
ਕੇਂਦਰੀ ਬਜਟ ਵਿਚ ਅਪਣਾ ਘਰ ਖਰੀਦਣ ਬਾਰੇ ਸੋਚ ਰਹੇ ਲੋਕਾਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਹੁਣ ਜੇਕਰ ਤੁਸੀਂ ਦੋ ਘਰ ਵੀ ਖਰੀਦਦੇ ਹੋ ਤਾਂ ਤੁਹਾਨੂੰ ਟੈਕਸ ਨਹੀਂ ਭਰਨਾ...
ਨਵੀਂ ਦਿੱਲੀ : ਕੇਂਦਰੀ ਬਜਟ ਵਿਚ ਅਪਣਾ ਘਰ ਖਰੀਦਣ ਬਾਰੇ ਸੋਚ ਰਹੇ ਲੋਕਾਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਹੁਣ ਜੇਕਰ ਤੁਸੀਂ ਦੋ ਘਰ ਵੀ ਖਰੀਦਦੇ ਹੋ ਤਾਂ ਤੁਹਾਨੂੰ ਟੈਕਸ ਨਹੀਂ ਭਰਨਾ ਹੋਵੇਗਾ। ਇਸ ਤੋਂ ਪਹਿਲਾਂ ਸਿਰਫ਼ 2 ਲੱਖ ਰੁਪਏ ਤੱਕ ਹੋਮ ਲੋਨ ਦੇ ਵਿਆਜ਼ ਉੱਤੇ ਹੀ ਟੈਕਸ ਛੋਟ ਮਿਲਦੀ ਸੀ। ਇਸ ਦਾ ਫ਼ਾਇਦਾ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮਿਲਣ ਦੀ ਉਮੀਦ ਹੈ। ਮੋਦੀ ਸਰਕਾਰ ਨੇ ਆਖ਼ਰੀ ਬਜਟ ਵਿਚ ਮਿਡਲ ਕਲਾਸ ਨੂੰ ਖ਼ੁਸ਼ ਕੀਤਾ ਹੈ।
Budget 2019
ਫ਼ਿਲਹਾਲ ਆਮ ਆਦਮੀ ਨੂੰ 2.5 ਲੱਖ ਰੁਪਏ ਦੀ ਇਨਕਮ ਉਤੇ ਟੈਕਸ ਵਿਚ ਛੂਟ ਸੀ ਜਦਕਿ 2.5 ਤੋਂ 5 ਲੱਖ ਰੁਪਏ ਦੀ ਇਨਕਮ ਵਾਲਿਆਂ ਨੂੰ 5 ਫ਼ੀਸਦੀ ਟੈਕਸ ਦੇਣਾ ਪੈਂਦਾ ਸੀ। 5-10 ਲੱਖ ਰੁਪਏ ਸਾਲਾਨਾ ਕਮਾਈ ‘ਤੇ 20 ਫ਼ੀਸਦੀ ਅਤੇ 10 ਲੱਖ ਤੋਂ ਉੱਤੇ ਵਾਲਿਆਂ ਨੂੰ 30 ਫ਼ੀਸਦੀ ਟੈਕਸ ਦੇਣਾ ਪੈਂਦਾ ਹੈ। ਹੁਣ ਸਰਕਾਰ ਨੇ ਟੈਕਸ ਵਿਚ ਸਿੱਧੇ ਤੌਰ ‘ਤੇ 5 ਲੱਖ ਰੁਪਏ ਸਾਲਾਨਾ ਕਮਾਈ ਵਾਲਿਆਂ ਨੂੰ ਟੈਕਸ ਵਿਚ ਛੂਟ ਦੇ ਦਿੱਤੀ ਹੈ। 5 ਲੱਖ ਕਮਾਈ ਵਾਲਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ।
Budget 2019
ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਮਜ਼ਦੂਰਾਂ ਲਈ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਪੀਊਸ਼ ਗੋਇਲ ਨੇ ਬਜ਼ਟ ਭਾਸ਼ਣ ਵਿਚ ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ ਦਾ ਐਲਾਨ ਕੀਤਾ। ਗੋਇਲ ਨੇ ਕਿਹਾ ਕਿ ਇਸ ਯੋਜਨਾ ਨਾਲ 10 ਕਰੋੜ ਕਾਮਿਆਂ ਨੂੰ ਲਾਹਾ ਮਿਲੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਅਗਲੇ ਪੰਜਾ ਸਾਲਾਂ ਵਿਚ ਅਸੰਗਠਿਤ ਖੇਤਰ ਲਈ ਵਿਸ਼ਵ ਦੀ ਸਭ ਤੋਂ ਵੱਡੀ ਪੈਨਸ਼ਨ ਯੋਜਨਾ ਬਣ ਸਕਦੀ ਹੈ।
