
ਔਰਤਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਵਾਰਾਣਸੀ ਦੇ ਇਕ ਨੌਜਵਾਨ ਦੀ ਇਕ ਨਵੀਂ ਖੋਜ ਖੇਤਰ ਵਿਚ ਸਾਹਮਣੇ ਆਈ ਹੈ। ਸ਼ਿਆਮ ਚੌਰਸੀਆ ਨਾਮ ਦੇ ਇਸ
ਨਵੀਂ ਦਿੱਲੀ- ਔਰਤਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਵਾਰਾਣਸੀ ਦੇ ਇਕ ਨੌਜਵਾਨ ਦੀ ਇਕ ਨਵੀਂ ਖੋਜ ਖੇਤਰ ਵਿਚ ਸਾਹਮਣੇ ਆਈ ਹੈ। ਸ਼ਿਆਮ ਚੌਰਸੀਆ ਨਾਮ ਦੇ ਇਸ ਨੌਜਵਾਨ ਨੇ ਇਕ ਝੁਮਕਾ ਤਿਆਰ ਕੀਤਾ ਹੈ ਜਿਸ ਵਿਚੋਂ 'ਮਿਰਚੀ ਗੋਲੀ' ਬਾਹਰ ਨਿਕਲੇਗੀ। ਜਦੋਂ ਕੋਈ ਵੀ ਆਦਮੀ ਕਿਸੇ ਔਰਤ ਨਾਲ ਜਬਰਦਸਤੀ ਕਰਦਾ ਹੈ ਤਾਂ ਉਸ ਸਮੇਂ ਹੀ ਉਸ ਆਦਮੀ ਨੂੰ ਨਿਸ਼ਾਨਾ ਬਣਾ ਕੇ ਆਦਮੀ ਨੂੰ ਭੱਜਣ ਲਈ ਮਜ਼ਬੂਰ ਕਰ ਦੇਵੇਗਾ।
File Photo
ਵਾਰਾਣਸੀ ਦੇ ਪਹਾੜੀ ਸਥਿਤ ਅਸ਼ੋਕਾ ਇੰਸਟੀਚਿਊਟ ਵਿਚ ਰਿਸਰਚ ਐਂਡ ਡਵੈਲਪਮੈਂਟ ਡਿਪਾਰਟਮੈਂਟ ਦੇ ਪ੍ਰਭਾਰੀ ਸ਼ਿਆਮ ਚੌਰਸੀਆ ਨੇ ਇਸ ਨੂੰ ਬਣਾਇਆ ਹੈ। ਉਹਨਾਂ ਦਾ ਕਹਿਣਾ ਹੈ ਇਹ ਝੁਮਕਾ ਮਨਚਲਿਆਂ ਨੂੰ ਸਬਕ ਸਿਖਾਉਣ ਦਾ ਇਕ ਵਧੀਆ ਤਰੀਕਾ ਹੈ। ਇਹ ਖੋਜ ਦੇਸ਼ ਵਿਚ ਛੇੜਛਾੜ, ਬਲਾਤਕਾਰ ਅਤੇ ਔਰਤਾਂ ਨੂੰ ਤੰਗ ਕਰਨ ਵਰਗੀਆਂ ਘਟਨਾਵਾਂ ਨੂੰ ਰੋਕਣ ਦੇ ਖੇਤਰ ਵਿਚ ਬਹੁਤ ਕਾਰਗਰ ਸਿੱਧ ਹੋਣ ਵਾਲਾ ਹੈ।
File Photo
ਇਹ ਔਰਤਾਂ ਦੀ ਸੁਰੱਖਿਆ ਲਈ ਢਾਲ ਦਾ ਕੰਮ ਕਰੇਗੀ। ਕੰਨਾਂ ਵਿਚ ਪਾਏ ਜਾਣ ਵਾਲੇ ਝੁਮਕੇ ਹੁਣ ਔਰਤਾਂ ਦੀ ਰੱਖਿਆ ਕਰੇਗਾ। ਇਸ ਨਾਲ ਔਰਤਾਂ ਨਾ ਸਿਰਫ ਸਵੈ-ਰੱਖਿਆ ਕਰ ਸਕਣਗੀਆਂ, ਬਲਕਿ ਮਰਦਾਂ ਦੀ ਹੇਰਾਫੇਰੀ ਨੂੰ ਰੋਕਣ ਵਿਚ ਵੀ ਸਫਲਤਾ ਪਾ ਸਕਣਗੀਆਂ। ਇਹ ਝੁਮਕਾ ਮਨਚਲਿਆਂ ਨੂੰ ਰੋਕਣ ਵਿਚ ਸਮਾਰਟ ਹੈ ਸਿਰਫ ਸੁੰਦਰਤਾ ਹੀ ਇਸ ਨੂੰ ਚੁਸਤ ਨਹੀਂ ਬਣਾਉਂਦੀ, ਬਲਕਿ ਇਸਦੇ ਗੁਣ ਵੀ ਬਹੁਤ ਹਨ। ਇਸ ਝੁਮਕੇ ਵਿਚੋਂ ਮਿਰਚ ਦੀਆਂ ਗੋਲੀਆਂ ਨਿਕਣਗੀਆਂ।
ਇਸ ਨੂੰ ਬਣਾਉਣ ਵਾਲੇ ਵਾਰਾਣਸੀ ਦੇ ਸ਼ਿਆਮ ਚੌਰਸੀਆ ਨੇ ਦੱਸਿਆ ਕਿ ਇਹ ਈਵ ਟੀਚਿੰਗ (ਸਮਾਰਟ ਈਅਰਿੰਗ ਗਨ) ਇਕ ਉਪਕਰਣ ਹੈ। ਇਸਦੇ ਬਾਵਜੂਦ ਇਹ ਔਰਤਾਂ ਦੇ ਗਹਿਣਿਆਂ ਵਰਗਾ ਦਿਸੇਗਾ। ਉਹਨਾਂ ਨੇ ਦੱਸਿਆ ਕਿ ਇਸ ਝੁਮਕੇ ਵਿਚ ਇਕ ਬਟਨ ਲੱਗਾ ਹੋਇਆ ਹੈ ਇਸ ਬਟਨ ਨੂੰ ਦਬਾਉਂਦੇ ਹੀ ਇਸ ਝੁਮਕੇ ਵਿਚੋਂ ਮਿਰਚੀ ਦੀਆਂ ਗੋਲੀਆਂ ਨਿਕਲਣ ਲੱਗ ਜਾਣਗੀਆ।
File Photo
ਇਸ ਡਿਵਾਇਸ ਦੀ ਇਕ ਹੋਰ ਖਾਸੀਅਤ ਹੈ ਕਿ 100 ਅਤੇ 112 ਡਾਇਲ ਕਰਨ ਤੇ ਤੁਰੰਤ ਪੁਲਿਸ ਨੂੰ ਸੂਚਨਾ ਮਿਲ ਜਾਵੇਗੀ। ਇਸ ਝੁਮਕੇ ਨੂੰ ਕਿਸੇ ਵੀ ਫੋਨ ਦੇ ਬਲੂਟੁੱਥ ਨਾਲ ਅਟੈਚ ਕਰ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੋਈ ਜ਼ਿਆਦਾ ਵੱਡੀ ਮੁਸੀਬਤ ਆਉਣ ਤੇ ਇਸ ਝੁਮਕੇ ਨੂੰ ਹ4ਥ ਵਿਚ ਫੜ ਕੇ ਗੋਲੀ ਵੀ ਚਲਾਈ ਜਾ ਸਕਦੀ ਹੈ।