
ਬਜਟ ਤੋਂ ਪਹਿਲਾਂ ਵਿੱਤ ਮੰਤਰਾਲੇ ਪਹੁੰਚੇ ਨਿਰਮਲਾ ਸੀਤਾਰਮਣ ਅਤੇ ਅਨੁਰਾਗ ਠਾਕੁਰ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਦਹਾਕੇ ਦਾ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਅਨੁਰਾਗ ਠਾਕੁਰ ਵਿੱਤ ਮੰਤਰਾਲੇ ਪਹੁੰਚੇ।
Nirmala Sitharaman and Anurag Thakur
ਇਸ ਦੌਰਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਇਸ ਬਜਟ ਵਿਚ ਵੀ ਜਨਤਾ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ। ਕੇਂਦਰੀ ਵਿੱਤ ਰਾਜ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਵਿੱਤ ਮੰਤਰੀ ਦਾ ਇਹ ਬਜਟ ਜਨਤਾ ਦੀਆਂ ਉਮੀਦਾਂ ਅਨੁਸਾਰ ਹੋਵੇਗਾ।
Anurag Thakur
ਉਹਨਾਂ ਦੱਸਿਆ ਕਿ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਵਿਸ਼ਵਾਸ ਦੇ ਮੰਤਰ ਨਾਲ ਚੱਲ ਰਹੀ ਮੋਦੀ ਸਰਕਾਰ ਨੇ ਮਹਾਂਮਾਰੀ ਦੇ ਸਮੇਂ ਆਤਮ ਨਿਰਭਰ ਪੈਕੇਜ ਦੇ ਕੇ ਭਾਰਤ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਆਰਥਿਕਤਾ ਨੂੰ ਵੀ ਮੁੜ ਲੀਹ 'ਤੇ ਲਿਆਦਾਂ ਹੈ।
Nirmala Sitharaman and Anurag Thakur
ਉਹਨਾਂ ਕਿਹਾ ਇਸ ਬਜਟ ਵਿਚ ਵੀ ਅਸੀਂ ਜਨਤਾ ਦੀਆਂ ਉਮੀਦਾਂ ‘ਤੇ ਖਰਾ ਉਤਰਾਂਗੇ। ਆਤਮ ਨਿਰਭਰ ਭਾਰਤ ਬਣਾਉਣ ਲਈ ਅਤੇ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿਚ ਭਾਰਤ ਲਗਾਤਾਰ ਅੱਗੇ ਵਧੇ, ਇਸ ਦਿਸ਼ਾ ਵਿਚ ਸਾਡੀ ਕੋਸ਼ਿਸ਼ ਰਹੇਗੀ।