Piyush Goyal to present Budget
ਇਸ ਯੋਜਨਾ ਦੇ ਅਧੀਨ ਕਾਮਿਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3 ਹਜ਼ਾਰ ਰੁਪਏ ਦੀ ਮਾਸਿਕ ਪੈਨਸ਼ਨ ਦਿੱਤੀ ਜਾਵੇਗੀ। ਇਸ ਯੋਜਨਾ ਲਈ ਕਾਮਿਆਂ ਨੂੰ ਹਰ ਮਹੀਨੇ 100 ਰੁਪਏ ਦਾ ਯੋਗਦਾਨ ਦੇਣਾ ਪਵੇਗਾ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਜੇ ਕਾਰਜ਼ਕਾਲ ਦੌਰਾਨ ਕਿਸੇ ਕਾਮੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਦੀ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ।
Budget
ਗੋਇਲ ਨੇ ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ ਦਾ ਐਲਾਨ ਕੀਤਾ। ਇਸ ਨਾਲ 15 ਹਜ਼ਾਰ ਰੁਪਏ ਤੱਕ ਕਮਾਈ ਕਰਨ ਵਾਲੇ 10 ਕਰੋੜ ਕਾਮਿਆਂ ਨੂੰ ਲਾਭ ਮਿਲੇਗਾ। ਵਿੱਤ ਮੰਤਰੀ ਨੇ ਮਨਰੇਗਾ ਅਧੀਨ 2019-20 ਲਈ 55 ਹਜ਼ਾਰ ਕਰੋੜ ਤੋਂ 60 ਹਜ਼ਾਰ ਕਰੋੜ ਰੁਪਏ ਦੀ ਰਕਮ ਵਧਾਉਣ ਦਾ ਐਲਾਨ ਕੀਤਾ। ਔਰਤਾਂ ਦੇ ਵਿਕਾਸ ਲਈ ਵੀ ਵੱਡੇ ਐਲਾਨ ਕੀਤੇ ਹਨ। ਹੁਣ ਤੱਕ 6 ਕਰੋੜ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।
Budget-2019
ਇਸ ਨੂੰ ਵਧਾ ਕੇ 8 ਕਰੋੜ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਬਜ਼ਟ ਵਿਚ ਹਵਾਈ ਸੇਵਾਵਾਂ ਲਈ ਵੀ ਅਹਿਮ ਐਲਾਨ ਕੀਤਾ ਗਿਆ। ਗੋਇਲ ਮੁਤਾਬਿਕ ਦੇਸ਼ ਵਿਚ 100 ਤੋਂ ਵੱਧ ਹਵਾਈ ਅੱਡੇ ਬਣ ਚੁੱਕੇ ਹਨ। 5 ਸਾਲਾਂ ਵਿਚ ਹਵਾਈ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਹਾਈਵੇਅ ਦੇ ਵਿਕਾਸ ਵਿਚ ਭਾਰਤ ਦੁਨੀਆਂ ਵਿਚ ਸਭ ਤੋਂ ਅੱਗੇ ਹੈ। 27 ਕਿਲੋਮੀਟਰ ਹਾਈਵੇਅ ਰੋਜ਼ ਬਣ ਰਹੇ ਹਨ।