
ਯੂਪੀ ਦੇ ਏਟਾ ਜਿਲ੍ਹੇ ਵਿਚ ਇਕ ਮਹਿਲਾ ਅਪਣੇ ਘਰ ਪੁੱਜਣ ਵਿਚ 10 ਮਿੰਟ ਲੇਟ ਹੋ ਗਈ ਤਾਂ ਪਤੀ ਨੇ ਉਸ ਨੂੰ ਫੋਨ 'ਤੇ ਹੀ ਤਿੰਨ ਤਲਾਕ ਸੁਣਾ ਦਿਤਾ। ਇਹ ਮਾਮਲਾ ਤੱਦ ...
ਏਟਾ : ਯੂਪੀ ਦੇ ਏਟਾ ਜਿਲ੍ਹੇ ਵਿਚ ਇਕ ਮਹਿਲਾ ਅਪਣੇ ਘਰ ਪੁੱਜਣ ਵਿਚ 10 ਮਿੰਟ ਲੇਟ ਹੋ ਗਈ ਤਾਂ ਪਤੀ ਨੇ ਉਸ ਨੂੰ ਫੋਨ 'ਤੇ ਹੀ ਤਿੰਨ ਤਲਾਕ ਸੁਣਾ ਦਿਤਾ। ਇਹ ਮਾਮਲਾ ਤੱਦ ਸਾਹਮਣੇ ਆਇਆ ਹੈ, ਜਦੋਂ ਤਿੰਨ ਤਲਾਕ ਨੂੰ ਕਾਨੂੰਨੀ ਅਪਰਾਧ ਬਣਾਉਣ ਦਾ ਬਿਲ ਲੋਕਸਭਾ ਵਿਚ ਪਾਸ ਹੋ ਚੁੱਕਿਆ ਹੈ। ਪੀੜਤਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੈਂ ਬੀਮਾਰ ਦਾਦੀ ਨੂੰ ਦੇਖਣ ਲਈ ਅਪਣੀ ਮਾਂ ਦੇ ਘਰ ਗਈ ਸੀ। ਮੇਰੇ ਪਤੀ ਨੇ ਕਿਹਾ ਸੀ ਕਿ 30 ਮਿੰਟ ਵਿਚ ਘਰ ਆ ਜਾਣਾ। ਮੈਂ ਵਾਪਸ ਆਉਣ ਵਿਚ ਸਿਰਫ਼ 10 ਮਿੰਟ ਲੇਟ ਹੋ ਗਈ।
Triple Talaq on phone
ਇਸ ਤੋਂ ਬਾਅਦ ਪਤੀ ਨੇ ਮੇਰੇ ਭਰਾ ਦੇ ਮੋਬਾਇਲ 'ਤੇ ਕਾਲ ਕੀਤੀ ਅਤੇ ਤਿੰਨ ਵਾਰ ਤਲਾਕ ਕਹਿ ਦਿਤਾ। ਮੈਂ ਉਨ੍ਹਾਂ ਦੇ ਇਸ ਕਦਮ ਤੋਂ ਪੂਰੀ ਤਰ੍ਹਾਂ ਹਿੱਲ ਗਈ। ਮਹਿਲਾ ਨੇ ਅਪਣੇ ਸਹੁਰਾ-ਘਰ ਵਾਲਿਆਂ ਉਤੇ ਸ਼ੋਸ਼ਣ ਕਰਨ ਦਾ ਇਲਜ਼ਾਮ ਵੀ ਲਗਾਇਆ। ਪੀੜਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਹੀ ਦਾਜ ਦੀ ਮੰਗ ਨੂੰ ਲੈ ਕੇ ਸਹੁਰਾ ਪਰਵਾਰ ਵਾਲੇ ਕੁੱਟ ਮਾਰ ਕਰ ਰਹੇ ਹਨ। ਉਨ੍ਹਾਂ ਦੀ ਇਸ ਹਰਕਤ ਕਾਰਨ ਇਕ ਵਾਰ ਮੈਨੂੰ ਗਰਭਪਾਤ ਵੀ ਕਰਵਾਉਣਾ ਪਿਆ। ਮੇਰਾ ਪਰਵਾਰ ਗਰੀਬ ਹੈ, ਜਿਸ ਦੇ ਚਲਦੇ ਉਹ ਮੇਰੇ ਪਤੀ ਦੇ ਪਰਵਾਰ ਵਾਲਿਆਂ ਨੂੰ ਕੁੱਝ ਵੀ ਨਹੀਂ ਦੇ ਸਕਦੇ ਹਨ।
Triple Talaq on phone
ਪੀਡ਼ਤ ਮਹਿਲਾ ਨੇ ਇਸ ਮਾਮਲੇ ਵਿਚ ਸਰਕਾਰ ਨੂੰ ਮਦਦ ਕਰਨ ਦੀ ਗੁਹਾਰ ਲਗਾਈ ਹੈ। ਮਹਿਲਾ ਨੇ ਕਿਹਾ ਕਿ ਮੈਨੂੰ ਨਿਆਂ ਦਿਵਾਉਣਾ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਮੈਂ ਆਤਮਹੱਤਿਆ ਕਰ ਲਵਾਂਗੀ। ਏਟਾ ਦੇ ਅਲੀਗੰਜ ਥਾਣੇ ਦੇ ਪੁਲਿਸ ਅਧਿਕਾਰੀ ਅਜੇ ਭਦੌਰਿਆ ਨੇ ਮਾਮਲੇ ਦੀ ਜਾਂਚ ਕਰਾਉਣ ਅਤੇ ਹਲ ਦਿਵਾਉਣ ਦਾ ਭਰੋਸਾ ਦਿਤਾ ਹੈ। ਦੱਸ ਦਈਏ ਕਿ ਲੋਕਸਭਾ ਵਿਚ ਤਿੰਨ ਤਲਾਕ ਬਿਲ 27 ਦਸੰਬਰ ਨੂੰ ਪਾਸ ਹੋਇਆ ਸੀ। ਇਸ ਦੇ ਤਹਿਤ ਤਿੰਨ ਤਲਾਕ ਦੇਣ 'ਤੇ ਤਿੰਨ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ।