
ਇੰਟਰਨੈੱਟ 'ਤੇ ਅੱਜ ਇੰਨੀਆਂ ਜਾਅਲੀ ਖ਼ਬਰਾਂ ਅਤੇ ਫੋਟੇਜ਼ ਹੈ ਕਿ ਪਤਾ ਨਹੀਂ ਲੱਗਦਾ ਕਿ ਕਿਹੜੀ ਅਸਲੀ ਹੈ ਤੇ ਕਿਹੜੀ ਨਕਲੀ। ਨਿਊਜ਼ ਦਾ ਕਾਰੋਬਾਰ ਅਜਿਹਾ ਹੈ ਕਿ ਉਸਨੂੰ ਫੜਣਾ ਬੇਹੱਦ ਮੁਸ਼ਕਲ ਹੈ ਪਰ ਫੋਟੋ ਦੇ ਮਾਮਲੇ ਵਿੱਚ ਇਹ ਥੋੜ੍ਹਾ ਆਸਾਨ ਹੈ।
ਚਾਈਨੀਜ਼ ਸੋਸ਼ਲ ਮੀਡੀਆ Weibo ਦੀ ਇੱਕ ਯੂਜ਼ਰ Kanahoooo ਆਪਣੀ ਕੁਝ ਅਜਿਹੀ ਹੀ ਪੋਸਟ ਦੇ ਜ਼ਰੀਏ ਲੋਕਾਂ ਵਿੱਚ ਮਸ਼ਹੂਰ ਹੈ।
ਉਸਦੀ ਪ੍ਰਸਿੱਧੀ ਦਾ ਆਲਮ ਇਹ ਹੈ ਕਿ ਯੂਜਰ ਉਸਨੂੰ 'Photoshop Holy' ਦੇ ਨਾਮ ਨਾਲ ਬੁਲਾਉਂਦੇ ਹਨ
430,000 ਫੋਲੋਅਰਜ਼ ਵਾਲੀ ਇਹ, ਇੱਕ ਫੋਟੋਸ਼ਾਪ ਐਡੀਟਰ ਹੈ। ਜਿਹੜਾ ਸੋਸ਼ਲ ਮੀਡੀਆ ਦੇ ਲਈ ਲੋਕਾਂ ਦੀਆਂ ਤਸਵੀਰਾਂ ਨੂੰ ਫੋਟੋਸ਼ਾਪ ਕਰਦੀ ਹੈ।