ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਭੇਟ ਕੀਤਾ ਅਨੋਖਾ ਤੋਹਫਾ
Published : Feb 24, 2018, 11:17 am IST
Updated : Feb 24, 2018, 5:49 am IST
SHARE ARTICLE

ਨਵੀਂ ਦਿੱਲੀ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿੱਥੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕਈ ਸਮਝੌਤਿਆ 'ਤੇ ਹਸਤਾਖਰ ਕੀਤੇ। ਉਥੇ ਹੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਇਕ ਅਨੋਖਾ ਤੋਹਫਾ ਭੇਟ ਕੀਤਾ। ਉਨ੍ਹਾਂ (ਟਰੂਡੋ) ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਅਤੇ ਵੀਡੀਓ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ। ਸ਼ੇਅਰ ਕੀਤੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਰੂਡੋ ਪ੍ਰਧਾਨ ਮੰਤਰੀ ਮੋਦੀ ਨੂੰ ਪਿਓਂਗਯਾਂਗ 'ਚ ਕਾਂਸੀ ਤਮਗਾ ਜਿੱਤਣ ਵਾਲੇ ਖਿਡਾਰੀ ਦੀ ਸਾਈਨ ਕੀਤੀ ਟੀ-ਸ਼ਰਟ ਉਨ੍ਹਾਂ ਨੂੰ ਤੋਹਫੇ ਵਜੋਂ ਭੇਟ ਕਰ ਰਹੇ ਹਨ। 


ਟਰੂਡੋ ਨੇ ਟਵੀਟ 'ਚ ਲਿੱਖਿਆ ਕਿ, 'ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡੀਅਨ ਸਕੈਟ-ਬੋਰਡਰ ਮਾਰਕ ਮੈਕ ਮੋਰੀਸ਼ ਦੀ ਕਹਾਣੀ ਭਾਰਤੀ ਵਿਦਿਆਰਥੀਆਂ ਨੂੰ ਜ਼ਰੂਰ ਸੁਣਾਉਣਗੇ, ਜਿਹੜਾ (ਮਾਰਕ) ਕਿ 11 ਮਹੀਨੇ ਪਹਿਲਾਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੱੜ ਰਿਹਾ ਸੀ, ਇਸ ਸਥਿਤੀ ਤੋਂ ਗੁਜਰਣ ਤੋਂ ਬਾਅਦ ਵੀ ਉਸ ਨੇ ਪਿਓਂਗਯਾਂਗ 'ਚ ਚੱਲ ਰਹੀਆਂ ਓਲੰਪਿਕ ਖੇਡਾਂ 'ਚ ਕਾਂਸੀ ਤਮਗਾ ਆਪਣੇ ਨਾਂ ਕੀਤਾ। ਮੈਂ ਬਹੁਤ ਮਾਣ ਨਾਲ ਉਨ੍ਹਾਂ ਨੂੰ ਅੱਜ ਮਾਰਕ ਮੈਕ ਮੋਰੀਸ਼ ਦੀ ਸਾਈਨ ਕੀਤੀ ਟੀ-ਸ਼ਰਟ ਤੋਹਫੇ ਵੱਜੋਂ ਉਨ੍ਹਾਂ ਨੂੰ ਭੇਟ ਕਰ ਰਿਹਾ ਹਾਂ।'

https://twitter.com/JustinTrudeau/status/967094321634832386

ਜ਼ਿਕਰੇਯੋਗ ਹੈ ਕਿ 11 ਮਹੀਨੇ ਪਹਿਲਾਂ ਜਿੱਥੇ ਮਾਰਕ ਮੈਕ ਮੋਰੀਸ਼ (24) ਸਕੈਟ-ਬੋਰਡਰ ਜਿੱਥੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਸੀ। ਉਥੇ ਨੇ ਉਸ ਨੇ ਸਾਊਥ ਕੋਰੀਆ 'ਚ ਚੱਲ ਰਹੀਆਂ ਓਲੰਪਿਕ ਖੇਡਾਂ 'ਚ ਕਾਂਸੀ ਤਮਗਾ ਜਿੱਤ ਕੇ ਆਪਣੇ ਦੇਸ਼ (ਕੈਨੇਡਾ) ਦਾ ਨਾਂ ਰੋਸ਼ਨ ਕੀਤਾ। ਮਾਰਚ 2017 'ਚ ਸਕੈਟ ਬੋਰਡਿੰਗ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਸ ਕਾਰਨ ਉਸ 2 ਮਹੀਨਿਆਂ ਤੱਕ ਬੈੱਡ 'ਤੇ ਰਹਿਣਾ ਪਿਆ। 


ਪੂਰੀ ਤਰ੍ਹਾਂ ਠੀਕ ਨਾ ਹੋਣ ਦੇ ਬਾਵਜੂਦ ਵੀ ਉਸ (ਮਾਰਕ) ਨੇ ਪਿਛਲੇ ਸਾਲ ਨਵੰਬਰ 'ਚ ਨਾਰਵੇ 'ਚ ਚੱਲ ਰਹੀਆਂ ਖੇਡਾਂ 'ਚ ਸਕੈਟ ਬੋਰਡ ਵਰਲਡ ਕੱਪ ਆਪਣੇ ਨਾਂ ਕੀਤੇ ਸੀ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਨੇ ਇਸ ਮੁਕਾਬਲੇ 'ਚ ਜਿੱਤ ਹਾਸਲ ਕਰ ਲਈ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement