
ਮਾਧੁਰੀ ਕਾਨੀਤਕਰ ਨੇ ਸ਼ਨੀਵਾਰ ਨੂੰ ਸੈਨਾ ਵਿਚ ਲੈਫਟੀਨੈਂਟ ਜਨਰਲ ਦਾ ਅਹੁਦਾ ਲਿਆ
ਨਵੀਂ ਦਿੱਲੀ: ਮਾਧੁਰੀ ਕਾਨੀਤਕਰ ਨੇ ਸ਼ਨੀਵਾਰ ਨੂੰ ਸੈਨਾ ਵਿਚ ਲੈਫਟੀਨੈਂਟ ਜਨਰਲ ਦਾ ਅਹੁਦਾ ਲਿਆ। ਉਹ ਹਥਿਆਰਬੰਦ ਸੈਨਾ ਵਿਚ ਇਸ ਅਹੁਦੇ 'ਤੇ ਪਹੁੰਚਣ ਵਾਲੀ ਤੀਜੀ ਔਰਤ ਹੈ। ਉਸ ਦਾ ਪਤੀ ਰਾਜੀਵ ਵੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਜਨਰਲ ਹੈ। ਇਸ ਤਰ੍ਹਾਂ ਮਾਧੁਰੀ ਅਤੇ ਰਾਜੀਵ ਦੇਸ਼ ਦੀ ਪਹਿਲੀ ਅਜਿਹੀ ਪਤੀ-ਪਤਨੀ ਹਨ ਜੋ ਸੈਨਾ ਵਿਚ ਲੈਫਟੀਨੈਂਟ ਜਨਰਲ ਹਨ।
photo
ਮਾਧੁਰੀ ਬਾਲ ਮਾਹਰ ਹੈ ਅਤੇ ਪਿਛਲੇ 37 ਸਾਲਾਂ ਤੋਂ ਭਾਰਤੀ ਫੌਜ ਵਿਚ ਸੇਵਾ ਨਿਭਾ ਰਹੀ ਹੈ। ਉਸਨੂੰ ਪਿਛਲੇ ਸਾਲ ਲੈਫਟੀਨੈਂਟ ਜਨਰਲ ਦੇ ਅਹੁਦੇ ਲਈ ਚੁਣਿਆ ਗਿਆ ਸੀ ਪਰ ਉਸਨੇ ਅਹੁਦਾ ਖਾਲੀ ਨਾ ਹੋਣ ਕਰਕੇ ਸ਼ਨੀਵਾਰ ਨੂੰ ਇਹ ਪਦ ਗ੍ਰਹਿਣ ਕੀਤਾ। ਲੈਫਟੀਨੈਂਟ ਜਨਰਲ ਕਾਨਿਤਕਰ ਨੇ ਨਵੀਂ ਦਿੱਲੀ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਅਧੀਨ ਡਿਪਟੀ ਚੀਫ਼, ਏਟੀਗ੍ਰਰੇਡ ਰੱਖਿਆ ਸਟਾਫ (ਡੀਸੀਆਈਡੀਐਸ) ਮੈਡੀਕਲ ਦਾ ਅਹੁਦਾ ਸੰਭਾਲ ਲਿਆ।
photo
ਵਾਈਸ ਐਡਮਿਰਲ ਡਾ. ਪੁਨੀਤਾ ਅਰੋੜਾ ਨੇ ਇਹ ਉਪਲਬਧੀ ਹਾਸਲ ਕਰਨ ਵਾਲੀ ਨੇਵੀ ਵਿਚ ਪਹਿਲੀ ਔਰਤ ਸੀ। ਏਅਰ ਮਾਰਸ਼ਲ ਪਦਮਾਵਤੀ ਬੰਦੋਪਾਧਿਆਏ ਇਸ ਏਅਰ ਫੋਰਸ ਤੱਕ ਪਹੁੰਚਣ ਵਾਲੀ ਦੂਜੀ ਔਰਤ ਸੀ ਹੁਣ ਮਾਧੁਰੀ ਕਾਨੀਤਕਰ ਨੇ ਇਹ ਉਪਲਬਧੀ ਹਾਸਲ ਕਰ ਲਈ ਹੈ। ਮਾਧੁਰੀ ਕਾਨੀਤਕਰ ਏਐਫਐਮਸੀ ਵਿੱਚ ਟਾਪਰ ਰਹੀ ਹੈ ਅਤੇ ਉਸਨੂੰ ਸਰਬੋਤਮ ਪ੍ਰਦਰਸ਼ਨ ਲਈ ਰਾਸ਼ਟਰਪਤੀ ਮੈਡਲ ਨਾਲ ਵੀ ਨਿਵਾਜਿਆ ਗਿਆ ।
photo
ਕਾਨੀਤਕਰ ਨੇ ਆਪਣੀ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਏਮਜ਼ ਤੋਂ ਪੂਰੀ ਕੀਤੀ ਸੀ। ਕਾਨਿਤਕਰ ਪ੍ਰਧਾਨ ਮੰਤਰੀ ਦੇ ਵਿਗਿਆਨਕ ਅਤੇ ਤਕਨੀਕੀ ਸਲਾਹਕਾਰ ਬੋਰਡ ਦੇ ਮੈਂਬਰ ਵੀ ਹਨ। ਮਾਧੁਰੀ ਨੇ ਏਐਫਐਮਸੀ ਦੀ 2017 ਵਿਚ ਪਹਿਲੀ ਮਹਿਲਾ ਡੀਨ ਵਜੋਂ ਅਹੁਦਾ ਸੰਭਾਲਿਆ। ਪੁਣੇ ਵਿਚ ਏ.ਐੱਫ.ਐੱਮ.ਸੀ. ਦੇ ਡੀਨ ਦੇ ਰੂਪ ਵਿਚ ਦੋ ਸਾਲ ਤੋਂ ਵੱਧ ਪੂਰੇ ਕਰਨ ਤੋਂ ਬਾਅਦ, ਕਾਨਿਤਕਰ ਨੇ ਪਿਛਲੇ ਸਾਲ ਉਧਮਪੁਰ ਦੇ ਮੇਜਰ ਜਨਰਲ ਮੈਡੀਕਲ ਦਾ ਅਹੁਦਾ ਸੰਭਾਲਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।