
ਵੀਡੀਓ ਆਨਲਾਈਨ ਹੋਣ ਤੋਂ ਬਾਅਦ ਕੰਪਨੀ ਵੱਲੋਂ ਕੀਤੇ ਗਏ ਇਸ ਗ਼ੈਰ ਮਨੁੱਖੀ ਰਵੱਈਏ ਕਾਰਨ ਕੰਪਨੀ ਵਿਰੁਧ ਲੋਕਾਂ ਵਿਚ ਕਾਫੀ ਗੁੱਸਾ ਹੈ।
ਬੀਜਿੰਗ : ਬਹੁਤ ਸਾਰੇ ਕਰਮਚਾਰੀਆਂ ਨੂੰ ਕੰਪਨੀ ਵੱਲੋਂ ਇਕ ਟੀਚਾ ਦਿਤਾ ਜਾਂਦਾ ਹੈ ਜਿਸ ਨੂੰ ਉਹਨਾਂ ਨੇ ਇਕ ਮਹੀਨੇ ਜਾਂ ਫਿਰ ਸਾਲ ਦੇ ਅੰਦਰ ਪੂਰਾ ਕਰਨਾ ਹੁੰਦਾ ਹੈ। ਪਰ ਚੀਨ ਦੀ ਇਕ ਕੰਪਨੀ ਨੇ ਅਪਣੇ ਕਰਮਚਾਰੀਆਂ ਨੂੰ ਟੀਚਾ ਪੂਰਾ ਨਾ ਕਰਨ 'ਤੇ ਸਜ਼ਾ ਦੇ ਤੌਰ 'ਤੇ ਜ਼ਬਰਦਸੀ ਗੋਡਿਆਂ ਦੇ ਭਾਰ ਤੁਰਨ ਲਈ ਮਜ਼ਬੂਰ ਕੀਤਾ। ਕਿਉਂਕਿ ਉਹ ਅਪਣੇ ਸਾਲਾਨਾ ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਕਰਮਚਾਰੀਆਂ ਨੂੰ ਸ਼ਹਿਰ ਦੀ ਇਕ ਸੜਕ 'ਤੇ ਗੋਡਿਆਂ ਭਾਰ ਤੁਰਨਾ ਪਿਆ।
This Chinese company has a humiliating punishment for employees who fail to meet their targets. pic.twitter.com/cVod5xyXvI
— SCMP News (@SCMPNews) January 16, 2019
ਇਕ ਵਿਅਕਤੀ ਉਹਨਾਂ ਦੇ ਅੱਗੇ ਝੰਡਾ ਲੈ ਕੇ ਤੁਰ ਰਿਹਾ ਸੀ। ਪੁਲਿਸ ਦੀ ਦਖਲਅੰਦਾਜੀ ਤੋਂ ਬਾਅਦ ਇਸ ਘਟਨਾ ਨੂੰ ਰੋਕਿਆ ਗਿਆ। ਪਰ ਤੱਦ ਤੱਕ ਇਸ ਦੀ ਵੀਡੀਓ ਆਨਲਾਈਨ ਹੋ ਚੁੱਕੀ ਸੀ। ਵੀਡੀਓ ਵਿਚ ਦਿਖ ਰਿਹਾ ਹੈ ਕਿ ਪੈਦਲ ਯਾਤਰੀ ਕਰਮਚਾਰੀਆਂ ਦੀ ਇਹ ਹਾਲਤ ਦੇਖ ਕੇ ਹੈਰਾਨ ਰਹਿ ਗਏ। ਰੀਪੋਰਟਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਕੰਪਨੀ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿਤਾ ਹੈ। ਵੀਡੀਓ ਆਨਲਾਈਨ ਹੋਣ ਤੋਂ ਬਾਅਦ ਕੰਪਨੀ ਵੱਲੋਂ ਕੀਤੇ ਗਏ ਇਸ ਗ਼ੈਰ ਮਨੁੱਖੀ ਰਵੱਈਏ ਕਾਰਨ ਕੰਪਨੀ ਵਿਰੁਧ ਲੋਕਾਂ ਵਿਚ ਕਾਫੀ ਗੁੱਸਾ ਹੈ। ਇਕ ਵਿਅਕਤੀ ਨੇ ਲਿਖਿਆ ਕਿ ਮੈਨੂੰ ਆਸ ਹੈ ਕਿ
Punishment
ਇਹ ਕੰਪਨੀਆਂ ਜੋ ਅਪਣੇ ਕਰਮਚਾਰੀਆਂ ਨਾਲ ਅਜਿਹਾ ਕਰ ਰਹੀਆਂ ਹਨ ਉਹ ਬੰਦ ਹੋ ਜਾਣਗੀਆਂ। ਕੁਝ ਲੋਕਾਂ ਨੇ ਕਰਮਚਾਰੀਆਂ ਵੱਲੋਂ ਇਸ ਸਜ਼ਾ ਨੂੰ ਕਬੂਲੇ ਜਾਣ 'ਤੇ ਹੈਰਾਨੀ ਪ੍ਰਗਟ ਕੀਤੀ। ਇਕ ਵਿਅਕਤੀ ਨੇ ਲਿਖਿਆ ਕਿ ਕੋਈ ਤੁਹਾਡੇ ਨਾਲ ਅਜਿਹਾ ਕਿਸ ਤਰ੍ਹਾਂ ਕਰ ਸਕਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਜਦ ਚੀਨੀ ਕੰਪਨੀ ਨੇ ਅਪਣੇ ਕਰਮਚਾਰੀਆਂ ਨੂੰ ਅਜਿਹੀ ਅਪਮਾਨਜਨਕ ਸਜ਼ਾ ਦਿਤੀ ਹੋਵੇ। ਪਿਛਲੀ ਵਾਰ ਚੀਨੀ ਕੰਪਨੀ ਦਾ ਅਜਿਹਾ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਟੀਚਾ ਪੂਰਾ ਨਾ ਕਰਨ 'ਤੇ ਕਰਮਚਾਰੀਆਂ ਨੂੰ ਥੱਪੜ ਮਾਰੇ ਗਏ ਸਨ।