Weather Update: ਮੌਸਮ ਵਿਭਾਗ ਦੀ ਚੇਤਾਵਨੀ, ਮੀਂਹ ਨਾਲ ਸੀਤ ਹਵਾਵਾਂ ਦਾ ਵਧੇਗਾ ਪ੍ਰਕੋਪ!
Published : Jan 7, 2020, 4:50 pm IST
Updated : Jan 7, 2020, 4:52 pm IST
SHARE ARTICLE
Weather Update Rain
Weather Update Rain

ਸੋਮਵਾਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਹੋਈ।

ਜਲੰਧਰ: ਪੰਜਾਬ ਵਿਚ ਐਤਵਾਰ ਰਾਤ ਤੋਂ ਸ਼ੁਰੂ ਹੋਈ ਬੂੰਦਾਬਾਂਦੀ ਸੋਮਵਾਰ ਨੂੰ ਦਿਨ ਭਰ ਜਾਰੀ ਰਹੀ। ਇਸ ਨਾਲ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ‘ਚ ਅੱਠ ਡਿਗਰੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਕੁਝ ਥਾਵਾਂ ‘ਤੇ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਦਾ ਫ਼ਰਕ ਇਕ ਡਿਗਰੀ ਜਾਂ ਇਸ ਤੋਂ ਵੀ ਘੱਟ ਰਿਹਾ। ਸੋਮਵਾਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਹੋਈ।

rainingRaining

ਇਸ ਨਾਲ ਧੁੰਦ ਤੋਂ ਕੁਝ ਰਾਹਤ ਮਿਲੀ। ਕਣਕ ਦੀ ਫ਼ਸਲ ਲਈ ਇਹ ਬਾਰਿਸ਼ ਫ਼ਾਇਦੇਮੰਦ ਸਾਬਤ ਹੋਵੇਗੀ ਜਦਕਿ ਸਬਜ਼ੀਆਂ ਤੇ ਫਲਾਂ ਨੂੰ ਨੁਕਸਾਨ ਹੋਇਆ ਹੈ। ਮੰਗਲਵਾਰ ਨੂੰ ਵੀ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਦੇ ਆਸਾਰ ਹਨ। ਮੀਂਹ ਦੇ ਨਾਲ ਨਾਲ ਠੰਡੀਆਂ ਹਵਾਵਾਂ ਚੱਲਣ ਦੇ ਵੀ ਆਸਾਰ ਹਨ। ਕਿਤੇ ਕਿਤੇ ਗੜ੍ਹੇ ਵੀ ਪੈ ਸਕਦੇ ਹਨ। ਦਿੱਲੀ ਐਨਸੀਆਰ ਵਿਚ ਸੋਮਵਾਰ ਸ਼ਾਮ ਅਤੇ ਦੇਰ ਰਾਤ ਹੋਈ ਹਲਕੀ ਬਾਰਿਸ਼ ਨੇ ਇਕ ਵਾਰ ਫਿਰ ਠੰਡ ਵਧਾ ਦਿੱਤੀ ਹੈ।

Rain Rain

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿਚ ਇਕ ਵਾਰ ਫਿਰ ਦਿੱਲੀ-ਐਨਸੀਆਰ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਨਾਲ ਹੀ ਇਕ ਵਾਰ ਫਿਰ ਕੰਬਾਉਣ ਵਾਲੀ ਠੰਡ ਨਾਲ ਰਾਜਧਾਨੀ ਵਾਸੀਆਂ ਨੂੰ ਰੂਬਰੂ ਹੋਣਾ ਪੈ ਸਕਦਾ ਹੈ। ਉੱਥੇ ਹੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਬੱਦਲ਼ ਛਾਏ ਹੋਏ ਹਨ।

Rain Rain

ਕੁੱਝ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਨੇ ਇਕ ਵਾਰ ਫਿਰ ਪਾਰਾ ਗਿਰਾ ਦਿੱਤਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਦਿੱਲੀ-ਐਨਸੀਆਰ ਖੇਤਰ ਵਿਚ ਦੋ ਦਿਨਾਂ ਤੋਂ ਬੱਦਲ ਛਾਏ ਰਹੇ ਅਤੇ ਨਿਊਨਤਮ ਤਾਪਮਾਨ ਵਿਚ ਥੋੜਾ ਵਾਧਾ ਦੇਖਣ ਨੂੰ ਮਿਲਿਆ ਹੈ ਪਰ ਆਉਣ ਵਾਲੇ ਦਿਨਾਂ ਵਿਚ ਇਸ ਦੇ ਕਾਫੀ ਘਟ ਹੋਣ ਦੀ ਸੰਭਾਵਨਾ ਹੈ।

Rain Rain

ਦਿੱਲੀ ਵਿਚ ਸੋਮਵਾਰ ਨੂੰ ਵਧ ਤਾਪਮਾਨ ਵਿਚ 19.1 ਡਿਗਰੀ ਸੈਲਸੀਅਸ ਰਿਹਾ ਜੋ ਕਿ ਸਾਲ ਦੀ ਇਸ ਮਿਆਦ ਦਾ ਜਨਰਲ ਤਾਪਮਾਨ ਹੈ। ਸ਼ਹਿਰ ਦਾ ਤਾਪਮਾਨ 9.9 ਡਿਗਰੀ ਸੈਲਸੀਅਸ ਰਿਹਾ ਜੋ ਜਨਰਲ ਤੋਂ ਤਿੰਨ ਡਿਗਰੀ ਵਧ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਐਤਵਾਰ ਤੋਂ ਬਾਰਿਸ਼ ਹੋ ਚੁੱਕੀ ਹੈ ਜੋ ਕਿ ਲਗਾਤਾਰ ਪੈ ਰਹੀ ਹੈ। ਮੀਂਹ ਪੈਣ ਨਾਲ ਪੰਜਾਬ ਵਿਚ ਫਿਰ ਤੋਂ ਠੰਡ ਫਿਰ ਤੋਂ ਵਧ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement