ਪਿਛਲੇ 56 ਮਹੀਨਿਆਂ ‘ਚ ਭਾਜਪਾ ਨੇ ਕੀਤਾ ਭਾਰਤੀ ਸੰਵਿਧਾਨ ਦਾ ‘ਕਤਲ’: ਮੁਨੀਸ਼ ਤਿਵਾੜੀ
Published : Feb 1, 2019, 2:00 pm IST
Updated : Feb 1, 2019, 2:00 pm IST
SHARE ARTICLE
Munish Tiwari
Munish Tiwari

10 ਕਰੋੜ ਨੌਕਰੀਆਂ ਦੇਣ ਦੀ ਬਜਾਏ ਉਲਟਾ 1 ਕਰੋੜ ਖੋਹੀਆਂ ਭਾਜਪਾ ਨੇ, ਭਾਜਪਾ ਨੇ ਮੀਡੀਆ ‘ਤੇ ਤੈਅਸ਼ੂਦਾ ਤਰੀਕੇ ਨਾਲ ਲਗਾਮ ਲਗਾਉਣ ਦੀ ਕੀਤੀ ਕੋਸ਼ਿਸ਼

ਚੰਡੀਗੜ੍ਹ : ਪਿਛਲੀ ਯੂਪੀਏ ਸਰਕਾਰ ਦੇ ਸਮੇਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਹਿ ਚੁੱਕੇ ਮੁਨੀਸ਼ ਤਿਵਾੜੀ ਨੇ ਲੁਧਿਆਣਾ ਤੋਂ ਲੋਕ ਸਭਾ ਸੀਟ ਛੱਡ ਕੇ ਚੰਡੀਗੜ੍ਹ ਤੋਂ ਸੀਟ ਲੈਣ ਦਾ ਦਾਅਵਾ ਕੀਤਾ ਹੈ। ਸਪੋਕਸਮੈਨ ਟੀਵੀ ‘ਤੇ ਇੰਟਰਵਿਉ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕੌਣ ਕਿੱਥੋਂ ਚੋਣ ਲੜੇਗਾ ਇਸ ਦਾ ਆਖ਼ਰੀ ਫ਼ੈਸਲਾ ਕਾਂਗਰਸ ਲੀਡਰਸ਼ਿਪ ਕਰੇਗੀ। ਮੈਂ 1991 ਤੋਂ 2004 ਤੱਕ ਚੰਡੀਗੜ੍ਹ ਤੋਂ ਚੁਣਿਆ ਹੋਇਆ ਏਆਈਸੀਸੀ ਦਾ ਮੈਂਬਰ ਸੀ।

ਉਨ੍ਹਾਂ ਦੱਸਿਆ ਕਿ ਮੈਂ ਚੰਡੀਗੜ੍ਹ ਦਾ ਜੰਮ ਪਲ ਹਾਂ, ਇੱਥੋਂ ਦੀ ਹੀ ਮੇਰੀ ਸਕੂਲਿੰਗ ਹੈ, ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਵੀ ਇੱਥੇ ਦੀ ਹੈ ਅਤੇ ਸਿਆਸਤ ਵੀ ਇੱਥੇ ਦੀ ਹੈ। ਪਾਰਟੀ ਨੇ ਜਿੱਥੇ ਜਿੰਮੇਵਾਰੀਆਂ ਸੌਂਪੀਆਂ, ਉਨ੍ਹਾਂ ਨੂੰ ਮੈਂ ਪੂਰਾ ਕੀਤਾ। ਚ਼ੰਡੀਗੜ੍ਹ ਨਾਲ ਇਕ ਬਹੁਤ ਹੀ ਗੂੜਾ ਭਾਵਨਾਤਮਕ ਸਬੰਧ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ 2009 ਤੋਂ 2014 ਤੱਕ ਜਿੰਨ੍ਹਾਂ ਕੰਮ ਮੈਂ ਕੀਤਾ ਸੀ ਉਨ੍ਹਾਂ ਸ਼ਾਇਦ ਪਿਛਲੇ 70 ਵਰ੍ਹਿਆਂ ਵਿਚ ਕਿਸੇ ਲੋਕ ਸਭਾ ਦੇ ਨੁਮਾਇੰਦੇ ਨੇ ਨਹੀਂ ਕੀਤਾ ਹੋਵੇਗਾ।

