ਓਮਾਨ ਦੇ 100 ਸਾਲ ਪੁਰਾਣੇ ਮੰਦਿਰ ਤੇ ਸੁਲਤਾਨ ਕਾਬੋਸ ਮਸਜਿਦ 'ਚ ਅੱਜ ਜਾਣਗੇ ਮੋਦੀ
Published : Feb 12, 2018, 12:05 pm IST
Updated : Feb 12, 2018, 6:35 am IST
SHARE ARTICLE

ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਓਮਾਨ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ ਨੂੰ ਸ਼ਿਵ ਮੰਦਿਰ ਤੇ ਇਥੋ ਦੀ ਸੁਲਤਾਨ ਕਾਬੋਸ ਮਸਜਿਦ ਜਾਣਗੇ। ਉਹ ਦੇਸ਼ ਦੇ ਕਈ ਦਿੱਗਜ ਸੀਈਓ ਨੂੰ ਵੀ ਮਿਲਣਗੇ। ਇਸ ਦੇ ਪਹਿਲਾਂ ਐਤਵਾਰ ਨੂੰ ਦੋਹਾਂ ਦੇਸ਼ਾਂ ਦੇ ਵਿਚ ਟੁਰਿਜਮ ਤੇ ਮਿਲਟਰੀ ਅਪਰੇਸ਼ਨ ਸਮੇਤ ਅੱਠ ਸਮਝੌਤੇ ਹੋਏ। ਐਤਵਾਰ ਨੂੰ ਹੀ ਮੋਦੀ ਨੇ ਅਬੂ ਧਾਬੀ ‘ਚ ਉਥੋ ਦੇ ਪਹਿਲੇ ਹਿੰਦੂ ਮੰਦਿਰ ਦੀ ਨੀਂਹ ਰੱਖੀ ਸੀ।   ਮੋਦੀ ਦਾ ਓਮਾਨ ਦੌਰਾ ਮਰੀਨ ਸਟੈਟ੍ਰਜੀ ਰਿਲੇਸ਼ਨ ਦੇ ਲਈ ਅਹਿਮ ਮੰਨਿਆ ਜਾਂਦਾ ਹੈ। 


ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਰਵੀਸ਼ ਕੁਮਾਰ ਨੇ ਟਵੀਟ ਦੇ ਜ਼ਰੀਏ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜਬੂਤੀ ਦੇਣ ਦੇ ਮਕਸਦ ਨਾਲ ਪੀਐੱਮ ਮੋਦੀ ਨੇ ਸੁਲਤਾਨ ਕਾਬੁਸ ਬਿਨ ਸੈਦ-ਅਲ-ਸੈਦ ਦੇ ਨਾਲ ਡਿਲਿਗੇਸ਼ਨ ਪੱਧਰ ‘ਤੇ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਦੇ ਵਿੱਚ ਕਾਰੋਬਾਰੀ, ਡਿਵੇਂਸ, ਫੂਡ ਸਿਕਿਓਰਟੀ ਤੇ ਰੀਜ਼ਨਲ ਮਾਮਲਿਆਂ ਦੇ ਨਾਲ ਕਈ ਹੋਰ ਮਾਮਲਿਆਂ ‘ਚ ਮਦਦ ਨੂੰ ਮਜਬੂਤ ਕਰਨ ‘ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲਸਤੀਨ ਸਮੇਤ ਪੱਛਮੀ ਏਸ਼ੀਆ ਦੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ‘ਚ ਸ਼ੁੱਕਰਵਾਰ ਨੂੰ ਜਾਰਡਨ ਪਹੁੰਚ ਗਏ ਸਨ। 


