ਪਾਕਿਸਤਾਨ 'ਚ ਪੱਤਰਕਾਰ ਦਾ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ
Published : Mar 3, 2018, 4:44 pm IST
Updated : Mar 3, 2018, 11:14 am IST
SHARE ARTICLE

ਇਸ‍ਲਾਮਾਬਾਦ : ਪਾਕਿਸਤਾਨ ਦੇ ਰਾਵਲਪਿੰਡੀ ਵਿਚ ਇਕ ਹਾਈ ਸਕਿਓਰਿਟੀ ਵਾਲੇ ਖੇਤਰ ਵਿਚ ਅਣਪਛਾਤੇ ਹਮਲਾਵਰਾਂ ਨੇ ਇਕ ਸੰਪਾਦਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟ ਦੇ ਮੁਤਾਬਕ ਮਾਰੇ ਗਏ ਸੰਪਾਦਕ ਦਾ ਨਾਮ ਅੰਜੁਮ ਮੁਨੇਰ ਰਾਜਾ ਹੈ, ਜਿਸਦੀ ਉਮਰ ਲੱਗਭੱਗ 40 ਸਾਲ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਅੰਜੁਮ ਵੀਰਵਾਰ ਦੀ ਦੇਰ ਰਾਤ ਮੋਟਰਸਾਇਕਲ 'ਤੇ ਘਰ ਪਰਤ ਰਿਹਾ ਸੀ, ਉਦੋਂ ਮੋਟਰਸਾਇਕਲ 'ਤੇ ਆਏ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਸਮਾਚਾਰ ਮੁਤਾਬਕ ਇਹ ਘਟਨਾ ਪਾਕਿਸਤਾਨੀ ਫੌਜ ਦੇ ਰਾਸ਼ਟਰੀ ਮੁੱਖ ਦਫ਼ਤਰ ਤੋਂ ਕੁਝ ਮਿੰਟ ਦੀ ਦੂਰੀ 'ਤੇ ਬੈਂਕ ਰੋਡ 'ਤੇ ਹੋਈ। ਅੰਜੁਮ ਦੇ ਸਿਰ, ਗਰਦਨ ਅਤੇ ਸਰੀਰ ਦੇ ਕਈ ਹਿੱਸਿਆਂ 'ਤੇ ਛੇ ਗੋਲੀਆਂ ਮਾਰੀਆਂ। ਇਸ ਤੋਂ ਬਾਅਦ ਅੰਜੁਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਈ ਸੁਰੱਖਿਆ ਵਾਲੇ ਖੇਤਰ ਵਿਚ ਖੁਲ੍ਹੇਆਮ ਹਮਲਾਵਰ ਇਕ ਸੰਪਾਦਕ ਨੂੰ ਛੇ ਗੋਲੀਆਂ ਮਾਰ ਕੇ ਫਰਾਰ ਹੋ ਗਏ। 



ਅੰਜੁਮ ਦੇ ਚਾਚੇ ਤਾਰਿਕ ਮਹਿਮੂਦ ਨੇ ਦੱਸਿਆ ਕਿ ਅੰਜੁਮ ਦਾ ਇਕ ਪੰਜ ਸਾਲ ਦਾ ਪੁੱਤਰ ਹੈ। ਉਹ ਸਵੇਰੇ ਇਕ ਸ‍ਕੂਲ ਵਿਚ ਬੱਚਿਆਂ ਨੂੰ ਪੜਾਉਂਦਾ ਸੀ ਅਤੇ ਸ਼ਾਮ ਨੂੰ ਇਸ‍ਲਾਮਾਬਾਦ ਸਥਿਤ ਇਕ ਉਰਦੂ ਅਖਬਾਰ ਵਿਚ ਉਪ - ਸੰਪਾਦਕ ਦੇ ਤੌਰ 'ਤੇ ਕੰਮ ਕਰਦੇ ਸਨ। ਮਹਿਮੂਦ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਦੀ ਕਿਸੇ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਉਨ੍ਹਾਂ ਨੇ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਸੁਰੱਖਿਅਤ ਖੇਤਰ ਵਿਚ ਅੰਜੁਮ ਦੀ ਹੱਤਿਆ 'ਤੇ ਹੈਰਾਨੀ ਵੀ ਜਤਾਈ। 