Munish Tiwari on Spokesman tvMunish Tiwari on Spokesman tv

ਰਾਫ਼ੇਲ ਮੁੱਦੇ ‘ਤੇ ਗੱਲਬਾਤ ਕਰਦੇ ਹੋਏ ਤਿਵਾਰੀ ਨੇ ਕਿਹਾ ਭਾਰਤ ਵਿਚ 65 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਰਾਫ਼ੇਲ ਵਿਚ ਘਪਲਾ ਹੋਇਆ ਹੈ। ਜੇਕਰ ਘਪਲਾ ਨਾ ਹੋਇਆ ਹੁੰਦਾ ਤਾਂ ਸਰਕਾਰ ਵਲੋਂ ਇਸ ਤਰ੍ਹਾਂ ਮਾਮਲੇ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੁੱਦਾ ਇਹ ਹੈ ਕਿ ਜਿਸ ਖ਼ਿਆਲ ‘ਤੇ ਆਜ਼ਾਦ ਭਾਰਤ ਦੀ ਰਚਨਾ ਕੀਤੀ ਗਈ, ਭਾਰਤ ਦਾ ਸੰਵਿਧਾਨ ਲਿਖਿਆ ਗਿਆ, ਉਸ ਖਿਆਲ ਦਾ ਕਤਲ ਪਿਛਲੇ 56 ਸਾਲਾਂ ਵਿਚ ਭਾਜਪਾ ਸਰਕਾਰ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 10 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਸਾਲ 2018-19 ਵਿਚ ਨੌਕਰੀਆਂ ਦੇਣ ਦੀ ਬਜਾਏ ਉਲਟਾ 1 ਕਰੋੜ ਲੋਕਾਂ ਤੋਂ ਨੌਕਰੀਆਂ ਹੀ ਖੋਹ ਲਈਆਂ। ਇਸ ਤੋਂ ਇਲਾਵਾ ਨੋਟਬੰਦੀ, ਜੀਐਸਟੀ ਕਰਕੇ ਭਾਰਤ ਦੀ ਆਰਥਿਕ ਸਥਿਤੀ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ ਅਤੇ ਭਾਜਪਾ ਨੇ ਪਿਛਲੇ 56 ਮਹੀਨਿਆਂ ਤੋਂ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। 

ਮੀਡੀਆ ਦੀ ਆਜ਼ਾਦੀ ‘ਤੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹਿੰਦੁਸਤਾਨ ਵਿਚ ਫਰੀਡਮ ਆਫ਼ ਸਪੀਚ ਐਂਡ ਐਕਸਪ੍ਰੈਸ਼ਨ ਦੇ ਉਪਰ ਇਕ ਬਹੁਤ ਵੱਡੀ ਅਤੇ ਇਕ ਵਿਆਪਕ ਬਹਿਸ ਸ਼ੁਰੂ ਤੋਂ ਚੱਲੀ ਆ ਰਹੀ ਹੈ ਪਰ 1947 ਤੋਂ ਲੈ ਕੇ 2014 ਤੱਕ ਮੀਡੀਆ ਉਤੇ ਕੋਈ ਜ਼ਿਆਦਾ ਰੋਕ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਦਾ ਕਾਰਨ ਇਹ ਹੈ ਕਿ ਇਕ ਲੱਖ ਤੋਂ ਵਧੇਰੇ ਅਖ਼ਬਾਰ ਹਨ, 851 ਤੋਂ ਵੱਧ ਟੈਲੀਵਿਜ਼ਨ ਚੈਨਲ ਹਨ, ਆਲ ਇੰਡੀਆ ਰੇਡੀਓ ਦਾ ਬਹੁਤ ਵੱਡਾ ਨੈੱਟਵਰਕ ਹੈ ਅਤੇ ਸੋਸ਼ਲ ਮੀਡੀਆ ਹੈ।

Munish TiwariMunish Tiwari

2014 ਤੋਂ ਬਾਅਦ ਭਾਜਪਾ ਸਰਕਾਰ ਨੇ ਤੈਅਸ਼ੁਦਾ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਕਿ ਮੀਡੀਆ ਦੇ ਉਪਰ ਲਗਾਮ ਲਾਈ ਜਾਵੇ। ਉਨ੍ਹਾਂ ਦੱਸਿਆ ਕਿ ਮੀਡੀਆ ਅਤੇ ਸਰਕਾਰ ਦਾ ਕੁਦਰਤੀ ਐਡਵਰਸੇਰੀਅਲ ਰਿਸ਼ਤਾ ਹੈ ਇਸ ਲਈ ਚਾਹ ਕੇ ਵੀ ਮੀਡੀਆ ਸਰਕਾਰ ਤੋਂ ਵੱਖ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਮੀਡੀਆ ਲਈ 10 ਫ਼ੀਸਦੀ ਇਸ਼ਤਿਹਾਰਾਂ ਦਾ ਰੈਵੀਨਿਊ ਸਰਕਾਰ ਵਲੋਂ ਆਉਂਦਾ ਹੈ ਅਤੇ 90 ਫ਼ੀਸਦੀ ਰੈਵਨਿਊ ਭਾਰਤ ਦੀ ਅਰਥ ਵਿਵਸ਼ਥਾ ਤੋਂ ਆਉਂਦਾ ਹੈ।

ਇਸ ਤਰ੍ਹਾਂ ਜਿਵੇਂ ਜਿਵੇਂ ਭਾਰਤ ਦੀ ਅਰਥ ਵਿਵਸਥਾ ਵਧੇਗੀ ਉਸ ਤਰ੍ਹਾਂ ਹੀ ਮੀਡੀਆ ਦੀ ਨਿਰਭਰਤਾ ਸਰਕਾਰਾਂ ਤੋਂ ਘੱਟ ਹੋਵੇਗੀ। ‘ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਫ਼ਿਲਮ ਉਤੇ ਕਾਂਗਰਸ ਵਲੋਂ ਵਿਰੋਧ ਨਾ ਕਰਨ ‘ਤੇ ਉਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਵਧੀਆ ਹੋਇਆ ਕਿ ਕਾਂਗਰਸ ਵਲੋਂ ਵਿਰੋਧ ਨਹੀਂ ਕੀਤਾ ਗਿਆ ਕਿਉਂਕਿ ਜੇਕਰ ਕਾਂਗਰਸ ਵਲੋਂ ਵਿਰੋਧ ਕੀਤਾ ਜਾਂਦਾ ਤਾਂ ਹੋ ਸਕਦਾ ਸੀ ਕਿ ਕੁਝ ਹੱਦ ਤੱਕ ਫ਼ਿਲਮ ਨੂੰ ਮਸ਼ਹੂਰੀ ਮਿਲਦੀ।

ਜਿਸ ਤਰ੍ਹਾਂ ਫ਼ਿਲਮ ਬਾਕਸ ਆਫ਼ਿਸ ‘ਤੇ ਫਲਾਪ ਹੋਈ ਅਤੇ ਲੋਕਾਂ ਨੇ ਸਿਰੇ ਤੋਂ ਫ਼ਿਲਮ ਨੂੰ ਨਾਕਾਰਿਆ ਹੈ। ਉਸ ਤਰ੍ਹਾਂ ਵੇਖਿਆ ਜਾਵੇ ਤਾਂ ਕਾਂਗਰਸ ਦਾ ਬਹੁਤ ਸੁਲਝਿਆ ਹੋਇਆ ਕਦਮ ਸੀ ਕਿ ਅਸੀਂ ਇਸ ਤੋਂ ਅਪਣੇ ਆਪ ਨੂੰ ਅਲੱਗ ਰੱਖਿਆ। ਗੱਲਬਾਤ ਦੌਰਾਨ ਉਨ੍ਹਾਂ ਅਪਣੀ ਕਿਤਾਬ ਦਾ ਜ਼ਿਕਰ ਕਰਦੇ ਹੋਏ ਦੱਸਿਆ ਇਸ ਦੇਸ਼ ਵਿਚ ਜਿਹੜਾ ਘਟਨਾ ਚੱਕਰ ਚੱਲ ਰਿਹਾ ਹੈ ਉਸ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਇਕ ਕੋਸ਼ਿਸ਼ ਕੀਤੀ ਹੈ। 26 ਨਵੰਬਰ ਨੂੰ ਡਾ. ਮਨਮੋਹਨ ਜੀ ਨੇ ਕਿਤਾਬ ਰਿਲੀਜ਼ ਕੀਤੀ ਸੀ ਅਤੇ ਅੱਜ ਚੰਡੀਗੜ੍ਹ ਵਿਚ ਉਸ ਉਤੇ ਚਰਚਾ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement