
ਇੱਕ ਸਾਲ ਵਿੱਚ ਕਮਾਏ 184 ਕਰੋੜ ਰੁਪਏ
ਨਵੀਂ ਦਿੱਲੀ-ਅੱਜ ਕਲ੍ਹ ਯੂਟਿਊਬ ਕਮਾਈ ਦਾ ਇਕ ਨਵਾਂ ਜ਼ਰੀਆ ਬਣ ਗਿਆ ਹੈ। ਲੋਕ ਯਊਟਿਊਬ ਤੇ ਵੀਡੀਓ ਭਣਾ ਕੇ ਸਟਾਰ ਬਣ ਰਹੇ ਹਨ। ਨਾਲ ਹੀ ਲੱਖਾ ਰੁਪਏ ਵੀ ਕਮਾ ਰਹੇ ਹਨ। ਕਈ ਸੈਲੇਬ੍ਰਿਟੀਜ਼ ਨੇ ਵੀ ਯੂਟਿਊਬ ਚੈਨਲ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਉਸ ਸ਼ਕਸ ਵਾਰੇ ਦੱਸ ਰਹੇ ਹਾਂ ਜੋ ਯੂਟਿਉਬ ਰਾਹੀਂ ਜ਼ਿਆਦਾ ਪੈਸੇ ਕਮਾਉਂਦਾ ਹੈ ਤੇ ਉਸ ਦੀ ਇਨਕਮ ਕੀ ਹੈ।
ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਯੂਟਿਊਬ ਜ਼ਰੀਏ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਸ਼ਖਸ ਮਹਿਜ਼ 8 ਸਾਲ ਦਾ ਹੈ। 8 ਸਾਲ ਦੇ ਇਸ ਸ਼ਖਸ ਦੇ ਯੂਟਿਊਬ 'ਤੇ ਕਰੋੜਾਂ ਦੀਵਾਨੇ ਹਨ ਤੇ ਉਨ੍ਹਾਂ ਦੀ ਵੀਡੀਓ ਨੂੰ ਕਾਫੀ ਪਸੰਦ ਕਰਦੇ ਹਨ। ਆਪਣੀ ਵੀਡੀਓ ਦੇ ਮਿਲੀਅਨ 'ਚ ਆਉਣ ਵਾਲੇ ਵਿਊਜ਼ ਦੀ ਵਜ੍ਹਾ ਨਾਲ ਇਸ ਕਿੱਡ ਸਟਾਰ ਨੇ ਕਰੋੜਾਂ ਰੁਪਏ ਦੀ ਕਮਾਈ ਕਰ ਲਈ ਹੈ।
ਯੂਟਿਊਬ 'ਤੇ ਰਾਜ ਕਰਨ ਵਾਲੇ ਇਸ ਸ਼ਖਸ ਦਾ ਨਾਂ ਹੈ, ਰਿਆਨ ਕਾਜ਼ੀ ਜੋ ਫਿਲਹਾਲ ਅੱਠ ਸਾਲ ਦੇ ਹਨ ਤੇ ਚੀਨ 'ਚ ਰਹਿੰਦੇ ਹਨ। ਹਾਲ ਹੀ 'ਚ ਫੋਰਬਜ਼ ਵੱਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਰਿਆਨ ਨੇ ਸਾਲ 2019 'ਚ 26 ਮਿਲੀਅਨ ਡਾਲਰ ਯਾਨੀ ਕਰੀਬ 184 ਕਰੋੜ ਰੁਪਏ ਕਮਾਏ ਸਨ। ਫੋਰਬਜ਼ ਮੈਗਜ਼ੀਨ ਨੇ ਵੀ ਰਿਆਲ ਨੂੰ ਟੌਪ ਯੂਟਿਊਬਰਜ਼ ਦੀ ਲਿਸਟ 'ਚ ਸਭ ਤੋਂ ਉਪਰ ਰੱਖਿਆ ਹੈ ਤੇ ਉਹ ਯੂਟਿਊਬ ਰਾਹੀਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਸ਼ਖਸ ਬਣ ਗਏ ਹਨ।
ਜ਼ਿਕਰਯੋਗ ਹੈ ਕਿ ਉਹ 2018 ਦੀ ਲਿਸਟ 'ਚ ਵੀ ਪਹਿਲੇ ਨੰਬਰ 'ਤੇ ਹੀ ਸਨ। ਰਿਆਨ 'ਰਿਆਨਜ਼ ਵਰਲਡ' ਨਾਂ ਦਾ ਇਕ ਚੈਨਲ ਚਲਾਉਂਦੇ ਹਨ ਤੇ ਖਾਸ ਗੱਲ ਇਹ ਹੈ ਕਿ ਜਦੋਂ ਉਹ 3 ਸਾਲ ਦੇ ਸਨ, ਉਦੋਂ ਤੋਂ ਇਹ ਚੈਨਲ ਚਲਾ ਰਹੇ ਹਨ। 2015 'ਚ ਸ਼ੁਰੂ ਹੋਏ ਚੈਨਲ ਦੇ 23.2 ਮਿਲੀਅਨ ਸਬਸਕ੍ਰਾਈਬਰ ਹਨ ਤੇ ਕੁਝ ਘੰਟਿਆਂ 'ਚ ਹੀ ਰਿਆਨ ਦੇ ਚੈਨਲ ਨੂੰ ਲੱਖਾਂ ਵਿਊਜ਼ ਮਿਲ ਜਾਂਦੇ ਹਨ।
ਉਹ ਆਪਣੇ ਚੈਨਲ 'ਚ ਟੁਆਇਜ਼ ਦਾ ਰੀਵਿਊ ਕਰਦੇ ਹਨ ਤੇ ਖਿਡੌਣਿਆਂ ਨਾਲ ਖੇਡਦੇ ਹਨ। ਰਿਆਨ ਦੀਆਂ ਕਈ ਅਜਿਹੀਆਂ ਵੀਡੀਓਜ਼ ਹਨ, ਜਿਨ੍ਹਾਂ ਨੂੰ ਕਰੋੜਾਂ ਵਾਰ ਦੇਖਿਆ ਜਾ ਚੁੱਕਾ ਹੈ। ਉਹ ਖਿਡੌਣਿਆਂ ਨਾਲ ਐਕਸਪੈਰੀਮੈਂਟ ਵੀ ਕਰਦੇ ਹਨ ਤੇ ਉਨ੍ਹਾਂ ਦੇ ਕਿਊਟ ਅੰਦਾਜ਼ ਨਾਲ ਲੋਕ ਇਨ੍ਹਾਂ ਤੋਂ ਪ੍ਰਭਾਵਿਤ ਹੁੰਦੇ ਹਨ।