
ਬੁਲੰਦਸ਼ਹਿਰ ਦੇ ਸਿਆਨਾ 'ਚ ਹੋਈ ਹਿੰਸਾ 'ਚ ਇੰਸਪੈਕਟਰ ਨੂੰ ਲਾਪਰਵਾਹੀ ਨਾਲ ਤਿਆਗ ਦੇਣ ਦੇ ਆਰੋਪੀ ਪ੍ਰਸ਼ਾਂਤ ਨਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਮਵਾਰ ਦੇਰ ਰਾਤ ...
ਬੁਲੰਦਸ਼ਹਿਰ : ਬੁਲੰਦਸ਼ਹਿਰ ਦੇ ਸਿਆਨਾ 'ਚ ਹੋਈ ਹਿੰਸਾ 'ਚ ਇੰਸਪੈਕਟਰ ਨੂੰ ਲਾਪਰਵਾਹੀ ਨਾਲ ਤਿਆਗ ਦੇਣ ਦੇ ਆਰੋਪੀ ਪ੍ਰਸ਼ਾਂਤ ਨਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਮਵਾਰ ਦੇਰ ਰਾਤ ਪੁਲਿਸ ਨੇ ਕਲੁਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਕਲੁਆ ਉਤੇ ਇੰਸਪੈਕਟਰ ਦੇ ਸਿਰ ਵਿਚ ਕੁਲਹਾੜੀ ਮਾਰਨ ਦਾ ਇਲਜ਼ਾਮ ਹੈ। ਦੇਰ ਰਾਤ ਤੱਕ ਪੁਲਿਸ ਕਲੁਆ ਤੋਂ ਪੁੱਛਗਿਛ ਕਰ ਰਹੀ ਸੀ। ਤਿੰਨ ਦਸੰਬਰ ਨੂੰ ਸਿਆਨਾ ਕੋਤਵਾਲੀ ਦੇ ਚਿੰਗਰਾਵਠੀ ਖੇਤਰ ਵਿਚ ਗਊਹੱਤਿਆ ਤੋਂ ਬਾਅਦ ਹੋਈ ਹਿੰਸਾ ਵਿਚ ਉਸ ਸਮੇਂ ਕੋਤਵਾਲ ਸੁਬੋਧ ਕੁਮਾਰ ਸਿੰਘ ਸਮੇਤ ਚਿੰਗਰਾਵਠੀ ਦੇ ਜਵਾਨ ਸੁਮਿਤ ਦੀ ਮੌਤ ਹੋ ਗਈ ਸੀ।
Bulandshahr mob violence
ਮਾਮਲੇ ਵਿਚ ਪੁਲਿਸ ਨੇ ਇੰਸਪੈਕਟਰ ਨੂੰ ਗੋਲੀ ਮਾਰਨ ਵਾਲੇ ਆਰੋਪੀ ਪ੍ਰਸ਼ਾਂਤ ਨਟ ਸਮੇਤ 29 ਲੋਕਾਂ ਨੂੰ ਹੁਣ ਤੱਕ ਜੇਲ੍ਹ ਭੇਜ ਚੁੱਕੀ ਹੈ। ਪੁਲਿਸ ਦੇ ਮੁਤਾਬਕ ਕੁੱਝ ਦਿਨੀਂ ਪਹਿਲਾਂ ਗ੍ਰਿਫ਼ਤਾਰ ਹੋਏ ਪ੍ਰਸ਼ਾਂਤ ਨਟ ਨੇ ਇੰਸਪੈਕਟਰ ਨੂੰ ਗੋਲੀ ਮਾਰਨ ਦੀ ਗੱਲ ਕਬੂਲੀ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਪਹਿਲਾਂ ਕਲੁਆ ਨੇ ਇੰਸਪੈਕਟਰ ਦੇ ਸਿਰ 'ਤੇ ਕੁਲਹਾੜੀ ਮਾਰ ਕੇ ਗੰਭੀਰ ਤੌਰ 'ਤੇ ਜ਼ਖ਼ਮੀ ਕਰ ਦਿਤਾ ਸੀ। ਸੋਮਵਾਰ ਰਾਤ ਲਗਭੱਗ ਸਾੜ੍ਹੇ ਦੱਸ ਵਜੇ ਕਲੁਆ ਨੂੰ ਪੁਲਿਸ ਨੇ ਦਬੋਚ ਲਿਆ। ਐਸਐਸਪੀ ਪ੍ਰਭਾਕਰ ਚੌਧਰੀ ਨੇ ਦੱਸਿਆ ਕਿ ਕਲੁਆ ਨੂੰ ਫੜ ਲਿਆ ਗਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ।