
ਐਨਆਈਏ ਅਤੇ ਏਟੀਐਸ ਦੀ ਟੀਮ ਚਾਰ ਅਣਪਛਾਤਿਆਂ ਦੀ ਤਲਾਸ਼ ਵਿਚ ਹੈ। ਇਹ ਸਾਰੇ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਸ਼ੱਕੀ ਅਤਿਵਾਦੀਆਂ ਦੇ ਸੰਪਰਕ ਵਿਚ ਸਨ...
ਅਮਰੋਹਾ : ਐਨਆਈਏ ਅਤੇ ਏਟੀਐਸ ਦੀ ਟੀਮ ਚਾਰ ਅਣਪਛਾਤਿਆਂ ਦੀ ਤਲਾਸ਼ ਵਿਚ ਹੈ। ਇਹ ਸਾਰੇ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਸ਼ੱਕੀ ਅਤਿਵਾਦੀਆਂ ਦੇ ਸੰਪਰਕ ਵਿਚ ਸਨ।
Latest visuals: National Investigation Agency (NIA) conducting raids at 5 locations in Amroha (in connection with ISIS module case of last week) pic.twitter.com/hPcNuooY8v
— ANI UP (@ANINewsUP) January 1, 2019
ਪੁੱਛਗਿਛ ਵਿਚ ਨਾਮ ਸਹਮਾਣੇ ਆਉਣ ਤੋਂ ਬਾਅਦ ਤੋਂ ਹੀ ਇਹਨਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ। ਮੰਗਲਵਾਰ ਸਵੇਰੇ ਏਟੀਐਸ ਨੇ ਅਮਰੋਹਾ ਦੇ ਸੈਦਪੁਰ ਇੰਮਾ ਪਿੰਡ ਵਿਚ ਛਾਪੇਮਾਰੀ ਕੀਤੀ ਹੈ। ਦੱਸ ਦਈਏ ਕਿ ਏਟੀਐਸ ਨੇ ਕਈ ਦਿਨਾਂ ਤੋਂ ਡੇਰਾ ਪਾ ਕੇ ਰੱਖਿਆ ਹੈ। ਕੁੱਝ ਸਥਾਨਾਂ ਦੀ ਰੇਕੀ ਵੀ ਕੀਤੀ ਗਈ ਹੈ।
NIA conducting Raids in Amroha
ਅਮਰੋਹਾ ਤੋਂ ਗ੍ਰਿਫ਼ਤਾਰ ਆਈਐਸਆਈਐਸ ਦੇ ਨਵੇਂ ਮਾਡਿਊਲ ਹਰਕਤ-ਉਲ-ਹਰਬ-ਏ-ਇਸਲਾਮ ਦਾ ਸਰਗਨਾ ਮੁਫ਼ਤੀ ਹੁਸੈਨ ਸਮੇਤ ਚਾਰ ਸ਼ੱਕੀ ਅਤਿਵਾਦੀਆਂ ਨੂੰ ਐਨਆਈਏ ਨੇ ਰਿਮਾਂਡ ਉਤੇ ਲੈ ਰੱਖਿਆ ਹੈ। ਸੂਤਰਾਂ ਦੇ ਮੁਤਾਬਕ ਗ੍ਰਿਫ਼ਤਾਰੀ ਦੇ ਦਿਨ ਹੀ ਪੁੱਛਗਿਛ ਵਿਚ ਜਿਲ੍ਹੇ ਦੇ ਚਾਰ ਤੋਂ ਪੰਜ ਸ਼ੱਕੀ ਲੋਕਾਂ ਦੇ ਨਾਮ ਸਾਹਮਣੇ ਆਏ ਸਨ।
NIA conducting Raids in Amroha
ਉਦੋਂ ਤੋਂ ਐਨਆਈਏ ਦੀ ਨਜ਼ਰ ਇਹਨਾਂ ਲੋਕਾਂ ਉਤੇ ਹਨ। ਐਨਆਈਏ ਅਤੇ ਏਟੀਐਸ ਇਹਨਾਂ ਅਣਪਛਾਤਿਆਂ ਦੀ ਤਲਾਸ਼ ਵਿਚ ਲੱਗੀ ਹੈ। ਖੁਫੀਆ ਸਿਸਟਮ ਤੋਂ ਵੀ ਇਨ੍ਹਾਂ ਬਾਰੇ ਵਿਚ ਜਾਣਕਾਰੀ ਲਈ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਅਮਰੋਹਾ ਪਹੁੰਚੀ ਏਟੀਐਸ ਦੀ ਟੀਮ ਨੇ ਕੁੱਝ ਸਥਾਨਾਂ ਦੀ ਰੇਕੀ ਕੀਤੀ ਹੈ। ਐਨਆਈਏ ਦੇ ਪੁੱਜਣ 'ਤੇ ਦੇਰ ਰਾਤ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ।