
ਹਾਦਸੇ ਦੌਰਾਨ 13 ਲੋਕ ਹੋਏ ਜ਼ਖਮੀ
ਨਵੀਂ ਦਿੱਲੀ: ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ‘ਚ ਇਕ ਵੈਨ ਪਲਟ ਜਾਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹਾਦਸੇ ਵਿਚ 13 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਕੋਰਾਪੁਟ ਦੇ ਡੀਐਮ ਮਧੂਸੂਦਨ ਮਿਸ਼ਰਾ ਨੇ ਦੱਸਿਆ ਕਿ ਇਹ ਲੋਕ ਓਡੀਸ਼ਾ ਦੇ ਸਿੰਧਿਗੁੜਾ ਪਿੰਡ ਤੋਂ ਛੱਤੀਸਗੜ੍ਹ ਦੇ ਕੁਲਟਾ ਪਿੰਡ ਵੱਲ ਜਾ ਰਹੇ ਸੀ।
Accident
ਜ਼ਖਮੀਆਂ ਨੂੰ ਇਲ਼ਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਭਿਆਨਕ ਹਾਦਸਾ ਐਤਵਾਰ ਰਾਤ ਨੂੰ ਉਸ ਸਮੇਂ ਵਾਪਰਿਆ ਜਦੋਂ ਯਾਤਰੀ ਛੱਤੀਸਗੜ੍ਹ ਜਾ ਰਹੇ ਸੀ। ਇਸ ਦੌਰਾਨ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਦਰੱਖ਼ਤ ਨਾਲ ਟਕਰਾ ਗਈ।