ਕੋਰੇ ਦੀ ਚਾਦਰ ਵਿਚ ਲਿਪਟਿਆ ਪੰਜਾਬ, ਇਸ ਤਰੀਕ ਤੋਂ ਫਿਰ ਵਿਗੜੇਗਾ ਮੌਸਮ
Published : Feb 1, 2020, 3:35 pm IST
Updated : Feb 1, 2020, 3:35 pm IST
SHARE ARTICLE
Delhi ncr and punjab
Delhi ncr and punjab

ਇਸ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਬਹੁਤ ਘਟ...

ਨਵੀਂ ਦਿੱਲੀ: ਸਮੁੱਚੇ ਭਾਰਤ ਵਿਚ ਦੋ-ਤਿੰਨ ਦਿਨ ਤੋਂ ਧੁੱਪ ਖਿੜਨ ਤੋਂ ਬਾਅਦ ਇਕ ਵਾਰ ਫਿਰ ਠੰਡ ਕੋਹਰੇ ਨੇ ਅਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ-ਐਨਸੀਆਰ, ਪੰਜਾਬ ਸਮੇਤ ਕਈ ਰਾਜਾਂ ਵਿਚ ਸਵੇਰੇ ਕੋਹਰੇ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ 6 ਅਤੇ 7 ਫਰਵਰੀ ਤੋਂ ਮੌਸਮ ਫਿਰ ਵਿਗੜ ਸਕਦਾ ਹੈ।

Rain Rain

ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਪਹਾੜਾਂ ਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਸ਼ਮੀਰ ਵਿਚ ਬਰਫ਼ਬਾਰੀ ਤੋਂ ਬਾਅਦ ਆਮ ਤਾਪਮਾਨ ਵਿਚ ਗਿਰਾਵਟ ਆਈ ਹੈ ਅਤੇ ਆਸਮਾਨ ਵੀ ਸਾਫ਼ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਵਿਚ ਵੀ ਆਮ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ। ਦਸ ਦਈਏ ਕਿ ਸਾਰੇ ਖੇਤਰ ਵਿਚ 10 ਫ਼ੀਸਦੀ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ।

Rain Rain

ਇਸ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਬਹੁਤ ਘਟ ਬਾਰਿਸ਼ ਹੋਵੇਗੀ ਕਿਉਂਕਿ ਪੱਛਮੀ ਡਿਸਟਰਬੈਂਸ ਕਮਜ਼ੋਰ ਹੈ। ਇਸ ਬਾਅਦ 4 ਤੋਂ 6 ਫਰਵਰੀ, 7 ਤੋਂ 8 ਫਰਵਰੀ ਅਤੇ 10 ਤੋਂ 12 ਵਿਚਕਾਰ ਪੱਛਮੀ ਡਿਸਟਰਬੈਂਸ ਆਵੇਗਾ ਜੋ ਕਿ ਅਪਣਾ ਅਸਰ ਵਿਖਾ ਸਕਦਾ ਹੈ। 6 ਤਰੀਕ ਤਕ ਆਮ ਨਾਲੋਂ ਰਾਤ ਦਾ ਤਾਪਮਾਨ ਠੰਡਾ ਰਹਿਣ ਦੀ ਸੰਭਾਵਨਾ ਹੈ। ਧੁੰਦ ਘਟਣ ਦੇ ਬਹੁਤ ਆਸਾਰ ਹਨ ਪਰ ਰਾਤ ਦੀ ਠੰਡ ਉਸੇ ਤਰ੍ਹਾਂ ਬਣੀ ਰਹੇਗੀ।

PhotoPhoto

ਪਿਛਲੇ 24 ਘੰਟਿਆਂ ਵਿਚ 2.5 ਡਿਗਰੀ ਤਾਪਮਾਨ ਕੇਰਲ ਦਾ ਰਿਹਾ ਹੈ। 5 ਫਰਵਰੀ ਤਕ ਪੰਜਾਬ ਵਿਚ ਮੌਸਮ ਖੁਸ਼ਕ ਰਹੇਗਾ ਅਤੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ 3 ਫਰਵਰੀ ਨੂੰ 25 ਫ਼ੀਸਦੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਉਤਰ ਪ੍ਰਦੇਸ਼ ਵਿਚ 4 ਅਤੇ 5 ਫਰਵਰੀ ਨੂੰ ਥੋੜੀ ਬਹੁਤ ਖੇਤਰ ਵਿਚ ਬਾਰਿਸ਼ ਹੋਣ ਦੀ ਉਮੀਦ ਹੈ। ਪੱਛਮੀ ਰਾਜਸਥਾਨ ਬਿਲਕੁੱਲ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਉਤਰਾਖੰਡ ਵਿਚ ਵੀ 4 ਅਤੇ 5 ਫਰਵਰੀ ਨੂੰ ਇਲਾਕੇ ਵਿਚ ਬਾਰਿਸ਼ ਹੋ ਸਕਦੀ ਹੈ।

PhotoPhoto

ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ 5 ਤੋਂ 6 ਫਰਵਰੀ ਤਕ ਪੂਰੇ ਪੰਜਾਬ ਵਿਚ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। 6 ਤਰੀਕ ਤਕ ਤਾਪਮਾਨ ਵਧਣੇ ਸ਼ੁਰੂ ਹੋਣਗੇ ਤੇ ਠੰਡ ਘਟ ਹੋ ਜਾਵੇਗੀ। ਦਸ ਦਈਏ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ 29 ਜਨਵਰੀ ਨੂੰ ਵੀ ਬਾਰਿਸ਼ ਦਾ ਅਲਰਟ ਦਿੱਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement