ਢਿੰਚੈਕ ਪੂਜਾ ਦੇ ਨਵੇਂ ਗਾਣੇ ਨੇ ਯੂਟਿਊਬ 'ਤੇ ਪਾਇਆ ਭੜਥੂ
Published : Jul 29, 2019, 11:51 am IST
Updated : Jul 29, 2019, 3:34 pm IST
SHARE ARTICLE
dhinchak pooja
dhinchak pooja

ਇਸ ਗਾਣੇ ਤੋਂ ਪਹਿਲਾਂ ਪੂਜਾ ਦੇ '' ਦਿਲਾਂ ਦਾ ਸ਼ੂਟਰ'' ਅਤੇ ''ਸਵੈਗ ਵਾਲੀ ਟੋਪੀ'' ਅਜਿਹੇ ਗਾਣੇ ਬਹੁਤ ਟ੍ਰੈਂਡ ਵਿਚ ਸਨ

ਵਾਇਰਲ ਗਾਣਾ ''ਸੈਲਫ਼ੀ ਮੈਨੇ ਲੇਲੀ ਆਜ'' ਤੋਂ ਇੰਟਰਨੈੱਟ ਸੇਸ਼ੈਸ਼ਨ ਬਣੀ ਢਿੰਚੈਕ ਪੂਜਾ ਦਾ ਨਵਾਂ ਗਾਣਾ ਯੂਟਿਊਬ ਤੇ ਟ੍ਰੈਂਡ ਕਰ ਰਿਹਾ ਹੈ। ਇਸ ਗਾਣੇ ਦਾ ਟਾਈਟਲ ਹੈ ''ਨੱਚ ਕੇ ਪਾਗਲ'' ਇਸ ਗਾਣੇ ਨੂੰ ਹੁਣ ਤੱਕ 17 ਲੱਖ ਤੋਂ ਵੀ ਵੱਧ ਲੋਕਾਂ ਨੇ ਦੇਖ ਲਿਆ ਹੈ। ਇਹ ਗਾਣਾ ਯੂਟਿਊਬ ਤੇ ਟ੍ਰੇਡਿੰਗ ਲਿਸਟ ਵਿਚ ਚੌਥੇ ਨੰਬਰ ਤੇ ਹੈ। ਗਾਣੇ ਵਿਚ ਪੂਜਾ ਕਦੇ ਪੂਲ ਦੇ ਕਿਨਾਰੇ ਨੱਚਦੀ ਦਿਖਾਈ ਦੇ ਰਹੀ ਤਾਂ ਕਦੇ ਡਾਂਸਰਾਂ ਨਾਲ ਨੱਚਦੀ।

dhinchak poojaDhinchak Pooja

ਇਸ ਗਾਣੇ ਤੋਂ ਪਹਿਲਾਂ ਪੂਜਾ ਦੇ '' ਦਿਲਾਂ ਦਾ ਸ਼ੂਟਰ'' ਅਤੇ ''ਸਵੈਗ ਵਾਲੀ ਟੋਪੀ'' ਅਜਿਹੇ ਗਾਣੇ ਬਹੁਤ ਟ੍ਰੈਂਡ ਵਿਚ ਸਨ। ਪੂਜਾ ਦੇ ਗਾਣਿਆਂ ਵਿਚ ਮਿਊਜ਼ਿਕ ਹਲਕਾ ਅਤੇ ਪੂਜਾ ਦੀ ਆਵਾਜ਼ ਜ਼ਿਆਦਾ ਸੁਣਨ ਨੂੰ ਮਿਲਦੀ ਹੈ। 25 ਜੁਲਾਈ ਨੂੰ ਰਿਲੀਜ਼ ਹੋਇਆ ਪੂਜਾ ਦਾ ਇਹ ਗਾਣਾ ਹੁਣ ਜਾ ਕੇ ਟ੍ਰੈਂਡ ਹੋਣਾ ਸ਼ੁਰੂ ਹੋਇਆ ਹੈ। ਪੂਜਾ ਦੇ ਗਾਣੇ ਐਨੇ ਟ੍ਰੈਂਡ ਵਿਚ ਚੱਲ ਰਹੇ ਸਨ ਕਿ ਉਸ ਨੂੰ ਰਿਆਲਟੀ ਟੀਵੀ ਸ਼ੋਅ ਬਿਗ ਬਾਸ ਵੱਲੋਂ ਵੀ ਸੱਦਾ ਮਿਲਿਆ ਸੀ।

dhinchak poojaDhinchak Pooja

ਹਾਲਾਂਕਿ ਪੂਜਾ ਸ਼ੋਅ ਵਿਚ ਕੁੱਝ ਜ਼ਿਆਦਾ ਕਮਾਲ ਨਹੀਂ ਦਿਖਾ ਪਾਈ। ਪੂਜਾ ਆਮ ਤੌਰ ਤੇ ਸ਼ੋਅ ਵਿਚ ਸ਼ਾਂਤ ਹੀ ਰਹਿੰਦੀ ਹੈ ਅਤੇ ਮੁਸ਼ਕਿਲ ਨਾਲ ਹੀ ਉਸ ਦੇ ਸ਼ੋਅ ਵਿਚ ਨਵਾਂ ਮੋੜ ਦੇਖਣ ਨੂੰ ਮਿਲਦਾ ਹੈ। ਬਿਗ ਬਾਸ ਵਿਚ ਉਸ ਨੇ ਰੈਪਰ ਆਕਾਸ਼ ਨਾਲ ਮਿਲ ਕੇ ਸ਼ੋਅ ਦੇ ਲਈ ਟਾਈਟਲ ਟ੍ਰੈਕ ਤਿਆਰ ਕੀਤਾ ਸੀ ਜਿੱਥੇ ਉਹਨਾਂ ਨੇ ਸ਼ੋਅ ਵਿਚ ਰਹਿਣ ਦੇ ਦੌਰਾਨ ਹੀ ਪਰਫਾਰਮ ਕੀਤਾ ਸੀ।

ਪੂਜਾ ਦੇ ਇਸ ਨਵੇਂ ਗਾਏ ਤੇ ਲੋਕ ਕਮੈਂਟ ਨਹੀਂ ਕਰ ਪਾ ਰਹੇ ਹਨ ਕਿਉਂਕਿ ਪੂਜਾ ਨੇ ਕਮੈਂਟ ਕਰਨ ਵਾਲੀ ਆਪਸ਼ਨ ਨੂੰ ਬੰਦ ਕੀਤਾ ਹੋਇਆ ਹੈ। ਟਵਿੱਟਰ ਤੇ ਜ਼ਰੂਰ ਲੋਕ ਇਸ ਗਾਣੇ ਦਾ ਮਜ਼ਾ ਲੈ ਰਹੇ ਹਨ। ਯੂਜ਼ਰਸ ਨੇ ਇਸ ਗਾਣੇ ਨੂੰ ਮਜ਼ਾਕੀਆਂ ਦੱਸਿਆ ਹੈ ਪਰ ਇਹ ਗਾਣਾ ਬਹੁਤ ਟ੍ਰੈਂਡ ਵਿਚ ਹੈ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement