
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜਾਅਲੀ ਪੈਸੇ ਗਰੋਹ ਦੇ ਮਾਮਲੇ......
ਬੈਂਗਲੁਰੂ (ਭਾਸ਼ਾ): ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜਾਅਲੀ ਪੈਸੇ ਗਰੋਹ ਦੇ ਮਾਮਲੇ ਵਿਚ ਇਕ ਫਰਾਰ ਆਰੋਪੀ ਅਬਦੁਲ ਕਾਦਿਰ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ। ਇਕ ਇਸ਼ਤਿਹਾਰ ਵਿਚ ਦੱਸਿਆ ਗਿਆ ਕਿ ਪੱਛਮ ਬੰਗਾਲ ਦੇ ਨਾਲ ਹੀ ਕਰਨਾਟਕ ਵਿਚ ਅਪਣੇ ਸਾਥੀਆਂ ਦੇ ਨਾਲ ਮਿਲੀਭੁਗਤ ਨਾਲ ਜਾਅਲੀ ਪੈਸਾ ਰੱਖਣ,
Money
ਸਪਲਾਈ ਕਰਨ ਵਿਚ ‘‘ਕਥਿਤ ਸਰਗਰਮ ਭੂਮਿਕਾ ਲਈ ਉਸ ਨੂੰ ਪੱਛਮ ਬੰਗਾਲ ਦੇ ਮਾਲਦਾ ਤੋਂ ਗ੍ਰਿਫਤਾਰ ਕੀਤਾ ਗਿਆ।’’ ਐਨਆਈਏ ਦੀ ਹੈਦਰਾਬਾਦ ਸ਼ਾਖਾ ਦੀ ਇਕ ਟੀਮ ਨੇ ਉਸ ਨੂੰ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
Criminal Arrested
ਏਨਆਈਏ ਨੇ ਬੰਗਲਾਦੇਸ਼ ਤੋਂ ਜਾਅਲੀ ਪੈਸੇ ਦੇ ਵਪਾਰ ਅਤੇ ਗਰੋਹ ਵਿਚ ਕਥਿਤ ਤੌਰ ਉਤੇ ਸਮੂਲੀਅਤ ਲਈ ਤਿੰਨ ਲੋਕਾਂ ਦੇ ਵਿਰੁਧ ਸੋਮਵਾਰ ਨੂੰ ਇਥੇ ਦੀ ਇਕ ਅਦਾਲਤ ਵਿਚ ਚਾਰਜਸੀਟ ਦਾਖਲ ਕੀਤੀ।