ਉਹ ਆਪਣੀ ਯਾਤਰਾ ਦੌਰਾਨ ਸੁਰੱਖਿਆ ਤੇ ਵਪਾਰ ਸਮੇਤ ਰਣਨੀਤਿਕ ਖੇਤਰਾਂ ‘ਚ ਸਹਿਯੋਗ ਮਜ਼ਬੂਤ ਕਰਨ ‘ਤੇ ਗੱਲਬਾਤ ਕਰਨਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਤਹਿਤ ਸ਼ਨੀਵਾਰ ਨੂੰ ਫ਼ਲਸਤੀਨ ਦੇ ਰਾਮੱਲ੍ਹਾ ਪਹੁੰਚੇ। ਰੋਚਕ ਗੱਲ ਇਹ ਹੈ ਕਿ ਉਹ ਭਾਰਤੀ ਸੁਰੱਖਿਆ ਏਜੰਸੀਆਂ ਦੇ ਕਵਰ ਹੇਠ ਨਹੀਂ ਬਲਕਿ ਇਸਰਾਈਲੀ ਹਵਾਈ ਸੈਨਾ ਦੀ ਸੁਰੱਖਿਆ ਛਤਰੀ ਹੇਠ ਜਾਰਡਨ ਦੇ ਹੈਲੀਕਾਪਟਰ ਰਾਹੀ ਇਸ ਮੁਲਕ ਵਿੱਚ ਪਹੁੰਚੇ ਹਨ। 


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵਲੋਂ ਟਵਿੱਟਰ ਉੱਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਇਸਰਾਈਲੀ ਹਵਾਈ ਸੈਨਾ ਦੀ ਸੁਰੱਖਿਆ ਵਿੱਚ ਅਤੇ ਜਾਰਡਨ ਦੇ ਹੈਲੀਕਾਪਟਰ ਰਾਹੀ ਰਾਮੱਲ੍ਹਾ ਜਾਂਦੇ ਦਿਖ ਰਹੇ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿੱਟਰ ‘ਤੇ ਲਿਖਿਆ, “ਅੱਜ ਇਤਿਹਾਸ ਲਿਖਿਆ ਗਿਆ, ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਫ਼ਲਸਤੀਨ ਪਹੁੰਚੇ। ਰਾਮੱਲ੍ਹਾ ਜਾਣ ਲਈ ਜਾਰਡਨ ਨੇ ਆਪਣਾ ਹੈਲੀਕਾਪਟਰ ਦਿੱਤਾ ਅਤੇ ਇਸਰਾਈਲੀ ਹਵਾਈ ਸੈਨਾ ਨੇ ਸੁਰੱਖਿਆ ਪ੍ਰਦਾਨ ਕੀਤੀ।” ਫ਼ਲਸਤੀਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਵੇਂ ਸਵਾਗਤ ਹੋਇਆ ਅਤੇ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਰਹੀਆਂ ਇਸ ਉੱਤੇ ਝਾਤ ਪਾ ਰਹੀਆਂ ਨੇ ਤਸਵੀਰਾਂ। 


 ਮੋਦੀ ਨੇ ਇਥੇ ਪਹੁੰਚਣ ਤੋਂ ਬਾਅਦ ਟਵੀਟ ਕੀਤਾ ਕਿ ਅਸੀਂ ਓਮਾਨ ਪਹੁੰਚ ਗਏ ਹਾਂ। ਮੈਂ ਸੌਖਾਲੀ ਉਡਾਣ ਤੇ ਵਿਵਸਥਾ ਦੇ ਲਈ ਸ਼ਾਹ ਅਬਦੁੱਲਾ ਦਾ ਬਹੁਤ ਧੰਨਵਾਦੀ ਹਾਂ। ਜਾਰਡਨ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ ਫਿਲਸਤੀਨ ਜਾਣਗੇ। ਜਾਰਡਲ ‘ਚ ਉਹ ਸ਼ਾਹ ਅਬਦੁੱਲਾ ਨਾਲ ਮੁਲਾਕਾਤ ਕਰਨਗੇ। ਭਾਰਤ ਦੇ ਵਿਦੇਸ਼ ਸਬੰਧ ‘ਚ ਖਾੜੀ ਤੇ ਪੱਛਮੀ ਏਸ਼ੀਆ ਖੇਤਰ ਨੂੰ ਇਕ ਮਹੱਤਵਪੂਰਨ ਤਰਜੀਹ ਦੱਸਦੇ ਹੋਏ ਮੋਦੀ ਨੇ ਆਪਣੀ ਯਾਤਰਾ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਯਾਤਰਾ ਦਾ ਟੀਚਾ ਖੇਤਰ ‘ਚ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement