਨੀ ਦੇ ਚੁਣੇ ਗਏ 12 ਨਾਮਾਂ ਲਈ ਅਸੀਂ ਵੋਟਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਬੱਚੇ ਦੇ ਜਨਮ ਤੱਕ ਵੋਟਿੰਗ ਚਲਦੀ ਰਹੀ। ਖਾਸ ਗੱਲ ਤਾਂ ਇਹ ਹੈ ਕਿ ਸ਼੍ਰੋਤਿਆਂ ਦੁਆਰਾ ਸੁਝਾਏ ਗਏ ਨਾਮ ਦੇ ਆਧਾਰ 'ਤੇ ਬੱਚੇ ਦਾ ਨਾਮ ਜੇਮਸਨ ਰੱਖਿਆ ਗਿਆ ਹੈ। ਪ੍ਰਾਕਟਰ ਹੁਣ ਕੁਝ ਦਿਨਾਂ ਲਈ ਆਪਣੇ ਸ਼ੋਅ ਤੋਂ ਦੂਰ ਰਹੇਗੀ, ਉਹ ਮੈਟਰਨਿਟੀ ਲੀਵ 'ਤੇ ਜਾ ਰਹੀ ਹਾਂ।