
ਇਕ ਲੱਖ ਕਰੋੜ ਦਾ ਅੰਕੜਾ ਕੀਤਾ ਪਾਰ
ਨਵੀਂ ਦਿੱਲੀ : ਜੀਐਸਟੀ ਕੁਲੈਕਸ਼ਨ ਨੂੰ ਲੈ ਕੇ ਸਰਕਾਰ ਲਈ ਚੰਗੀ ਖ਼ਬਰ ਆਈ ਹੈ। ਪਿਛਲੇ ਮਹੀਨਿਆਂ ਦੌਰਾਨ ਜੀਐਸਟੀ ਕੁਲੈਕਸ਼ਨ 'ਚ ਕਮੀ ਦੇ ਚਲਦਿਆਂ ਸਰਕਾਰ ਦੀਆਂ ਚਿਤਾਵਾਂ ਵੱਧ ਗਈਆਂ ਸਨ। ਪਰ ਹੁਣ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਕੁਲੈਕਸ਼ਨ 'ਚ ਤੇਜ਼ੀ ਦਾ ਦੌਰ ਵੇਖਣ ਨੂੰ ਮਿਲ ਰਿਹਾ ਹੈ। ਜੀਐੱਸਟੀ ਕੁਲੈਕਸ਼ਨ ਦਾ ਅੰਕੜਾ ਇਕ ਵਾਰ ਫਿਰ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ।
Photo
ਜੀਐਸਟੀ ਕੁਲੈਕਸ਼ਨ ਦਸੰਬਰ ਵਿਚ ਵੱਧ ਕੇ 1.03 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ ਵਿਚ ਜੀਐਸਟੀ ਕੁਲੈਕਸ਼ਨ ਇਕ ਸਾਲ ਪਹਿਲਾਂ ਦੇ ਇਸ ਮਹੀਨੇ ਦੇ ਮੁਕਾਬਲੇ ਛੇ ਪ੍ਰਤੀਸ਼ਤ ਵੱਧ ਕੇ 1.03 ਲੱਖ ਕਰੋੜ ਰੁਪਏ ਹੋ ਗਿਆ ਸੀ।
Photo
ਅਕਤੂਬਰ ਵਿਚ ਜੀਐਸਟੀ ਦੀ ਕੁਲੈਕਸ਼ਨ 95,380 ਕਰੋੜ ਰੁਪਏ ਰਹੀ ਸੀ। ਪਿਛਲੇ ਸਾਲ ਨਵੰਬਰ ਵਿਚ 97,637 ਕਰੋੜ ਰੁਪਏ ਇਕੱਤਰ ਹੋਏ ਸਨ। ਕੇਂਦਰੀ ਜੀਐਸਟੀ ਤੋਂ ਨਵੰਬਰ ਵਿਚ 19,592 ਕਰੋੜ ਰੁਪਏ, ਸੂਬੇ ਜੀਐਸਟੀ ਤੋਂ 27,144 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ ਤੋਂ 49,028 ਕਰੋੜ ਰੁਪਏ ਅਤੇ ਜੀਐਸਟੀ ਸੈੱਸ ਤੋਂ 7,727 ਕਰੋੜ ਰੁਪਏ ਦੀ ਵਸੂਲੀ ਹੋਈ।
Photo
ਏਕੀਕ੍ਰਿਤ ਜੀਐਸਟੀ ਵਿਚੋਂ 20,948 ਕਰੋੜ ਦੀ ਦਰਾਮਦ ਤੋਂ ਵਸੂਲ ਹੋਏ ਸਨ। ਇਸੇ ਤਰ੍ਹਾਂ ਉਪ ਕਰ ਦੀ ਵਸੂਲੀ ਵਿਚ 869 ਕਰੋੜ ਰੁਪਏ ਆਯਾਤ ਮਾਲ 'ਤੇ ਉਪ ਕਰ ਤੋਂ ਪ੍ਰਾਪਤ ਹੋਏ ਸਨ। ਉੱਥੇ ਹੀ ਸਤੰਬਰ ਅਤੇ ਅਕਤੂਬਰ ਵਿਚ ਜੀਐਸਟੀ ਦੇ ਸੰਗ੍ਰਹਿ ਵਿਚ ਸਾਲਾਨਾ ਆਧਾਰ 'ਤੇ ਕਮੀ ਵੇਖਣ ਨੂੰ ਮਿਲੀ ਸੀ।
Photo
ਜਾਣਕਾਰਾਂ ਅਨੁਸਾਰ ਜੀਐਸਟੀ ਦੀ ਕੁਲੈਕਸ਼ਨ ਦਰ ਵਧਣ ਨਾਲ ਸਰਕਾਰੀ ਖਜ਼ਾਨੇ ਨੂੰ ਠੁਮਣਾ ਮਿਲਣ ਦੀ ਉਮੀਦ ਹੈ।