
ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਬਣ ਸਿੱਖੀ ਦਾ ਮਾਨ ਵਧਾਉਣ ਵਾਲੇ ਦਸਤਾਰਧਾਰੀ ਸਿੱਖ ਜਗਮੀਤ ਸਿੰਘ ਆਖਿਰਕਾਰ ਗੁਰਕਿਰਨ ਕੌਰ ਦੇ ਹੋ ਗਏ ਹਨ। ਜੀ ਹਾਂ ਬੀਤੇ ਕਾਫੀ ਸਮੇਂ ਤੋਂ ਆਪਣੀ ਮੰਗੇਤਰ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਜਗਮੀਤ ਸਿੰਘ ਅੱਜ ਗੁਰਕਿਰਨ ਕੌਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ।
ਇਸਦਾ ਖੁਲਾਸਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦੇ ਜ਼ਰੀਏ ਹੋਇਆ ਜਿਥੇ ਆਨੰਦ ਕਾਰਜ ਵੇਲੇ ਦੋਵੇਂ ਇੱਕ ਹੀ ਰੰਗ ਦੀ ਪੋਸ਼ਾਕ ਪਾਏ ਹੋਏ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਸਨ। ਵਿਆਹ ਦੀਆਂ ਵਾਇਰਲ ਹੋਈਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਹਮੇਸ਼ਾ ਦੀ ਤਰ੍ਹਾਂ ਇਹ ਜੋੜਾ ਕਿੰਨਾ ਖੂਬਸੂਰਤ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਮੰਗਣੇ ਅਤੇ ਰੋਕੇ ਦੇ ਵੇਲੇ ਵੀ ਦੋਵਾਂ ਨੇ ਇੱਕ ਹੀ ਰੰਗ ਦੀ ਡ੍ਰੈਸ ਪਾਈ ਹੋਈ ਸੀ ਜਿਸ ਵਿਚ ਬਹੁਤ ਹੀ ਸੁੰਦਰ ਨਜ਼ਰ ਆ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ 38 ਸਾਲਾਂ ਜਗਮੀਤ ਸਿੰਘ ਨੇ 16 ਜਨਵਰੀ ਨੂੰ 27 ਸਾਲ ਦੀ ਗੁਰਕਿਰਨ ਕੌਰ ਨਾਲ ਓਨਟਰਾਈਓ 'ਚ ਮੰਗਣੀ ਕਰਵਾਈ ਸੀ।
ਜਿਥੇ ਉਹਨਾਂ ਨੇ ਇੱਕ ਨਿੱਜੀ ਪ੍ਰੋਗਰਾਮ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ । ਜ਼ਿਕਰਯੋਗ ਹੈ ਕਿ ਗੁਰਕਿਰਨ ਕੌਰ ਕੈਨੇਡਾ ਦੀ ਇਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ ਅਤੇ ਇਹ ਦੋਵੇਂ ਹੀ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।
ਜਗਮੀਤ ਅਤੇ ਗੁਰਕਿਰਨ ਦਾ ਵਿਆਹ ਪੂਰੇ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਬਰੈਂਪਟਨ 'ਚ ਹੀ ਕੀਤਾ ਗਿਆ। ਇਸ ਪ੍ਰੋਗਰਾਮ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਗੁਆਂਢੀ ਸ਼ਾਮਲ ਹੋਏ।
ਜਾਣਕਾਰੀ ਮੁਤਾਬਕ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਵਿਆਹ ਤੋਂ ਬਾਅਦ 19 ਫਰਵਰੀ ਨੂੰ ਮੈਕਸੀਕੋ ਲਈ ਰਵਾਨਾ ਹੋਣਗੇ, ਜਿੱਥੇ ਉਹ ਇਕ ਨਿੱਜੀ ਰਿਸੈਪਸ਼ਨ ਪਾਰਟੀ ਆਰਗਨਾਈਜ਼ ਕਰਨਗੇ। ਸਾਡੇ ਵੱਲੋਂ ਵੀ ਨਵੇਂ ਵਿਆਹੇ ਜੋੜੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਤੇ ਬਹੁਤ ਬਹੁਤ ਮੁਬਾਰਕਾਂ।