ਪੁਲਿਸ ਨੇ ਸਿੰਘੂ ਦੀ ਸਰਹੱਦ ਨੂੰ ਰਾਜਧਾਨੀ ਤੋਂ ਕੱਟਿਆ
Published : Feb 1, 2021, 4:48 pm IST
Updated : Feb 1, 2021, 4:48 pm IST
SHARE ARTICLE
Farmer protest
Farmer protest

ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਆਵਾਜ਼ ਨੂੰ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਪਹੁੰਚਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਸੀ।

ਨਵੀਂ ਦਿੱਲੀ :ਸੁਰੱਖਿਆ ਮੁਲਾਜ਼ਮਾਂ ਦੀ ਵੱਧ ਰਹੀ ਤਾਇਨਾਤੀ ਦੇ ਨਾਲ,ਦਿੱਲੀ ਨੂੰ ਹਰਿਆਣਾ ਨਾਲ ਜੋੜਨ ਵਾਲੇ ਮੁੱਖ ਮਾਰਗ 'ਤੇ ਚਾਰ-ਪੱਧਰੀ ਬੈਰੀਕੇਡਿੰਗ ਅਤੇ ਨਾਲ ਲੱਗਦੀਆਂ ਸੜਕਾਂ‘ਤੇ ਖਾਈ ਦੇ ਕਾਰਨ,ਸਿੰਘੂ ਸਰਹੱਦ ਦੇ ਵਿਰੋਧ ਵਾਲੀ ਜਗ੍ਹਾ ਦਾ ਰਾਜਧਾਨੀ ਨਾਲੋਂ ਸੰਪਰਕ ਐਤਵਾਰ ਤੱਕ ਬੰਦ ਰਿਹਾ,ਜਿਸ ਨਾਲ ਸਪਲਾਈ ਅਤੇ ਆਵਾਜਾਈ ਵਿੱਚ ਵਿਘਨ ਆਇਆ । ਸਿੰਘੂ ਸਰਹੱਦ ਦੇ ਵਿਰੋਧ ਸਥਾਨ ਵਿਚ ਅਤੇ ਇਸ ਦੇ ਆਸ ਪਾਸ ਇੰਟਰਨੈਟ ਸੇਵਾਵਾਂ ਮੁਅੱਤਲ ਰਹੀਆਂ ਹਨ, ਹਜ਼ਾਰਾਂ ਲੋਕ ਲਗਾਤਾਰ ਤੀਜੇ ਦਿਨ ਇਸ ਜਗ੍ਹਾ 'ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ,

farmer protest farmer protest”40 ਕਿਸਾਨ ਯੂਨੀਅਨਾਂ ਦੀ ਸੰਸਥਾ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਐਤਵਾਰ ਨੂੰ ਇੱਕ ਬਿਆਨ ਵਿੱਚ ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਆਵਾਜ਼ ਨੂੰ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਪਹੁੰਚਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਸੀ। ਸਰਕਾਰ ਕਿਸਾਨਾਂ ਦੇ ਦੁਆਲੇ ਆਪਣੀ ਦਹਿਸ਼ਤ ਫੈਲਾਉਣਾ ਚਾਹੁੰਦੀ ਹੈ। ਇਹ ਵੱਖ-ਵੱਖ ਵਿਰੋਧ ਸਥਾਨਾਂ 'ਤੇ ਕਿਸਾਨ ਯੂਨੀਅਨਾਂ ਦੇ ਤਾਲਮੇਲ ਕਾਰਜ ਤੋਂ ਸਰਕਾਰ ਡਰ ਰਹੀ ਹੈ ਅਤੇ ਉਨ੍ਹਾਂ ਵਿਚਕਾਰ ਸੰਚਾਰ ਸਾਧਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਗੈਰ-ਜਮਹੂਰੀ ਅਤੇ ਗੈਰ ਕਾਨੂੰਨੀ ਹੈ । 

Farmer protest Farmer protestਸਰਕਾਰ ਦੇ ਆਦੇਸ਼ਾਂ ਅਨੁਸਾਰ,ਤਿੰਨ ਸਰਹੱਦੀ ਸਿੰਘੁ,ਟਿੱਕਰੀ ਅਤੇ ਗਾਜੀਪੁਰ,ਵਿਖੇ ਇੰਟਰਨੈਟ ਸੇਵਾਵਾਂ 29 ਜਨਵਰੀ ਤੋਂ ਐਤਵਾਰ ਰਾਤ 11 ਵਜੇ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਸਨ । ਪੁਲਿਸ ਨੇ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਸਿੰਘੂ ਖੇਤਰ ਪੂਰੀ ਤਰ੍ਹਾਂ ਨਾਲ ਕੱਟਿਆ ਗਿਆ ਹੈ,ਇਹ ਕਹਿੰਦੇ ਹੋਏ ਕਿ ਬਦਲਵੇਂ ਰਸਤੇ ਰਾਹੀਂ ਆਵਾਜਾਈ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਜਾਰੀ ਹੈ ।

photophotoਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਸਾਰੀਆਂ ਸੜਕਾਂ ਅਤੇ ਸਬ-ਮਾਰਗੀ ਥਾਵਾਂ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸਾਨੂੰ ਪਾਰ ਲੰਘਣ ਦੀ ਇਜਾਜ਼ਤ ਨਹੀਂ ਦੇ ਰਹੇ,ਅਸੀਂ ਸ਼ਨੀਵਾਰ ਤੋਂ ਦਿੱਲੀ ਸਰਕਾਰ ਦੁਆਰਾ ਪ੍ਰਬੰਧ ਕੀਤੇ ਗਏ ਪੋਰਟੇਬਲ ਟਾਇਲਟ ਜਾਂ ਵਾਟਰ ਟੈਂਕਰਾਂ ਦੀ ਵਰਤੋਂ ਨਹੀਂ ਕਰ ਸਕੇ ਹਾਂ। “ਹੁਣ ਅਸੀਂ ਪੂਰੀ ਤਰ੍ਹਾਂ ਸਥਾਨਕ ਵਸਨੀਕਾਂ ਦੇ ਪਖਾਨੇ ਅਤੇ ਪਾਣੀ ਦੀ ਸਪਲਾਈ 'ਤੇ ਨਿਰਭਰ ਹਾਂ । ਮੁਜ਼ਾਹਰੇ ਵਾਲੀਆਂ ਥਾਵਾਂ ਨੂੰ ਘੇਰਨ 'ਤੇ ਸਵਾਲ ਉਠਾਉਂਦਿਆਂ, ਕਿਸਾਨਾਂ  ਨੇ ਕਿਹਾ ਕਿ ਇਹ ਭੋਜਨ ਅਤੇ ਪਾਣੀ ਵਰਗੀਆਂ ਮੁੱਢਲੀਆਂ ਸਪਲਾਈਆਂ ਵਿਚ ਵਿਘਨ ਪਾਉਣ ਲਈ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ,"ਸਰਕਾਰ ਦੇ ਇਹ ਸਾਰੇ ਵੱਖ-ਵੱਖ ਹਮਲਿਆਂ ਦੀ ਨਿੰਦਾ ਕਰਦੇ ਹਾਂ ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement