
ਬੀਜਿੰਗ : ਸ਼ੀ ਜਿਨਪਿੰਗ ਨੂੰ ਅਨਿਸ਼ਚਿਤ ਤੌਰ 'ਤੇ ਰਾਸ਼ਟਰਪਤੀ ਪਦ 'ਤੇ ਬਣਾਏ ਰੱਖਣ ਦੀ ਚੀਨ ਦੀ ਯੋਜਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਬਵਾਲ ਮੱਚ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸਦਾ ਵਿਰੋਧ ਕਰ ਰਹੇ ਹਨ ਅਤੇ ਉੱਤਰ ਕੋਰੀਆ ਦੇ ਸ਼ਾਸਨ ਨਾਲ ਇਸ ਦੀ ਤੁਲਨਾ ਕਰ ਰਹੇ ਹਨ।
ਦੱਸ ਦੇਈਏ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਰਾਸ਼ਟਰਪਤੀ ਅਹੁਦੇ 'ਤੇ ਲਗਾਤਾਰ ਦੋ ਕਾਰਜਕਾਲ ਦੀ ਸਮਾਂ ਮਿਆਦ ਦੇ ਸੰਵਿਧਾਨਕ ਪ੍ਰਬੰਧ ਨੂੰ ਖਤਮ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ 'ਤੇ ਜਿਨਪਿੰਗ ਸਾਲ 2023 ਦੇ ਬਾਅਦ ਵੀ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣਗੇ। ਉਹ 2013 ਤੋਂ ਚੀਨ ਦੇ ਰਾਸ਼ਟਰਪਤੀ ਹਨ।
ਹਾਲਾਂਕਿ ਇਸ ਪ੍ਰਸਤਾਵ ਨੂੰ ਲੈ ਕੇ ਵਧਦੇ ਵਿਰੋਧ ਦੇ ਵਿਚ ਚੀਨ ਨੇ ਇਕ ਹੋਰ ਚਾਲ ਚੱਲ ਦਿੱਤੀ ਹੈ। ਕੁਝ ਆਰਟਿਕਲ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਮਿਊਨਿਸਟ ਪਾਰਟੀ ਦੀ ਤਾਰੀਫ਼ ਵਿਚ ਲੇਖ ਪ੍ਰਕਾਸ਼ਿਤ ਕਰਨ ਲੱਗਾ ਹੈ। ਐਤਵਾਰ ਨੂੰ ਪਾਰਟੀ ਦੀ ਸੈਂਟਰ ਕਮੇਟੀ ਨੇ ਸੰਵਿਧਾਨ ਦੇ ਉਸ ਪ੍ਰਬੰਧ ਵਿਚ ਬਦਲਾਅ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਵਿਚ ਦੇਸ਼ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਲਗਾਤਾਰ ਦੋ ਕਾਰਜਕਾਲ ਤੋਂ ਜ਼ਿਆਦਾ ਵਾਰ ਅਹੁਦੇ 'ਤੇ ਰਹਿਣ ਦੀ ਆਗਿਆ ਨਹੀਂ ਹੈ।
ਪਾਰਟੀ ਦਾ ਇਕੱਠ ਜਲਦ ਨੂੰ ਹੋ ਰਿਹਾ ਹੈ। ਇਸ ਵਿਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਜਿਨਪਿੰਗ ਲਈ ਅਣਮਿੱਥੇ ਸਮੇਂ ਤੱਕ ਚੀਨ ਦਾ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਜਾਵੇਗਾ। ਜਿਨਪਿੰਗ ਨੂੰ ਆਧੁਨਿਕ ਚੀਨ ਦਾ ਸਭ ਤੋਂ ਤਾਕਤਵਰ ਨੇਤਾ ਮੰਨਿਆ ਗਿਆ ਹੈ।
ਚੀਨ ਦੇ ਮੌਜੂਦਾ ਸੰਵਿਧਾਨ ਦੇ ਤਹਿਤ 64 ਸਾਲ ਦਾ ਜਿਨਪਿੰਗ ਨੂੰ ਦੂਜਾ ਪੰਜ ਸਾਲ ਦਾ ਕਾਰਜਕਾਲ ਖ਼ਤਮ ਹੋਣ 'ਤੇ ਰਾਸ਼ਟਰਪਤੀ ਅਹੁਦੇ ਛੱਡਣਾ ਪਵੇਗਾ। ਬਤੋਰ ਰਾਸ਼ਟਰਪਤੀ ਉਨ੍ਹਾਂ ਦਾ ਪਹਿਲਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ। ਦੂਜੇ ਕਾਰਜਕਾਲ ਲਈ ਉਨ੍ਹਾਂ ਨੂੰ ਚੁਣੇ ਜਾਣ ਦੀ ਰਸਮ ਚੀਨ ਦੀ ਸੰਸਦ ਵਿਚ ਛੇਤੀ ਪੂਰੀ ਕੀਤੀ ਜਾਵੇਗੀ। ਇਸਦੇ ਲਈ ਸੰਸਦ ਦੀ ਕਾਰਵਾਈ ਪੰਜ ਮਾਰਚ ਤੋਂ ਸ਼ੁਰੂ ਹੋਣ ਵਾਲੀ ਹੈ।
ਪਿਛਲੇ ਸਾਲ ਅਕਤੂਬਰ ਵਿਚ ਸੀਪੀਸੀ ਦੇ ਰਾਸ਼ਟਰੀ ਸੰਮੇਲਨ ਵਿਚ ਜਿਨਪਿੰਗ ਦੇ ਦੂਜੇ ਕਾਰਜਕਾਲ 'ਤੇ ਮੋਹਰ ਲੱਗੀ ਸੀ। ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਪਾਰਟੀ ਦਾ ਸਰਵਉੱਚ ਨੇਤਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਦੇਸ਼ ਵਿਚ ਤਿੰਨ ਦਹਾਕਿਆਂ ਤੋਂ ਸਾਮੂਹਿਕ ਪਾਰਟੀ ਲੀਡਰਸ਼ਿਪ ਦੀ ਪਰੰਪਰਾ ਚੱਲੀ ਆ ਰਹੀ ਸੀ। ਚਿਨਫਿੰਗ ਕਮਿਊਨਿਸਟ ਪਾਰਟੀ ਦੇ ਨਾਲ ਹੀ ਫ਼ੌਜ ਦੇ ਵੀ ਮੇਜਰ ਹਨ।
ਸਾਲ 2016 ਵਿਚ ਸੀਪੀਸੀ ਨੇ ਉਨ੍ਹਾਂ ਨੂੰ ਕੋਰ ਲੀਡਰ ਦੀ ਉਪਾਧੀ ਦਿੱਤੀ ਸੀ। ਪ੍ਰਸਤਾਵ ਪਾਸ ਹੋਣ 'ਤੇ ਰਾਸ਼ਟਰਪਤੀ ਜਿਨਪਿੰਗ ਮਾਓਤਸੇ ਤੁੰਗ ਦੇ ਬਾਅਦ ਚੀਨ ਦੇ ਸਭ ਤੋਂ ਤਾਕਤਵਰ ਨੇਤਾ ਬਣ ਜਾਣਗੇ। ਮਾਓ ਨੇ ਸਾਲ 1943 ਤੋਂ 1976 ਤੱਕ ਚੀਨ 'ਤੇ ਸ਼ਾਸਨ ਕੀਤਾ ਸੀ।