ਪਾਪੁਆ ਨਿਊ ਗਿਨੀ 'ਚ ਭੂਚਾਲ ਦੌਰਾਨ 30 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
Published : Feb 27, 2018, 2:56 pm IST
Updated : Feb 27, 2018, 9:26 am IST
SHARE ARTICLE

ਸਿਡਨੀ : ਪਾਪੁਆ ਨਿਊ ਗਿਨੀ ਦੇ ਪਹਾੜੀ ਇਲਾਕੇ ਵਿਚ ਆਏ ਤੇਜ਼ ਭੂਚਾਲ ਆ ਗਿਆ, ਜਿਸ ਵਿਚ 30 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।  ਸੋਮਵਾਰ ਨੂੰ ਆਏ 7.5 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਪ੍ਰਸ਼ਾਂਤ ਦੀਪ ਦੇ ਦੇਸ਼ ਦੇ ਏਂਗਾ ਸੂਬੇ ਦੇ ਪੋਰਜੇਰਾ ਤੋਂ ਲੱਗਭਗ 90 ਕਿਲੋਮੀਟਰ ਦੱਖਣ ਵਿਚ ਸੀ। 



ਇੱਥੇ ਭੂਚਾਲ ਤੋਂ ਬਾਅਦ ਹੋਰ ਵੀ 2 ਝਟਕੇ ਮਹਿਸੂਸ ਕੀਤੇ ਗਏ। ਦੱਸਣਯੋਗ ਹੈ ਕਿ ਟੈਲੀਫੋਨ ਸੇਵਾਵਾਂ ਠੱਪ ਹਨ ਪਰ ਇਕ ਸਮਾਚਾਰ ਪੱਤਰ ਨੇ ਹੇਲਾ ਸੂਬਾਈ ਪ੍ਰਸ਼ਾਸਕ ਵਿਲੀਅਮ ਬਾਂਡੋ ਦੇ ਹਵਾਲੇ ਤੋਂ ਕਿਹਾ ਕਿ ਉਥੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਕ ਅਖਬਾਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਦੱਖਣੀ ਹਾਈਲੈਂਡਸ ਦੀ ਰਾਜਧਾਨੀ ਮੇਂਦੀ ਵਿਚ ਘੱਟ ਤੋਂ ਘੱਟ 13 ਲੋਕ ਮਾਰੇ ਗਏ ਹਨ ਅਤੇ ਨਿਕਟਵਰਤੀ ਕੁਤੁਬੁ ਅਤੇ ਬੋਸਾਵੇ ਵਿਚ ਹੋਰ 18 ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ।



ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਰੀਬ 300 ਲੋਕ ਜ਼ਖਮੀ ਹੋਏ ਹਨ ਅਤੇ ਕਈ ਜਾਇਦਾਦਾਂ ਨੁਕਸਾਨੀਆਂ ਗਈਆਂ ਹਨ। ਨਾਲ ਹੀ ਜ਼ਮੀਨ ਖਿਸਕਣ ਅਤੇ ਜ਼ਮੀਨ ਧੱਸਣ ਦੀਆਂ ਵੀ ਖਬਰਾਂ ਹਨ। ਪਾਪੁਆ ਨਿਊ ਗਿਨੀ ਦੀ ਇਕ ਵੈਬਸਾਈਟ ਨੇ ਕੈਥੋਲਿਕ ਪਾਦਰੀ ਪਿਯੂਸ ਹਲ ਦੇ ਹਵਾਲੇ ਤੋਂ ਕਿਹਾ ਕਿ ਭੂਚਾਲ ਨਾਲ ਜ਼ਮੀਨ ਖਿਸਕਣ ਦੀ ਹੋਈ ਘਟਨਾ ਵਿਚ 3 ਬੱਚਿਆਂ ਸਮੇਤ ਘੱਟ ਤੋਂ ਘੱਟ 10 ਲੋਕ ਮਾਰੇ ਗਏ ਹਨ। ਮ੍ਰਿਤਕਾਂ ਦੀ ਗਿਣਤੀ ਦੀ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement