
ਵੈਨਕੂਵਰ, 22
ਸਤੰਬਰ (ਬਰਾੜ-ਭਗਤਾ ਭਾਈ ਕਾ): ਪੰਥਕ ਸੋਚ 'ਤੇ ਪਹਿਰਾ ਦੇਣ ਵਾਲੇ ਨੌਜਵਾਨ ਆਗੂ
ਗੁਰਪ੍ਰੀਤ ਸਿੰਘ ਝੱਬਰ ਜੋ ਕਿ ਮਾਨਸਾ ਜ਼ਿਲ੍ਹੇ ਦੇ ਜੋਗਾ ਸਰਕਲ ਤੋਂ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਦਾ ਉਨ੍ਹਾਂ ਦੀ ਕੈਨੇਡਾ ਦੀ ਨਿਜੀ ਫੇਰੀ ਦੌਰਾਨ ਸਰੀ
ਪਹੁੰਚਣ ਉਪਰੰਤ ਨਿੱਘਾ ਸਵਾਗਤ ਕੀਤਾ ਗਿਆ।
ਗੁਰਪ੍ਰੀਤ ਸਿੰਘ ਝੱਬਰ ਨੇ ਗੱਲਬਾਤ
ਦੌਰਾਨ ਕਿਹਾ ਕਿ ਸਿੱਖ ਪੰਥ ਨੂੰ ਡੇਰਾਵਾਦ ਵਿਰੁਧ ਇਕਮੁਠ ਹੋਣ ਦੀ ਲੋੜ ਹੈ ਜਿਸ ਵਿਚ ਹਰ
ਸਿੱਖ ਦਾ ਇਸ ਪ੍ਰਤੀ ਕੰਮ ਕਰਨਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਲ ਜੋਗਾ ਤੋਂ
ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵਜੋਂ ਪੰਥ ਪ੍ਰਤੀ ਅਪਣੀ ਜ਼ਿੰਮੇਵਾਰੀ ਸਮਝਦਾ ਹੋਇਆ
ਇਕੱਲੇ-ਇਕੱਲੇ ਪਿੰਡ ਪਹੁੰਚ ਕੇ ਸੰਗਤਾਂ ਦੇ ਸਹਿਯੋਗ ਨਾਲ ਪੰਥਕ ਸਰਗਰਮੀਆਂ ਚਲਾਉਣ 'ਚ
ਤੱਤਪਰ ਹਾਂ ਜਿਸ ਪ੍ਰਤੀ ਪਿੰਡਾਂ ਦੇ ਨੌਜਵਾਨ ਪੂਰਾ ਸਾਥ ਅਤੇ ਭਰੋਸਾ ਦੇ ਰਹੇ ਹਨ। ਉਹ
ਕੈਨੇਡਾ 'ਚ ਇਕ ਮਹੀਨਾ ਰਹਿ ਕੇ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਵੀ
ਕਰਨਗੇ।
ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਡਾ. ਭਰਪੂਰ ਸਿੰਘ, ਗੁਰਜੀਤ
ਸਿੰਘ ਮਾਨ, ਸਾਧੂ ਸਿੰਘ ਰਾਮਗੜ੍ਹ, ਮਹਿੰਦਰ ਸਿੰਘ ਮੰਡੇਰ, ਮਹਾਂਬੀਰ ਸਿੰਘ ਰੁਦਰਪੁਰ,
ਕੁਲਦੀਪ ਸਿੰਘ ਕਟਾਰ ਸਿੰਘ ਵਾਲਾ, ਮਨਪ੍ਰੀਤ ਸਿੰਘ ਅੰਮ੍ਰਿਤਸਰ, ਹਰਕੀਰਤ ਸਿੰਘ ਪੀਲੀਭੀਤ
ਆਦਿ ਸ਼ਾਮਲ ਸਨ।