
ਇਸ ਤੋਂ ਉੱਲਟ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਜਟ ਦੀ ਤਰੀਫ ਕਰਦਿਆ ਕਿਹਾ ਹੈ ਕਿ ''ਨਵੀਂ ਸਦੀ ਦਾ ਪਹਿਲਾਂ ਬਜਟ ਅੱਜ ਵਿੱਤ ਮੰਤਰੀ ਨੇ ਪੇਸ਼ ਕੀਤਾ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸ਼ਨਿੱਚਰਵਾਰ ਨੂੰ ਆਪਣਾ ਦੂਜਾ ਬਜਟ ਪੇਸ਼ ਕੀਤਾ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਬਜਟ ਉੱਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਵਿਰੋਧੀ ਧੀਰਾਂ ਆਪੋ- ਆਪਣੇ ਤਰੀਕੇ ਨਾਲ ਸਰਕਾਰ ਦੇ ਬਜਟ ਉੱਤੇ ਨਿਸ਼ਾਨ ਲਗਾ ਰਹੀਆਂ ਹਨ ਪਰ ਉੱਥੇ ਹੀ ਸਰਕਾਰ ਦੇ ਮੰਤਰੀ ਬਜਟ ਦੀਆਂ ਤਾਰੀਫਾ ਦੇ ਪੁਲ ਬਣ ਰਹੇ ਹਨ।
File Photo
ਅਰਥਵਿਵਸਥਾ ਦੇ ਮੋਰਚੇ ਉੱਤੇ ਚੁਣੋਤੀਆਂ ਦਾ ਸਾਹਮਣਾ ਕਰ ਰਹੀ ਮੋਦੀ ਸਰਕਾਰ ਨੂੰ ਬਜਟ ਦੇ ਮੁੱਦੇ ਉੱਤੇ ਆੜੇ ਹੱਥੀ ਲੈਂਦਿਆ ਉੱਤਰ ਪ੍ਰਦੇਸ਼ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ''ਇਹ ਦੀਵਾਲੀਆ ਸਰਕਾਰ ਦਾ ਦੀਵਾਲੀਆ ਬਜਟ ਹੈ। ਭਾਜਪਾ ਅਰਥਵਿਵਸਥਾ ਨੂੰ ਲੈ ਕੇ ਨਾਕਾਮ ਹੈ। ਯੂਪੀ ਵਿਚ ਭਾਜਪਾ ਦੀ ਸਰਕਾਰ ਹੈ ਪਰ ਇੰਨਵੈਸਟਮੈਂਟ ਲਿਆਉਣ ਦੇ ਨਾਮ ਉੱਤੇ ਕੁੱਝ ਨਹੀਂ ਸੀ। ਰੋਜਗਾਰ ਕਿਵੇਂ ਪੈਦਾ ਹੋਵੇਗੀ, ਮੋਦੀ ਸਰਕਾਰ ਬੇਰੁਜ਼ਗਾਰੀ ਦੇ ਮਸਲੇ ਨੂੰ ਕਿਵੇਂ ਦੂਰ ਕਰੇਗੀ? ਇਹ ਬਜਟ ਅੰਕੜਿਆ ਦਾ ਮੱਕੜਜਾਲ ਸੀ ਤਾਂਕਿ ਹੋਰ ਮੁੱਦਿਆ ਤੋਂ ਧਿਆਨ ਭਟਕਾਇਆ ਜਾ ਸਕੇ''।
दुश्मन न करे दोस्त ने जो काम किया है
— Abhishek Singhvi (@DrAMSinghvi) February 1, 2020
साल भर का गम
गरीबों पर जुल्मो सितम
फिर से
जनता को ईनाम दिया है | #Budget2020 #BudgetSession2020 #NirmalaSitharaman
ਉੱਥੇ ਹੀ ਕਾਂਗਰਸੀ ਆਗੂ ਅਭਿਸ਼ੇਕ ਮਨੁਸਿੰਘਵੀ ਨੇ ਸ਼ਾਇਰੀ ਅੰਦਾਜ ਵਿਚ ਮੋਦੀ ਸਰਕਾਰ ਦੇ ਦੂਜੇ ਬਜਟ 'ਤੇ ਨਿਸ਼ਾਨਾ ਸਾਧਿਆ ਹੈ। ਸਿੰਘਵੀ ਨੇ ਕਿਹਾ ਕਿ ''ਦੁਸ਼ਮਣ ਨਾਂ ਕਰੇ ਦੋਸਤ ਨੇ ਜੋ ਕੰਮ ਕੀਤਾ ਹੈ, ਸਾਲ ਭਰ ਦਾ ਗਮ, ਗਰੀਬਾ 'ਤੇ ਜੁਲਮ ਸਿਤਮ ਫਿਰ ਤੋਂ ਜਨਤਾ ਨੂੰ ਇਨਾਮ ਦਿੱਤਾ ਹੈ''। ਕਾਂਗਰਸ ਦੇ ਇਕ ਹੋਰ ਆਗੂ ਆਨੰਦ ਸ਼ਰਮਾਂ ਨੇ ਨੀਰਮਲਾ ਸੀਤਾਰਮਨ ਦੇ ਬਜਟ ‘ਤੇ ਤੰਜ ਕਸਦਿਆਂ ਕਿਹਾ ਹੈ ਕਿ ''ਨਿਰਮਲਾ ਸੀਤਾਰਮਨ ਬਜਟ ਦਾ ਗਣਿਤ ਸਮਝਣ ਵਿਚ ਅਸਫ਼ਲ ਰਹੀ ਹੈ। 4.8% ਦੀ ਜੀਡੀਪੀ ਦੇ ਵਾਧੇ ਨਾਲ 2024 ਤੱਕ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਟੀਚਾ ਇਕ ਪਾਈਪ ਡਰੀਮ(ਸੁਪਨਾ) ਹੈ''।
The first Budget of the new decade presented today by Finance Minister Smt. @nsitharaman gives an outline of a New and Confident India.
— Rajnath Singh (@rajnathsingh) February 1, 2020
It is a promising, proactive and progressive Budget which will make India healthy and wealthy in coming years.
ਇਸ ਤੋਂ ਉੱਲਟ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਜਟ ਦੀ ਤਰੀਫ ਕਰਦਿਆ ਕਿਹਾ ਹੈ ਕਿ ''ਨਵੀਂ ਸਦੀ ਦਾ ਪਹਿਲਾਂ ਬਜਟ ਅੱਜ ਵਿੱਤ ਮੰਤਰੀ ਨੇ ਪੇਸ਼ ਕੀਤਾ। ਇਹ ਵਾਅਦਾ ਕਰਦਾ ਅਤੇ ਅਗਾਹਵਾਧੂ ਬਜਟ ਹੈ, ਜੋ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਸਿਹਤਮੰਦ ਅਤੇ ਖੁਸਹਾਲ ਬਣਾਵੇਗਾ''।