ਅਸੀਂ ਆਪਣੇ ਬੱਚਿਆਂ ਨੂੰ ਵੀ ਕਤਲ ਕਰਨ ਦੀ ਦਿਤੀ ਹੈ ਸਿੱਖਿਆ : ਅਸ਼ੋਕ ਪਾਂਡੇ
Published : Feb 1, 2019, 8:34 pm IST
Updated : Feb 1, 2019, 8:34 pm IST
SHARE ARTICLE
Pooja Shakun Pandey
Pooja Shakun Pandey

ਅਸ਼ੋਕ ਨੇ ਮੀਡੀਆ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਦੇਸ਼ ਦਾ ਨੌਜਵਾਨ  ਗੌਡਸੇ ਦੇ ਤਿਆਗ ਨੂੰ ਕਿਵੇਂ ਯਾਦ ਰੱਖੇਗਾ?

ਅਲੀਗੜ੍ਹ : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 71ਵੀਂ ਬਰਸੀ ਮੌਕੇ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰਾ ਮੁਲਕ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ ਹੈ। ਇਸ ਮੌਕੇ ਇਕ ਹਿੰਦੂ ਨੇਤਾ ਨੇ ਝੂਠੀ ਸ਼ੋਹਰਤ ਬਟੋਰਨ ਲਈ ਮਹਾਤਮਾ ਗਾਂਧੀ ਦੇ ਪੁਤਲੇ ਨੂੰ ਗੋਲੀ ਮਾਰ ਦਿਤੀ। ਕੇਸਰੀ ਰੰਗ ਦੇ ਕਪੜੇ ਪਾਉਣ ਵਾਲੀ ਇਸ ਨੇਤਾ ਪੂਜਾ ਸ਼ਕੂਨ ਪਾਂਡੇ ਦਾ ਵਿਵਾਦਾਂ ਨਾਲ ਡੂੰਘਾ ਰਿਸ਼ਤਾ ਹੈ। ਉਹ ਆਲ ਇੰਡੀਆ ਹਿੰਦੂ ਮਹਾਂਸਭਾ ਦੀ ਕੌਮੀ ਸਕੱਤਰ ਹੈ।

Pooja Shakun PandeyPooja Shakun Pandey

ਉਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਅਸੀਂ ਹਰ ਸਾਲ ਦੁਸ਼ਹਿਰਾ ਮਨਾਉਂਦੇ ਹਾਂ ਅਤੇ ਰਾਵਣ ਦੇ ਪੁਤਲੇ ਨੂੰ ਸਾੜਦੇ ਹਾਂ ਠੀਕ ਉਸੇ ਤਰ੍ਹਾਂ ਉਹ ਇਹ ਰੀਤ ਕਾਇਮ ਕਰੇਗੀ ਕਿ ਗਾਂਧੀ ਦੇ ਪੁਤਲੇ ਨੂੰ ਹਰ ਸਾਲ 30 ਜਨਵਰੀ ਨੂੰ ਗੋਲੀ ਮਾਰਿਆ ਕਰੇਗੀ, ਉਸ ਦਿਨ ਜਿਸ ਦਿਨ ਉਹਨਾਂ ਨੂੰ ਨੱਥੂ ਰਾਮ ਗੋਡਸੇ ਨੇ ਗੋਲੀ ਮਾਰੀ ਸੀ। ਪਾਂਡੇ ਅਤੇ ਉਸ ਦੇ ਪਤੀ ਅਸ਼ੋਕ ਵਿਰੁੱਧ ਇਸ 'ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਗਈ ਹੈ।

All India Hindu MahasabhaAll India Hindu Mahasabha

ਕੁਝ ਦਾ ਇਹ ਵੀ ਕਹਿਣਾ ਹੈ ਕਿ ਐਫਆਈਆਰ ਤੋਂ ਬਾਅਦ ਪਾਂਡੇ ਗਾਇਬ ਹੋ ਗਈ ਹੈ ਜਦਕਿ ਉਸ ਦੇ ਪਤੀ ਅਸ਼ੋਕ ਦਾ ਕਹਿਣਾ ਹੈ ਕਿ ਉਹ ਪ੍ਰਯਾਗਰਾਜ ਵਿਖੇ ਕੁੰਭ ਮੇਲਾ ਦੇਖਣ ਗਈ ਹੈ। ਅਸ਼ੋਕ ਮੁਤਾਬਕ ਪੂਜਾ ਪਾਂਡੇ ਅਤੇ ਉਸ ਨੇ ਅਪਣੇ ਬੱਚਿਆਂ ਨੂੰ ਕਤਲ ਕਰਨ ਦਾ ਹੌਂਸਲਾ ਦਿਤਾ ਹੈ। ਅਸ਼ੋਕ ਦਾ ਕਹਿਣਾ ਹੈ ਕਿ ਅਸੀਂ ਅਪਣੇ ਬੱਚਿਆਂ ਨੂੰ ਸਿਖਾਇਆ ਹੈ ਕਿ ਹਰ ਉਸ ਵਿਅਕਤੀ ਨੂੰ ਮਾਰ ਦਿਓ ਜੋ ਕਿ ਸਾਡੀ ਮਾਤਭੂਮੀ ਦੀ ਇਕਜੁਟਤਾ ਨੂੰ ਚੁਣੌਤੀ ਦਿੰਦਾ ਹੈ।

Mahatma GandhiMahatma Gandhi

ਸਾਡੇ ਬੱਚੇ ਸਾਡੇ ਵਾਂਗ ਨਹੀਂ ਹਨ, ਇਸ ਤੋਂ ਪਹਿਲਾਂ ਕੋਈ ਉਹਨਾਂ ਨੂੰ ਮਾਰੇ ਉਹ ਬਹੁਤ ਸਾਰੇ ਲੋਕਾਂ ਨੂੰ ਮਾਰ ਦੇਣਗੇ। ਗਣਿਤ ਦੇ ਇਕ ਪ੍ਰੋਫੈਸਰ ਮੁਤਾਬਕ ਪੂਜਾ ਇਕ ਗਰਮਖਿਆਲੀ ਨੇਤਾ ਹੈ ਜੋ ਕਿ ਮੀਡੀਆ ਵਿਚ ਬਣੇ ਰਹਿਣ ਲਈ ਅਜਿਹੀਆਂ ਹਰਕਤਾਂ ਕਰਦੀ ਹੈ। ਅਸ਼ੋਕ ਮੁਤਾਬਕ ਪੂਜਾ ਬਹੁਤ ਹੀ ਬਹਾਦਰ ਔਰਤ ਹੈ ਜਿਸ ਨੇ ਹਿੰਦੂਤਵ ਲਈ ਸਾਧਾਰਨ ਜਿੰਦਗੀ ਤੋਂ ਸਨਿਆਸ ਲੈ ਲਿਆ।  

Nathuram GodseNathuram Godse

ਉਸ ਨੇ ਕਿਹਾ ਕਿ ਇਹ ਸਾਡੇ ਮੁਲਕ ਲਈ ਇਕ ਤ੍ਰਾਸਦੀ ਵਾਂਗ ਹੈ ਕਿ ਇਕ ਅਜਿਹੇ ਵਿਅਕਤੀ ਵਿਰੁਧ ਐਫਆਈਆਰ ਰਜਿਸਟਰਡ ਕੀਤੀ ਜਾਂਦੀ ਹੈ ਜਿਸ ਨੇ ਗਾਂਧੀ ਵਰਗੇ ਵਿਅਕਤੀ ਦੇ ਗੋਲੀ ਮਾਰੀ ਜੋ ਕਿ ਅਪਣੀ ਭਤੀਜੀ ਨਾਲ ਬਿਨਾਂ ਕਪੜਿਆਂ ਤੋਂ ਸੁੱਤਾ ਅਤੇ ਸਾਡੇ ਮੁਲਕ ਦੇ ਕਈ ਹਿੰਦੂਆਂ ਦੀ ਮੌਤ ਦਾ ਜਿੰਮੇਵਾਰ ਹੈ। ਅਸ਼ੋਕ ਨੇ ਮੀਡੀਆ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਦੇਸ਼ ਦਾ ਨੌਜਵਾਨ  ਗੌਡਸੇ ਦੇ ਤਿਆਗ ਨੂੰ ਕਿਵੇਂ ਯਾਦ ਰੱਖੇਗਾ?

Pooja Shakun Pandey with her husband AshokPooja Shakun Pandey with her husband Ashok

ਉਹ ਇਹ ਕਿਵੇਂ ਸਮਝੇਗਾ ਕਿ ਉਹ ਅਸਲ ਵਿਚ ਮਹਾਤਮਾ ਹਨ। ਇਕ ਸਾਲ ਪਹਿਲਾਂ ਪਾਂਡੇ ਨੇ ਕਿਹਾ ਸੀ ਕਿ ਜੇਕਰ ਉਹ ਨੱਥੂਰਾਮ ਗੌਡਸੇ ਤੋਂ ਪਹਿਲਾਂ ਪੈਦਾ ਹੋਈ ਹੁੰਦੀ ਤਾਂ ਉਹ ਮਹਾਤਮਾ ਗਾਂਧੀ ਨੂੰ ਮਾਰ ਦਿੰਦੀ।  ਦੱਸ ਦਈਏ ਕਿ ਕੁਝ ਹਿੰਦੂ ਸਮੂਹ ਜਿਵੇਂ ਹਿੰਦੂ ਮਹਾਂਸਭਾ ਅਤੇ ਹਿੰਦੂ ਸੈਨਾ ਗਾਂਧੀ ਜੀ ਦੀ ਬਰਸੀ ਨੂੰ ਨੱਥੂਰਾਮ ਗੌਡਸੇ ਦੀ ਬਹਾਦਰੀ ਦਿਵਸ ਦੇ ਤੌਰ 'ਤੇ ਮਨਾਉਂਦੀਆਂ ਹਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement