Passport Surrender News: ਪਾਸਪੋਰਟ ਸਰੰਡਰ ਕਰਨ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਪੰਜਾਬ; ਚੰਡੀਗੜ੍ਹ 14ਵੇਂ ਨੰਬਰ ’ਤੇ
Published : Jan 1, 2024, 10:19 am IST
Updated : Jan 1, 2024, 10:19 am IST
SHARE ARTICLE
Punjab ranks second in terms of passport surrender
Punjab ranks second in terms of passport surrender

9 ਸਾਲਾਂ ਵਿਚ ਦੇਸ਼ ’ਚੋਂ 2.46 ਲੱਖ ਲੋਕਾਂ ਨੇ ਸਰੰਡਰ ਕੀਤਾ ਅਪਣਾ ਪਾਸਪੋਰਟ: ਰੀਪੋਰਟ

Passport Surrender News: ਨਵੀਂ ਦਿੱਲੀ: ਪਿਛਲੇ 12 ਸਾਲਾਂ ਵਿਚ 16,63,440 ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਹੈ। ਇਕੱਲੇ 2022 ਵਿਚ ਹੀ 2,25,620 ਲੋਕਾਂ ਨੇ ਦੇਸ਼ ਦੀ ਨਾਗਰਿਕਤਾ ਛੱਡੀ। ਕੋਰੋਨਾ ਕਾਲ (ਸਾਲ 2020) ਨੂੰ ਛੱਡ ਕੇ 6 ਸਾਲ ਤੋਂ ਇਹ ਅੰਕੜਾ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਸੰਸਦ ਵਿਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 2014 ਤੋਂ 2022 ਤਕ 9 ਸਾਲ ਵਿਚ 2,46,580 ਲੋਕਾਂ ਨੇ ਅਪਣੇ ਪਾਸਪੋਰਟ ਸਰੰਡਰ ਕੀਤੇ ਹਨ।

ਇਸ ਮਾਮਲੇ ਵਿਚ ਸੱਭ ਤੋਂ ਵੱਧ ਅੰਕੜਾ ਦਿੱਲੀ ਦਾ ਹੈ, ਜਿਥੇ 2014 ਤੋਂ 2022 ਤਕ 60,414 ਲੋਕਾਂ ਨੇ ਅਪਣੇ ਪਾਸਪੋਰਟ ਸਰੰਡਰ ਕੀਤੇ ਹਨ। ਇਸ ਤੋਂ ਬਾਅਦ ਪੰਜਾਬ ਦੇ 28,117 ਅਤੇ ਗੁਜਰਾਤ ਦੇ 22,300 ਲੋਕਾਂ ਨੇ ਅਪਣੇ ਪਾਸਪੋਰਟ ਸਰੰਡਰ ਕੀਤੇ ਹਨ। ਚੰਡੀਗੜ੍ਹ ਵਿਚ ਇਸ ਮਿਆਦ ਦੌਰਾਨ 1904 ਲੋਕਾਂ ਨੇ ਅਪਣੇ ਪਾਸਪੋਰਟ ਸਰੰਡਰ ਕੀਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਾਸਪੋਰਟ ਸਰੰਡਰ ਕਰਨ ਵਾਲੇ ਸੂਬੇ

ਦਿੱਲੀ -60,414
ਪੰਜਾਬ -28,117
ਗੁਜਰਾਤ -22,300
ਗੋਆ -18,610
ਮਹਾਰਾਸ਼ਟਰ -17,171
ਕੇਰਲਾ -16,247
ਤਾਮਿਲਨਾਡੂ -14,046
ਕਰਨਾਟਕਾ- 10,245
ਆਂਧਰਾ ਪ੍ਰਦੇਸ਼ -9,235
ਹਰਿਆਣਾ- 7,426
ਚੰਡੀਗੜ੍ਹ-1904
ਹਿਮਾਚਲ ਪ੍ਰਦੇਸ਼-1787

ਇਹ ਜਾਣਕਾਰੀ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਮੋਦੀ ਦੇ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਜ ਸਭਾ ਵਿਚ ਸਾਂਝੀ ਕੀਤੀ ਸੀ।

ਕੀ ਕਹਿੰਦਾ ਹੈ ਭਾਰਤੀ ਨਾਗਰਿਕਤਾ ਕਾਨੂੰਨ 1955?

ਭਾਰਤੀ ਨਾਗਰਿਕਤਾ ਕਾਨੂੰਨ 1955 ਅਨੁਸਾਰ, ਭਾਰਤੀ ਮੂਲ ਦੇ ਲੋਕਾਂ ਨੂੰ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਹੈ। ਜੇਕਰ ਕਿਸੇ ਵਿਅਕਤੀ ਕੋਲ ਭਾਰਤੀ ਪਾਸਪੋਰਟ ਹੈ ਅਤੇ ਉਸ ਨੇ ਕਿਸੇ ਹੋਰ ਦੇਸ਼ ਤੋਂ ਵੀ ਪਾਸਪੋਰਟ ਮਿਲ ਗਿਆ ਹੈ, ਤਾਂ ਉਸ ਨੂੰ ਅਪਣਾ ਭਾਰਤੀ ਪਾਸਪੋਰਟ ਤੁਰਤ ਸਰੰਡਰ ਕਰਨਾ ਹੋਵੇਗਾ।

(For more Punjabi news apart from Punjab ranks second in terms of passport surrender, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement