
ਮੱਕਾ : ਸਾਊਦੀ ਅਰਬ ਵਿਚ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹਨ। ਫਿਲਮਾਂ ਨਾ ਦੇਖਣ ਤੋਂ ਲੈ ਕੇ ਘਰ ਤੋਂ ਬਾਹਰ ਉਨ੍ਹਾਂ ਨੂੰ ਬੁਰਕੇ ਵਿਚ ਰਹਿਣਾ ਪੈਂਦਾ ਹੈ। ਇਨ੍ਹਾਂ ਪਾਬੰਦੀਆਂ ਦੇ ਵਿਚ ਕੁਝ ਔਰਤਾਂ ਨੇ ਅਜਿਹਾ ਕੁਝ ਕਰ ਦਿੱਤਾ ਜਿਸਦੇ ਚਰਚੇ ਸੋਸ਼ਲ ਮੀਡੀਆ 'ਤੇ ਹੋਣ ਲੱਗੇ ਹਨ। ਚਾਰ ਔਰਤਾਂ ਦੀ ਮੱਕਾ ਵਿਚ ਬੈਠਕੇ ਗੇਮ ਖੇਡਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਤਸਵੀਰ ਨੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਕਈ ਲੋਕਾਂ ਨੇ ਔਰਤਾਂ ਦੇ ਗੇਮ ਖੇਡਣ ਨੂੰ ਗਲਤ ਦੱਸਿਆ ਹੈ।
ਜ਼ਮੀਨ 'ਤੇ ਬੈਠਕੇ ਗੇਮ ਖੇਡ ਰਹੀਆਂ ਔਰਤਾਂ
ਮੁਸਲਮਾਨਾਂ ਦੀ ਸਭ ਤੋਂ ਪਵਿੱਤਰ ਜਗ੍ਹਾ ਮੰਨੀ ਜਾਣ ਵਾਲੀ ਮੱਕਾ ਵਿਚ ਚਾਰ ਔਰਤਾਂ ਦੀ ਗੇਮ ਖੇਡਦੀ ਹੋਈ ਤਸਵੀਰ ਵਾਇਰਲ ਹੋ ਗਈ ਹੈ। ਚਾਰ ਔਰਤਾਂ ਬੁਰਕੇ ਵਿਚ ਜ਼ਮੀਨ 'ਤੇ ਬੈਠਕੇ ਗੇਮ ਖੇਡ ਰਹੀਆਂ ਹਨ। ਇਸ ਤਸਵੀਰ ਵਿਚ ਜ਼ਮੀਨ 'ਤੇ ਕਈ ਔਰਤਾਂ ਬੈਠੀਆਂ ਹੋਈਆਂ ਹਨ ਪਰ ਇਨ੍ਹਾਂ ਚਾਰ ਔਰਤਾਂ ਦੇ ਗੇਮ ਖੇਡਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀਆਂ ਹਨ। ਫੋਟੋ ਇੰਨੀ ਵਾਇਰਲ ਹੋ ਗਈ ਹੈ ਕਿ ਮੱਕੇ ਦੇ ਅਧਿਕਾਰੀਆਂ ਨੇ ਇਸ 'ਤੇ ਬਿਆਨ ਜਾਰੀ ਕੀਤਾ ਹੈ।
ਅਧਿਕਾਰੀਆਂ ਦੇ ਦਿੱਤੇ ਬਿਆਨ ਦੇ ਅਨੁਸਾਰ, ਪਿਛਲੇ ਸ਼ੁੱਕਰਵਾਰ ਰਾਤ 11 ਵਜੇ ਦੇ ਆਸਪਾਸ ਸਿਕਿਓਰਿਟੀ ਅਧਿਕਾਰੀਆਂ ਨੇ ਇਮਾਰਤ ਵਿਚ 4 ਔਰਤਾਂ ਨੂੰ ਗੇਮ ਖੇਡਦੇ ਹੋਏ ਵੇਖਿਆ। ਅਸੀਂ ਤੁਰੰਤ ਮਹਿਲਾ ਸਿਕਿਓਰਿਟੀ ਅਧਿਕਾਰੀਆਂ ਨੂੰ ਉੱਥੇ ਭੇਜਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਜਗ੍ਹਾ ਦੀ ਪਵਿੱਤਰਤਾ ਦੱਸਦੇ ਹੋਏ ਅਜਿਹਾ ਨਾ ਕਰਨ ਲਈ ਕਿਹਾ। ਮਹਿਲਾ ਅਧਿਕਾਰੀਆਂ ਦੀ ਗੱਲ ਸੁਣਕੇ ਉਹ ਔਰਤਾਂ ਉੱਥੋਂ ਚਲੀਆਂ ਗਈਆਂ। ਇਸਦੇ ਬਾਅਦ ਤੋਂ ਹੀ ਇਨ੍ਹਾਂ ਔਰਤਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਸੋਸ਼ਲ ਮੀਡੀਆ 'ਤੇ ਖੜਾ ਹੋਇਆ ਨਵਾਂ ਵਿਵਾਦ
ਸੋਸ਼ਲ ਮੀਡੀਆ 'ਤੇ ਇਹਨਾਂ ਦੀ ਫੋਟੋ ਵਾਇਰਲ ਹੋਣ ਦੇ ਬਾਅਦ ਤੋਂ ਨਵਾਂ ਵਿਵਾਦ ਖੜਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇੰਨੀ ਪਵਿਤਰ ਜਗ੍ਹਾ 'ਤੇ ਔਰਤਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਦਾ ਸੁਭਾਅ ਠੀਕ ਨਹੀਂ ਸੀ। ਉਥੇ ਹੀ ਕਈ ਲੋਕਾਂ ਨੇ ਔਰਤਾਂ ਦਾ ਬਚਾਅ ਕੀਤਾ ਹੈ। ਇਸਤੋਂ ਪਹਿਲਾਂ ਸਾਲ 2015 ਵਿਚ ਕੁਝ ਨੌਜਵਾਨਾਂ ਦੀ ਮਸਜਦ - ਏ - ਨਾਬਵੀ ਵਿਚ ਕਾਰਡ ਖੇਡਦੇ ਹੋਏ ਤਸਵੀਰ ਵਾਇਰਲ ਹੋਈ ਸੀ ਜਿਸਦੇ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।