
ਨਵੇਂ ਸਾਲ ਦਾ ਆਗਾਜ ਹੁੰਦੇ ਹੀ ਰਾਜਨੀਤਕ ਪਾਰਟੀਆਂ ਦੀ ਨਜ਼ਰ ਹੁਣ ਲੋਕਸਭਾ......
ਨਵੀਂ ਦਿੱਲੀ : ਨਵੇਂ ਸਾਲ ਦਾ ਆਗਾਜ ਹੁੰਦੇ ਹੀ ਰਾਜਨੀਤਕ ਪਾਰਟੀਆਂ ਦੀ ਨਜ਼ਰ ਹੁਣ ਲੋਕਸਭਾ ਚੋਣ ਉਤੇ ਹੈ। ਆਮ ਆਦਮੀ ਨੂੰ ਵਿਸਵਾਸ ਦਿਵਾਉਣ ਲਈ ਹਰ ਪਾਰਟੀ ਆਪਣਾ ਕਦਮ ਰੱਖ ਰਹੀ ਹੈ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਵੇਂ ਸਾਲ ਤੋਂ ਪਹਿਲਾਂ ਕਿਸਾਨਾਂ ਨੂੰ ਲੁਭਾਣ ਲਈ ਸੋਮਵਾਰ ਨੂੰ ਰਾਜ ਦੇ ਕਿਸਾਨਾਂ ਲਈ 5,000 ਰੁਪਏ ਪ੍ਰਤੀ ਏਕੜ ਦੀ ਸਲਾਨਾ ਵਿੱਤੀ ਸਹਾਇਤਾ ਦੀ ਘੋਸ਼ਣਾ ਕੀਤੀ।
Mamta Banerjee
ਬੈਨਰਜੀ ਨੇ ਕ੍ਰਿਸ਼ਕ ਭਰਾ ਨਾਮਕ ਇਕ ਰਾਜ- ਪ੍ਰਯੋਜਿਤ ਯੋਜਨਾ ਦੇ ਤਹਿਤ 18 ਤੋਂ 60 ਸਾਲ ਉਮਰ ਰਾਜ ਦੇ ਹਰ ਕਿਸਾਨ ਲਈ ਦੋ ਲੱਖ ਰੁਪਏ ਦੀ ਜੀਵਨ ਬੀਮਾ ਦੀ ਵੀ ਘੋਸ਼ਣਾ ਕੀਤੀ। ਇਹ ਯੋਜਨਾ ਅੱਜ ਨਵੇਂ ਸਾਲ ਤੋਂ ਸ਼ੁਰੂ ਹੋ ਗਈ ਹੈ। ਮਮਤਾ ਬੈਨਰਜੀ ਨੇ ਦੱਸਿਆ, ਬੰਗਾਲ ਵਿਚ ਖੇਤੀਬਾੜੀ ਭੂਮੀ ਦਾ ਬਹੁਤ ਵੱਡਾ ਖੇਤਰ ਹੈ, ਸਾਡੇ ਕੋਲ 72 ਲੱਖ ਪਰਵਾਰ ਹਨ, ਜੋ ਖੇਤੀ ਦੇ ਮਾਧਿਅਮ ਨਾਲ ਅਪਣਾ ਪੈਸ਼ਾ ਕਮਾਉਂਦੇ ਹਨ। ਸਾਡੀ ਸਰਕਾਰ ਹਰ ਇਕ ਪਰਵਾਰ ਨੂੰ ਹਰ ਸਾਲ ਦੋ ਕਿਸਤਾਂ ਵਿਚ 5,000 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਇਸ ਵਿਚ ਕਿਸਾਨ ਅਤੇ ਖੇਤੀ ਮਜਦੂਰ ਦੋਨੋਂ ਸ਼ਾਮਲ ਹਨ।
Farmer
ਬੈਨਰਜੀ ਨੇ ਕਿਹਾ, 18 ਤੋਂ 60 ਸਾਲ ਦੀ ਉਮਰ ਦੇ ਸਾਰੇ ਕਿਸਾਨਾਂ ਨੂੰ ਰਾਜ ਸਰਕਾਰ ਦੁਆਰਾ ਦੋ ਲੱਖ ਰੁਪਏ ਦਾ ਜੀਵਨ ਬੀਮਾ ਪ੍ਰਦਾਨ ਕੀਤਾ ਜਾਵੇਗਾ, ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪਰਵਾਰਾਂ ਨੂੰ ਪੈਸਾ ਉਪਲੱਬਧ ਕਰਵਾਇਆ ਜਾਵੇਗਾ। ਤ੍ਰਿਣਮੂਲ ਕਾਂਗਰਸ ਸੁਪ੍ਰੀਮੋ ਨੇ ਕਿਹਾ ਕਿ ਇਹ ਯੋਜਨਾ ਕਿਸਾਨਾਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ, ਇਹ ਯੋਜਨਾ 1 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਕਿਸਾਨ ਇਕ ਫਰਵਰੀ 2019 ਤੋਂ ਬੀਮੇ ਲਈ ਆਵੇਦਨ ਕਰ ਸਕਣਗੇ, ਕਿਸੇ ਵੀ ਕਿਸਾਨ ਦੀ ਮੌਤ ਦੇ ਮਾਮਲੇ ਵਿਚ ਰਾਜ ਖੇਤੀਬਾੜੀ ਵਿਭਾਗ ਉਸ ਦੇ ਪਰਵਾਰ ਨੂੰ ਪੈਸਾ ਪ੍ਰਦਾਨ ਕਰੇਗਾ।