ਕਾਠਮੰਡੂ, 21 ਫ਼ਰਵਰੀ : ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਅੱਜ ਤੜਕੇ ਹਲਕੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਰਾਸ਼ਟਰੀ ਭੂ ਕੇਂਦਰ ਮੁਤਾਬਕ ਤੜਕੇ 2:23 ਮਿੰਟ 'ਤੇ ਭੂਚਾਲ ਦਾ ਝਟਕਾ ਮਹਿਸੂਸ
ਕੀਤਾ ਗਿਆ। ਇਸ ਦੀ ਤੀਬਰਤਾ 3.6 ਸੀ ਅਤੇ ਇਸ ਦਾ ਕੇਂਦਰ ਕਾਠਮੰਡੂ ਸ਼ਹਿਰ ਸੀ। ਭੂਚਾਲ ਕਾਰਨ ਲੋਕ ਜਾਗ ਗਏ ਅਤੇ ਬਾਹਰ ਸੜਕ 'ਤੇ ਆ ਗਏ। ਜ਼ਿਕਰਯੋਗ ਹੈ ਕਿ ਇਥੇ ਸਾਲ 2015 'ਚ ਆਏ ਭਿਆਨਕ ਭੂਚਾਲ ਕਾਰਨ 9000 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਭਾਰੀ ਆਰਥਕ ਨੁਕਸਾਨ ਵੀ ਹੋਇਆ ਸੀ। ਇਸ ਭੂਚਾਲ ਮਗਰੋਂ ਹੁਣ ਤਕ ਕੁਲ 488 ਵਾਰ ਹਲਕੇ ਝਟਕੇ ਮਹਿਸੂਸ ਕੀਤੇ ਜਾ ਚੁਕੇ ਹਨ। (ਪੀਟੀਆਈ)