
ਕੌਮੀ ਜਾਂਚ ਏਜੰਸੀ ਦੀ ਜਾਂਚ ਦੌਰਾਨ ਹੋਏ ਵੱਡੇ ਖੁਲਾਸੇ ਵਿਚ ਪਤਾ ਲੱਗਾ ਹੈ ਕਿ ਹਰਿਆਣਾ ਦੇ ਪਲਵਲ ਵਿਖੇ ਸਥਿਤ ਇਕ ਮਸਜਿਦ ਦੀ ਉਸਾਰੀ ਲਈ ਲਸ਼ਕਰ-ਏ-ਤਾਇਬਾ ਨੇ ਫੰਡ ਜਾਰੀ ਕੀਤਾ ਸੀ।
ਪਲਵਲ, ( ਪੀਟੀਆਈ) : ਕੌਮੀ ਜਾਂਚ ਏਜੰਸੀ ਦੀ ਜਾਂਚ ਦੌਰਾਨ ਹੋਏ ਵੱਡੇ ਖੁਲਾਸੇ ਵਿਚ ਪਤਾ ਲੱਗਾ ਹੈ ਕਿ ਹਰਿਆਣਾ ਦੇ ਪਲਵਲ ਵਿਖੇ ਸਥਿਤ ਇਕ ਮਸਜਿਦ ਦੀ ਉਸਾਰੀ ਲਈ ਲਸ਼ਕਰ-ਏ-ਤਾਇਬਾ ਨੇ ਫੰਡ ਜਾਰੀ ਕੀਤਾ ਸੀ। ਇਹ ਮਸਜਿਦ ਪਲਵਲ ਜਿਲੇ ਦੇ ਉਤਾਵਰ ਪਿੰਡ ਵਿਖੇ ਬਣੀ ਹੋਈ ਹੈ। ਜਿਸਦਾ ਨਾਮ ਖੁਲਾਫਾ-ਏ-ਰਸ਼ੀਦੀਨ ਹੈ। ਹਾਲਾਂਕਿ ਪਿੰਡ ਦੇ ਪ੍ਰਧਾਨ ਨੇ ਜਾਂਚ ਰਿਪੋਰਟ ਨੂੰ ਨਕਾਰ ਦਿਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐਨਆਈਏ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ 3 ਅਕਤੂਬਰ ਨੂੰ ਜਾਂਚ ਕੀਤੀ ਸੀ।
Masjid
ਇਸ ਤੋਂ ਤਿੰਨ ਦਿਨ ਬਾਅਦ ਹੀ ਏਜੰਸੀ ਨੇ ਕਥਿਤ ਟੇਰਰ ਫਡਿੰਗ ਦੇ ਮਾਮਲੇ ਵਿਚ ਮਸਜਿਦ ਦੇ ਇਮਾਮ ਮੁਹੰਮਦ ਸਲਮਾਨ ਸਮੇਤ 3 ਲੋਕਾਂ ਨੂੰ ਗਿਰਫਤਾਰ ਕੀਤਾ ਸੀ। ਮਸਜਦ ਦੇ ਇਮਾਮ ਮੁਹੰਮਦ ਸਲਮਾਨ ਨੂੰ ਦੁਬਈ ਨਿਵਾਸੀ ਪਾਕਿਸਤਾਨੀ ਨਾਗਰਿਕ ਕਾਮਰਾਨ ਦੇ ਨਾਮ ਤੋਂ 70 ਲੱਖ ਰੁਪਏ ਦਾ ਚੈਕ ਮਿਲਿਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਮਰਾਨ ਅਤਿਵਾਦੀ ਸਗੰਠਨ ਦੇ ਲਈ ਕੰਮ ਕਰਦਾ ਹੈ ਅਤੇ ਭਾਰਤ ਵਿਚ ਆਂਤਕੀ ਗਤੀਵਿਧੀਆਂ ਦੇ ਲਈ ਪੈਸਾ ਉਪਲਬਧ ਕਰਵਾਉਂਦਾ ਹੈ। ਖ਼ਬਰਾਂ ਮੁਤਾਬਕ ਇੱਥੇ ਦੇ ਨਿਵਾਸੀਆਂ ਨੇ ਦਸਿਆ ਕਿ ਮਸਜਿਦ ਜਿਸ ਜਮੀਨ ਤੇ ਬਣੀ ਹੈ ਉਹ ਵਿਵਾਦਤ ਹੈ,
Under Construction Mosque
ਪਰ ਉਨ੍ਹਾਂ ਨੂੰ ਸਲਮਾਨ ਦੇ ਐਲਈਟੀ ਨਾਲ ਲਿੰਕ ਦੀ ਜਾਣਕਾਰੀ ਨਹੀਂ ਸੀ। ਐਨਆਈ ਮਸਜਿਦ ਦੇ ਦਫਤਰੀ ਅਹੁਦੇਦਾਰਾਂ ਤੋਂ ਪੁਛਗਿਛ ਕਰ ਰਹੀ ਹੈ ਅਤੇ ਉਨ੍ਹਾਂ ਨੇ ਦਾਨ ਸਬੰਧੀ ਦਸਤਾਵੇਜਾਂ ਦੇ ਵੇਰਵੇ ਜਬਤ ਕਰ ਲਏ ਗਏ ਹਨ। ਹਾਲਾਂਕਿ ਐਨਆਈ ਦੀ ਰਿਪੋਰਟ ਨੂੰ ਪਿੰਡ ਦੇ ਪ੍ਰਧਾਨ ਰਮੇਸ਼ ਪ੍ਰਜਾਪਤੀ ਨੇ ਨਕਾਰ ਦਿਤਾ ਹੈ। ਉਸਨੇ ਕਿਹਾ ਕਿ ਇਹ ਜਮੀਨ ਕਾਨੂੰਨੀ ਤਰੀਕੇ ਨਾਲ ਖਰੀਦੀ ਗਈ ਹੈ ਅਤੇ ਪਿੰਡ ਦੇ ਕਈ ਲੋਕਾਂ ਨੇ ਮਿਲਕੇ ਇਸ ਮਸਜਿਦ ਦੀ ਉਸਾਰੀ ਲਈ ਫੰਡ ਦਿਤਾ ਸੀ।