
ਆਮ ਬਜਟ ਪੇਸ਼ ਹੋਣ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 224.98 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕਾਰੋਬਾਰੀਆਂ ਨੂੰ ਹੁਣ ਸਿਲੰਡਰ ਲਈ 1550.02 ਰੁਪਏ....
ਨਵੀਂ ਦਿੱਲੀ- ਆਮ ਬਜਟ ਪੇਸ਼ ਹੋਣ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 224.98 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕਾਰੋਬਾਰੀਆਂ ਨੂੰ ਹੁਣ ਸਿਲੰਡਰ ਲਈ 1550.02 ਰੁਪਏ ਦੇਣੇ ਹੋਣਗੇ। ਸਿਲੰਡਰ ਦੀਆਂ ਨਵੀਆਂ ਕੀਮਤਾਂ ਸ਼ਨੀਵਾਰ ਨੂੰ ਲਾਗੂ ਹੋ ਗਈਆਂ ਸਨ। ਘਰੇਲੂ ਗੈਸ ਰਸੋਈ ਉਪਭੋਗਤਾਵਾਂ ਨੂੰ ਦੇ ਲਈ ਰਾਹਤ ਦੀ ਖ਼ਬਰ ਹੈ ਕਿ ਲਗਾਤਾਰ ਪਿਛਲੇ ਪੰਜ ਮਹੀਨਿਆਂ ਤੋਂ ਵਧ ਰਹੀਆਂ ਕੀਮਤਾਂ ਵਿਚ ਰੋਕ ਲੱਗੀ ਹੋਈ ਹੈ।
File photo
ਮਹੀਨਾ ਰੇਟ ਰਵਿਜ਼ਨ ਵਿਚ ਘਰੇਲੂ ਐਲ.ਪੀ.ਜੀ ਸਿਲੰਡਰ (14.2 ਕਿਲੋਗ੍ਰਾਮ) ਦੇ ਬਾਜ਼ਾਰ ਮੁੱਲ ਵਿਚ ਕੋਈ ਬਦਲਾਅ ਨਹੀਂ ਹੈ। ਯਾਨੀ ਫਰਵਰੀ ਮਹੀਨੇ 'ਚ ਲੋਕਾਂ ਨੂੰ ਸਿਰਫ 749 ਰੁਪਏ ਦਾ ਸਿਲੰਡਰ (14.2 ਕਿਲੋਗ੍ਰਾਮ) ਮਿਲੇਗਾ। 238.10 ਰੁਪਏ ਦੀ ਸਬਸਿਡੀ ਖਪਤਕਾਰਾਂ ਦੇ ਖਾਤਿਆਂ ਵਿਚ ਆਵੇਗੀ।
File photo
ਸਿਲੰਡਰ ਦੀਆਂ ਕੀਮਤ
14.2 ਕਿਲੋ- 749.00 ਰੁਪਏ
19 ਕਿਲੋ - 1550.02 ਰੁਪਏ
File Photo
ਪਿਛਲੇ ਤਿੰਨ ਮਹੀਨਿਆਂ ਵਚ ਗੈਸ ਸਿਲੰਡਰ ਦੀਆਂ ਕੀਮਤਾਂ
ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ - ਜਨਵਰੀ 2020 - ਦਸੰਬਰ 2019 - ਨਵੰਬਰ 2019
14.2 ਕਿਲੋਗ੍ਰਾਮ - 749.00 ਰੁਪਏ - 730.00 ਰੁਪਏ - 716.50ਰੁਪਏ
File Photo
19 ਕਿਲੋਗ੍ਰਾਮ - 1325.00 ਰੁਪਏ - 1295.50 ਰੁਪਏ - 716.50 ਰੁਪਏ
5 ਕਿਲੋਗ੍ਰਾਮ - 276.00 ਰੁਪਏ - 269.00 ਰੁਪਏ - 264.50 ਰੁਪਏ
file photo
ਇਸ ਵੇਲੇ ਸਰਕਾਰ ਇਕ ਸਾਲ ਵਿਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ਨੂੰ ਸਬਸਿਡੀ ਦਿੰਦੀ ਹੈ। ਜੇ ਤੁਸੀਂ ਇਸ ਤੋਂ ਜ਼ਿਆਦਾ ਸਿਲੰਡਰ ਚਾਹੁੰਦੇ ਹੋ, ਤਾਂ ਤੁਹਾਨੂੰ ਮਾਰਕਿਟ ਦੀਆਂ ਕੀਮਤ 'ਤੇ ਖਰੀਦਦਾਰੀ ਕਰਨੀ ਪਵੇਗੀ। ਹਾਲਾਂਕਿ ਸਰਕਾਰ ਹਰ ਸਾਲ 12 ਸਿਲੰਡਰਾਂ 'ਤੇ ਜੋ ਸਬਸਿਡੀ ਦਿੰਦੀ ਹੈ, ਇਸ ਦੀ ਕੀਮਤ ਵੀ ਹਰ ਮਹੀਨੇ ਵੱਖਰੀ ਹੁੰਦੀ ਹੈ। ਔਸਤ ਅੰਤਰਰਾਸ਼ਟਰੀ ਬੈਂਚਮਾਰਕ ਅਤੇ ਵਿਦੇਸ਼ੀ ਮੁਦਰਾ ਦਰਾਂ ਵਿਚ ਤਬਦੀਲੀ ਵਰਗੇ ਕਾਰਕ ਸਬਸਿਡੀ ਦੀ ਰਕਮ ਨਿਰਧਾਰਤ ਕਰਦੇ ਹਨ।