
ਬੁਲੰਦਸ਼ਹਿਰ ਵਿਚ ਪਿਛਲੇ ਦਿਨੀਂ ਹੋਈ ਹਿੰਸਾ 'ਚ ਹੁਣ ਪੁਲਿਸ ਇਸ ਹਿੰਸਾ ਦੇ ਆਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਕੋਸ਼ਿਸ਼ ਵਿਚ ਪੁਲਿਸ ਨੇ ਇਕ...
ਬੁਲੰਦਸ਼ਹਿਰ : (ਭਾਸ਼ਾ) ਬੁਲੰਦਸ਼ਹਿਰ ਵਿਚ ਪਿਛਲੇ ਦਿਨੀਂ ਹੋਈ ਹਿੰਸਾ 'ਚ ਹੁਣ ਪੁਲਿਸ ਇਸ ਹਿੰਸਾ ਦੇ ਆਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਕੋਸ਼ਿਸ਼ ਵਿਚ ਪੁਲਿਸ ਨੇ ਇਕ ਵੱਡੀ ਗਲਤੀ ਕਰ ਦਿਤੀ। ਘਟਨਾ ਤੋਂ ਬਾਅਦ ਤੋਂ ਫਰਾਰ ਚੱਲ ਰਹੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਪੋਸਟਰ ਜਾਰੀ ਕੀਤੇ ਗਏ ਸਨ।
Bulandshahr mob violence
ਇਹ ਪੋਸਟਰ ਸ਼ਹਿਰ ਭਰ ਵਿਚ ਲਗਾਏ ਜਾਣੇ ਸਨ। ਆਰੋਪੀਆਂ ਦੀ ਜਾਣਕਾਰੀ ਦੇਣ ਵਾਲਿਆਂ ਦੇ ਨਾਮ ਅਤੇ ਪਹਿਚਾਣ ਗੁਪਤ ਰੱਖੇ ਜਾਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਪਰ ਇਹ ਪੋਸਟਰ ਜਾਰੀ ਹੁੰਦੇ ਹੀ ਇਹਨਾਂ ਵਿਚ ਇਕ ਕਮੀ ਸਾਹਮਣੇ ਆ ਗਈ।
Bulandshahr violence
ਪੋਸਟਰ ਦੀ ਪਹਿਲੀ ਕਤਾਰ ਵਿਚ ਦੂਜੇ ਨੰਬਰ ਉਤੇ ਜਿਸ ਵਿਸ਼ਾਲ ਤਿਆਗੀ ਦੀ ਤਸਵੀਰ ਅਤੇ ਪਹਿਚਾਣ ਲਿਖੀ ਗਈ ਉਹ ਪੂਰੀ ਤਰ੍ਹਾਂ ਗਲਤ ਸੀ। ਪੋਸਟਰ ਵਿਚ ਜਿਸ ਵਿਸ਼ਾਲ ਤਿਆਗੀ ਦੀ ਫੋਟੋ ਹੈ ਉਸ ਦਾ ਹਿੰਸਾ ਨਾਲ ਕੁੱਝ ਲੈਣਾ - ਦੇਣਾ ਹੀ ਨਹੀਂ ਹੈ। ਵਿਸ਼ਾਲ ਨੂੰ ਜਿਵੇਂ ਹੀ ਇਹ ਪਤਾ ਚਲਿਆ ਕਿ ਉਸ ਦਾ ਨਾਮ ਵਾਂਟੇਡ ਦੀ ਲਿਸਟ ਵਿਚ ਆਇਆ ਹੈ ਉਸ ਨੇ ਤੁਰਤ ਏਡੀਜੀ ਦਫ਼ਤਰ ਵਿਚ ਇਸ ਦੀ ਸ਼ਿਕਾਇਤ ਕੀਤੀ ਅਤੇ ਪੁਲਿਸ ਉਤੇ ਸੋਸ਼ਲ ਮੀਡੀਆ ਤੋਂ ਫੋਟੋ ਚੁੱਕਣ ਦਾ ਇਲਜ਼ਾਮ ਲਗਾਇਆ।
Bulandshahr Wanted Posted
ਇਸ ਪੋਸਟਰ ਵਿਚ ਦੂਜੇ ਨੰਬਰ 'ਤੇ ਵਿਸ਼ਾਲ ਤਿਆਗੀ ਪੁੱਤ ਇੰਦਰ, ਨਿਵਾਸੀ - ਸਿਆਨਾ ਦਾ ਨਾਮ ਹੈ, ਜਦੋਂ ਕਿ ਫੋਟੋ ਵਿਚ ਜੋ ਵਿਅਕਤੀ ਹੈ, ਉਹ ਵਿਸ਼ਾਲ ਤਿਆਗੀ ਪੁੱਤ ਵਿਜੈਪਾਲ ਸਿੰਘ, ਨਿਵਾਸੀ - ਹਿਰਨੌਟ ਹੈ। ਹਿਰਨੌਟ ਵਾਲੇ ਵਿਸ਼ਾਲ ਤਿਆਗੀ ਬੁਲੰਦਸ਼ਹਿਰ ਚੈਰੀਟੇਬਲ ਬਲਡ ਬੈਂਕ ਦੇ ਮੈਨੇਜਰ ਹਨ। ਉਨ੍ਹਾਂ ਦੇ ਮੁਤਾਬਕ ਉਹ ਹਿੰਸਾ ਵਾਲੇ ਦਿਨ ਬੱਲਡ ਬੈਂਕ ਵਿਚ ਹੀ ਸਨ।
Bulandshahr violence
ਉਸ ਦਾ ਸੀਸੀਟੀਵੀ ਫੁਟੇਜ ਉਨ੍ਹਾਂ ਨੇ ਪੁਲਿਸ ਨੂੰ ਦਿਖਾਇਆ ਜਿਸ ਤੋਂ ਬਾਅਦ ਪੁਲਿਸ ਨੇ ਅਪਣੀ ਗਲਤੀ ਮੰਨੀ ਅਤੇ ਸੁਧਾਰੀ ਵੀ। ਬੁਲੰਦਸ਼ਹਿਰ ਹਿੰਸਾ ਦੇ ਮਾਮਲੇ ਵਿਚ ਲਗਭੱਗ 60 ਲੋਕਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ।