
ਸੀਰੀਆ: ਸੀਰੀਆ ਵਿਚ ਹੁਣ ਤੱਕ ਦੇ ਸਭ ਤੋਂ ਮਾੜੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ। Eastern Ghouta ਵਿਚ ਵਿਦਰੋਹੀਆਂ ਦੇ ਕਬਜੇ ਵਾਲੇ ਇਲਾਕੇ ਵਿਚ ਲਗਾਤਾਰ 3 ਦਿਨਾਂ ਤੋਂ ਬੰਬਾਰੀ ਹੋ ਰਹੀ ਹੈ ਜਿਸ ਵਿਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਿੰਨੀ ਮੌਤਾਂ ਸੀਰੀਆ ਵਿਚ ਬੀਤੇ 3 ਦਿਨ ਵਿਚ ਹੋਈਆਂ ਹਨ ਓਨੀ ਸ਼ਾਇਦ ਹੀ ਪਹਿਲਾਂ ਕਦੇ ਹੋਈਆਂ ਹੋਣ।
ਹਾਲਾਤ ਕਿਸ ਕਦਰ ਖ਼ਰਾਬ ਹਨ, ਇਸਦਾ ਅੰਦਾਜਾ ਇਸ ਗੱਲ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਸਿਰਫ ਸੋਮਵਾਰ ਨੂੰ ਹੀ 127 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿਚ 39 ਬੱਚੇ ਸ਼ਾਮਿਲ ਹਨ। ਸੋਮਵਾਰ ਦਾ ਦਿਨ Eastern Ghouta ਵਿਚ ਬੀਤੇ 4 ਸਾਲਾਂ ਵਿਚ ਸਭ ਤੋਂ ਖੂਨੀ ਸੋਮਵਾਰ ਦੇ ਰੂਪ ਵਿਚ ਦਰਜ ਕੀਤਾ ਗਿਆ ਹੈ।
ਸਿਰਫ ਸੋਮਵਾਰ ਨੂੰ ਹੀ ਹੋਈ ਬੰਬਾਰੀ ਵਿਚ 127 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 39 ਬੱਚੇ ਸ਼ਾਮਿਲ ਸਨ।
ਐਤਵਾਰ ਤੋਂ ਲੈ ਕੇ ਹੁਣ ਤੱਕ 3 ਦਿਨਾਂ ਵਿਚ 194 ਲੋਕਾਂ ਦੀ ਮੌਤ ਹੋਈ। ਇਸ 3 ਦਿਨਾਂ ਨੂੰ ਸੀਰੀਆ ਵਿਚ ਛਿੜੀ ਜੰਗ ਦੇ ਸਭ ਤੋਂ ਖੂਨੀ ਦਿਨਾਂ ਦੇ ਰੂਪ ਵਿਚ ਦਰਜ ਕੀਤਾ ਗਿਆ ਹੈ। 194 ਲੋਕਾਂ ਵਿਚ 57 ਬੱਚੇ ਵੀ ਸ਼ਾਮਿਲ ਹਨ।
ਐਤਵਾਰ ਤੋਂ ਹੀ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਵਿਚ ਹਵਾਈ ਹਮਲੇ, ਰਾਕੇਟ ਹਮਲੇ ਅਤੇ ਤੋਪਾਂ ਨਾਲ ਬੰਬਾਰੀ ਕੀਤੀ ਜਾ ਰਹੀ ਹੈ, ਜਿਸ ਵਿਚ ਹੁਣ ਤੱਕ ਜਾਨ - ਮਾਲ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ।
ਦਵਾਈ, ਖਾਣਾ ਅਤੇ ਜ਼ਰੂਰਤ ਦੀਆਂ ਹੋਰ ਚੀਜਾਂ ਮਿਲਣਾ ਮੁਸ਼ਕਲ ਹੋ ਗਈਆਂ ਹਨ, ਜਿਸਦੇ ਨਾਲ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ।
ਅੰਕੜਿਆਂ ਮੁਤਾਬਕ Eastern Ghouta ਵਿਚ ਐਤਵਾਰ ਤੋਂ ਲੈ ਕੇ ਹੁਣ ਤੱਕ 850 ਲੋਕ ਜਖ਼ਮੀ ਹੋ ਚੁੱਕੇ ਹਨ।
ਜਿੱਥੇ ਸਿਰਫ ਸੋਮਵਾਰ ਨੂੰ ਹੀ 127 ਲੋਕਾਂ ਦੀ ਬੰਬਾਰੀ ਵਿਚ ਮੌਤ ਹੋ ਗਈ, ਉਥੇ ਹੀ ਮੰਗਲਵਾਰ ਨੂੰ ਮਰਜ ਦੇ ਇਲਾਕੇ ਵਿਚ ਹੋਏ ਹਮਲਿਆਂ ਵਿਚ 24 ਲੋਕ ਮਾਰੇ ਗਏ।
ਸੋਮਵਾਰ ਨੂੰ ਹਵਾਈ ਅਤੇ ਤੋਪ ਹਮਲਿਆਂ ਵਿਚ 300 ਲੋਕ ਜਖ਼ਮੀ ਹੋ ਗਏ।
ਉਥੇ ਹੀ ਤਾਜ਼ਾ ਹਵਾਈ ਹਮਲੇ ਵਿਚ ਘੱਟ ਤੋਂ ਘੱਟ 50 ਲੋਕ ਮਾਰੇ ਗਏ, ਜਿਨ੍ਹਾਂ ਵਿਚ 13 ਬੱਚੇ ਸ਼ਾਮਿਲ ਹਨ।
ਕਿਉਂ ਹੋਇਆ Eastern Ghouta ਵਿਚ ਹਮਲਾ ?
ਸਾਲ 2012 ਤੋਂ Eastern Ghouta ਨੂੰ ਵਿਦਰੋਹੀਆਂ ਨੇ ਆਪਣੇ ਕਬਜ਼ੇ ਵਿਚ ਲਿਆ ਹੋਇਆ ਹੈ। ਕਰੀਬ 4 ਲੱਖ ਦੀ ਆਬਾਦੀ ਵਾਲੇ ਇਸ ਇਲਾਕੇ ਨੂੰ ਸੀਰੀਆ ਅਤੇ ਈਰਾਨ ਨੇ ਬਾਗ਼ੀ ਇਲਾਕਾ ਘੋਸ਼ਿਤ ਕੀਤਾ ਹੋਇਆ ਹੈ। ਇੱਥੇ ਇਕ ਅੱਤਵਾਦੀ ਸੰਗਠਨ ਦਾ ਵੀ ਦਬਦਬਾ ਹੈ। ਬੀਤੇ ਕਈ ਦਿਨਾਂ ਤੋਂ ਇਸ ਇਲਾਕੇ ਵਿਚ ਭਾਰੀ ਬੰਬਾਰੀ ਚੱਲ ਰਹੀ ਹੈ ਜਿਸ ਵਿਚ ਕਾਫ਼ੀ ਨੁਕਸਾਨ ਹੋਇਆ ਹੈ। 19 ਫਰਵਰੀ ਦਾ ਦਿਨ ਤਾਂ ਸੀਰੀਆ ਦੇ ਇਤਿਹਾਸ ਵਿਚ ਸਭ ਤੋਂ ਖੂਨੀ ਦਿਵਸ ਦੇ ਰੂਪ ਵਿਚ ਦਰਜ ਕੀਤਾ ਗਿਆ ਹੈ।