ਪਾਕਿਸ‍ਤਾਨ ਦੇ ਸੰਪਾਦਕ ਸਮੁਦਾਏ ਨੇ ਅੰਜੁਮ ਦੀ ਹੱਤਿਆ 'ਤੇ ਨਿੰਦਿਆ ਜ਼ਾਹਿਰ ਕਰਦੇ ਹੋਏ ਹਮਲਾਵਰਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਅੰਜੁਮ ਦੇ ਹਤਿਆਰਿਆਂ ਨੂੰ ਜੇਕਰ ਛੇਤੀ ਹੀ ਨਹੀਂ ਫੜਿਆ ਜਾਂਦਾ ਹੈ, ਤਾਂ ਸੰਪਾਦਕਾਂ ਨੇ ਆਪਣੀ ਜਾਨ ਨੂੰ ਵੀ ਖ਼ਤਰਾ ਬਣਾਉਂਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਹੈ। ਸੁਰੱਖਿਆ ਨਾ ਦਿੱਤੇ ਜਾਣ 'ਤੇ ਸੰਪਾਦਕਾਂ ਨੇ ਵਿਰੋਧ ਪ੍ਰਦਰਸ਼ਨ ਦੀ ਧਮਕੀ ਦਿੱਤੀ ਹੈ। 



ਦੱਸ ਦਈਏ ਕਿ ਪਿਛਲੇ ਸਾਲ ਵੀ ਇਕ ਹਤਿਆਰਬੰਦ ਹਮਲਾਵਰ ਨੇ ਰਿਪੋਰਟਰ ਅਹਿਮਦ ਨੂਰਾਨੀ 'ਤੇ ਵੀ ਹਮਲਾ ਕਰ ਦਿੱਤਾ ਸੀ। ਗੱਡੀ ਤੋਂ ਨਿਕਲਦੇ ਹੀ ਨੂਰਾਨੀ ਦੇ ਸਿਰ 'ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ। ਦੱਸ ਦਈਏ ਕਿ ਪੱਤਰਕਾਰਤਾ ਲਈ ਦੁਨੀਆ ਵਿਚ ਸਭ ਤੋਂ ਖਤਰਨਾਕ ਦੇਸ਼ਾਂ ਵਿਚੋਂ ਇਕ ਪਾਕਿਸਤਾਨ ਹੈ। ਫ਼ਰਾਂਸ ਸਥਿਤ ਵਾਚਡਾਗ ਰਿਪੋਰਟਰ ਵਿੰਡ ਬਾਰਡਰਸ (ਆਰਐਸਐਫ) ਨੇ ਪਿਛਲੇ ਸਾਲ ਮਈ ਵਿਚ ਆਪਣੀ ਸਾਲਾਨਾ ਪ੍ਰੈਸ ਆਜ਼ਾਦੀ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਸੀ। ਆਰਐਸਐਫ ਦੁਆਰਾ ਸੰਕਲਿਤ 2017 ਵਰਲਡ ਪ੍ਰੈਸ ਫਰੀਡਮ ਇੰਡੈਕਸ ਦੇ ਮੁਤਾਬਕ, ਪਾਕਿਸਤਾਨ 180 ਦੇਸ਼ਾਂ ਵਿਚੋਂ 139ਵੇਂ ਸਥਾਨ 'ਤੇ ਹੈ। ਪਾਕਿਸਤਾਨ ਵਿਚ ਪਿਛਲੇ 15 ਸਾਲਾਂ ਵਿਚ ਘੱਟ ਤੋਂ ਘੱਟ 117 ਸੰਪਾਦਕ ਮਾਰੇ ਗਏ ਹਨ। ਇਹਨਾਂ ਵਿਚੋਂ ਕੇਵਲ ਤਿੰਨ ਮਾਮਲੇ ਹੀ ਅਦਾਲਤਾਂ ਵਿਚ ਪੁੱਜੇ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement