
ਮਹਾਰਾਸ਼ਟਰ ਦੇ ਵਰਧਾ ਵਿਚ ਫੋਰੈਂਸਿਕ ਮੈਡੀਕਲ ਪ੍ਰੋਫੈਸਰ ਨੇ ਮੈਡੀਕਲ ਦੀਆਂ ਕਿਤਾਬਾਂ ਤੋਂ 'ਵਰਜੀਨਿਟੀ' ਅਤੇ 'ਟੂ ਫਿੰਗਰ ਟੈਸਟ' ਜਿਵੇਂ ਵਿਵਾਦਪੂਰਨ ਟੈਸਟ ਨੂੰ ...
ਮੁੰਬਈ : ਮਹਾਰਾਸ਼ਟਰ ਦੇ ਵਰਧਾ ਵਿਚ ਫੋਰੈਂਸਿਕ ਮੈਡੀਕਲ ਪ੍ਰੋਫੈਸਰ ਨੇ ਮੈਡੀਕਲ ਦੀਆਂ ਕਿਤਾਬਾਂ ਤੋਂ 'ਵਰਜੀਨਿਟੀ' ਅਤੇ 'ਟੂ ਫਿੰਗਰ ਟੈਸਟ' ਜਿਵੇਂ ਵਿਵਾਦਪੂਰਨ ਟੈਸਟ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਵਿਗਿਆਨਕ ਪ੍ਰਮਾਣ-ਪੱਤਰਾਂ ਦੀ ਕਮੀ ਹੈ ਅਤੇ ਭਵਿੱਖ ਵਿਚ ਡਾਕਟਰਾਂ ਨੂੰ ਇਸ ਨੂੰ ਨਹੀਂ ਪੜਾਇਆ ਜਾਣਾ ਚਾਹੀਦਾ ਹੈ।
Test
ਮੈਡੀਕਲ ਕਾਉਂਸਿਲ ਆਫ ਇੰਡੀਆ (ਐਮਸੀਆਈ) ਨੂੰ ਸੌਂਪੀ ਅਪਣੀ ਰਿਪੋਰਟ ਵਿਚ ਡਾਕਟਰ ਇੰਦਰਜੀਤ ਖਾਂਡੇਕਰ ਨੇ ਕਿਹਾ ਹੈ ਕਿ ਇਸ ਦਾ ਕੋਈ ਵਿਗਿਆਨੀ ਆਧਾਰ ਨਹੀਂ ਹੈ ਅਤੇ ਇਸ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਇਹ ਲਿੰਗ ਅਸਮਾਨਤਾ ਨੂੰ ਵੀ ਬੜਾਵਾ ਦਿੰਦਾ ਹੈ। ਖਾਂਡੇਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੀ ਕਾਪੀ ਐਮਸੀਆਈ ਨੂੰ ਭੇਜ ਦਿਤੀ ਹੈ।
ਇਸ ਤੋਂ ਇਲਾਵਾ ਰਿਪੋਰਟ ਦੀ ਕਾਪੀ ਕੇਂਦਰੀ ਸਿਹਤ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਮਹਾਰਾਸ਼ਟਰ ਯੂਨੀਵਰਸਿਟੀ ਆਫ ਹੈਲਥ ਸਾਇੰਸ ਰਜਿਸਟਰਾਰ ਡਾਕਟਰ ਕੇਡੀ ਚੰਦਾਵਨ ਨੂੰ ਵੀ ਭੇਜੀ ਗਈ ਹੈ। ਇਹ ਇਕ ਅਜਿਹਾ ਟੈਸਟ ਹੁੰਦਾ ਹੈ ਜਿਸ ਦੇ ਨਾਲ ਪਤਾ ਚੱਲਦਾ ਹੈ ਕਿ ਕਿਸੇ ਮਹਿਲਾ ਜਾਂ ਕੁੜੀ ਨੇ ਸਰੀਰਕ ਸੰਬੰਧ ਬਣਾਏ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਕੁਕਰਮ ਦੇ ਮਾਮਲਿਆਂ ਵਿਚ ਵੀ ਇਹ ਟੈਸਟ ਕੀਤਾ ਜਾਂਦਾ ਹੈ।
Test
ਰਿਪੋਰਟ ਦੇ ਅਨੁਸਾਰ 'ਵਰਜੀਨਿਟੀ ਟੈਸਟ' ਲਾਭਦਾਇਕ ਕਲੀਨਿਕਲ ਟੂਲ ਨਹੀਂ ਹੈ ਅਤੇ ਇੰਸਾਨ ਨੂੰ ਸਰੀਰਕ, ਮਾਨਸਿਕ ਅਤੇ ਸਾਮਾਜਕ ਰੂਪ ਤੋਂ ਪ੍ਰੇਸ਼ਾਨ ਕਰਨ ਵਾਲਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਟੈਸਟ ਵਜ਼ਾਈਨਲ ਇੰਟਰਕੋਰਸ ਅਤੇ ਇਸ ਦੇ ਇਤਿਹਾਸ ਦੇ ਬਾਰੇ ਵਿਚ ਨਿਰਣਾਇਕ ਸਬੂਤ ਨਹੀਂ ਦਿੰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਿਤਾਬਾਂ ਵਿਚ ਤਾਂ 'ਫਾਲਸ ਵਰਜਿਨ' ਅਤੇ ਟਰੂ ਵਰਜਿਨ' ਦੀ ਜਾਣਕਾਰੀ ਵੀ ਵਿਸਥਾਰ ਨਾਲ ਦੱਸੀ ਗਈ ਹੈ। ਕਿਸੇ ਵੀ ਹੋਰ ਕਿਤਾਬ ਵਿਚ ਪੁਰਸ਼ਾਂ ਲਈ ਵਰਜੀਨਿਟੀ ਟੈਸਟ ਦੇ ਬਾਰੇ ਵਿਚ ਨਹੀਂ ਦੱਸਿਆ ਗਿਆ ਹੈ। ਇਸ ਟੈਸਟ ਨੂੰ ਛੇਤੀ ਤੋਂ ਛੇਤੀ ਮੈਡੀਕਲ ਕੋਰਸ ਤੋਂ ਹਟਾ ਲਿਆ ਜਾਣਾ ਚਾਹੀਦਾ ਹੈ। ਇਸ ਨਾਲ ਡਾਕਟਰਾਂ, ਆਮ ਲੋਕ ਅਤੇ ਅਦਾਲਤਾਂ 'ਤੇ ਗਲਤ ਪ੍ਰਭਾਵ ਪੈਂਦਾ ਹੈ।