
61 ਸਾਲਾ ਦੀ ਔਰਤ ਦੇ ਸਰੀਰ ਵਿਚ ਪੈਦਾ ਹੋ ਰਿਹਾ ਹੈ ਅਲਕੋਹਲ
ਅਮਰੀਕਾ ਵਿਚ ਇਕ 61 ਸਾਲਾ ਦੀ ਔਰਤ ਦੇ ਸਰੀਰ ਵਿਚ ਅਲਕੋਹਲ ਪੈਦਾ ਹੋ ਰਿਹਾ ਹੈ। ਦੁਨੀਆ ਵਿਚ ਇਹ ਅਜਿਹਾ ਪਹਿਲਾ ਕੇਸ ਹੈ। ਮਾਹਰਾਂ ਅਨੁਸਾਰ, ਇਹ ਇੱਕ ਦੁਰਲੱਭ ਸਥਿਤੀ ਹੈ ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ਯੂਰਿਨਰੀ ਆਟੋ-ਰਿਕਵਰੀ ਸਿੰਡਰੋਮ ਵਜੋਂ ਜਾਣਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਬਲੈਡਰ ਵਿੱਚ ਅਲਕੋਹਲ ਬਣਦਾ ਹੈ।
File
ਇਹ ਮਾਮਲਾ ਅਮਰੀਕਾ ਦੀ ਪਿਟਸਬਰਗ ਯੂਨੀਵਰਸਿਟੀ ਦੇ ਹਸਪਤਾਲ ਵਿਖੇ ਸਾਹਮਣੇ ਆਇਆ ਹੈ। ਬਜ਼ੁਰਗ ਲਿਵਰ ਸਿਰੋਸਿਸ ਅਤੇ ਸ਼ੂਗਰ ਦੇ ਰੋਗ ਤੋਂ ਪੀੜਤ ਹਨ। ਉਸ ਦਾ ਲਿਵਰ ਟ੍ਰਾਂਸਪਲਾਂਟ ਹੋਣਾ ਸੀ, ਪਰ ਡੋਨਰ ਨਾ ਮਿਲਨ ਕਾਰਨ ਇਹ ਨਹੀਂ ਹੋ ਸਕਿਆ। ਔਰਤ ਨੂੰ ਅਲਕੋਹਲ ਅਬਿਊਜ ਟਰੀਟਮੈਂਟ ਦੀ ਸਲਾਹ ਦਿੱਤੀ ਗਈ ਹੈ। ਯੂਨੀਵਰਸਿਟੀ ਆਫ ਪਿਟਸਬਰਗ ਮੈਡੀਕਲ ਸੈਂਟਰ ਵਿਖੇ ਔਰਤ ਦੀ ਜਾਂਚ ਕੀਤੀ ਗਈ।
File
ਸਾਰੇ ਟੈਸਟ ਪਾਜ਼ੀਟਿਵ ਪਾਏ ਗਏ। ਇਸ ਨਾਲ ਡਰ ਵਧਿਆ ਕਿ ਉਹ ਸ਼ਰਾਬ ਪੀਣ ਦੀ ਗੱਲ ਨੂੰ ਲੁਕਾ ਤਾਂ ਨਹੀਂ ਰਹੀ। ਇਸ ਨੂੰ ਸਮਝਣ ਲਈ ਖੂਨ ਦੀ ਜਾਂਚ ਕੀਤੀ ਗਈ। ਪਰ ਖੂਨ ਵਿਚ ਅਲਕੋਹਲ ਦਾ ਕੋਈ ਸਬੂਤ ਨਹੀਂ ਮਿਲਿਆ। ਐਨਲਸ ਆਫ ਇੰਟਰਨਲ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਤ ਕੇਸ ਰਿਪੋਰਟ ਅਨੁਸਾਰ ਔਰਤ ਦੇ ਯੂਰਿਨ ਵਿਚ ਗਲੂਕੋਜ਼ ਦੀ ਮਾਤਰਾ ਵਧੇਰੇ ਸੀ।
File
ਜਿਸ ਨੂੰ ਹਾਈਪਰਗਲਾਈਕੋਸੂਰੀਆ ਕਿਹਾ ਜਾਂਦਾ ਹੈ। ਸ਼ੂਗਰ ਦੇ ਕਾਰਨ ਯੂਰਿਨ ਵਿੱਚ ਸ਼ੂਗਰ ਦੀ ਮਾਤਰਾ ਵਧੇਰੇ ਪਾਈ ਗਈ। ਖੋਜਕਰਤਾਵਾਂ ਦੇ ਅਨੁਸਾਰ ਔਰਤ ਦੇ ਬਲੈਡਰ ਵਿੱਚ ਕਾਫੀ ਮਾਤਰਾ ਵਿਚ ਖਮੀਰ ਜਮ ਗਿਆ ਹੈ। ਜੋ ਸ਼ੂਗਰ ਨੂੰ ਈਥੇਨੌਲ ਵਿੱਚ ਬਦਲ ਰਹੀ ਹੈ। ਖਮੀਰ ਨੇ ਫ੍ਰੀਮੈਂਟੇਸ਼ਨ ਦੀ ਪ੍ਰਕਿਰਿਆ ਜਾਰੀ ਰੱਖੀ ਅਤੇ ਬਲੈਡਰ ਵਿੱਚ ਐਥੇਨਾਲ (ਅਲਕੋਹਲ) ਦਾ ਪੱਧਰ ਵਧ ਗਿਆ।
File
ਔਰਤ ਦੇ ਸਰੀਰ ਵਿੱਚ ਮੌਜੂਦ ਖਮੀਰ ਦਾ ਨਾਮ ਕੈਂਡੀਡਾ ਗਲੈਬੇਰੇਟਾ ਹੈ। ਜੋ ਆਮ ਤੌਰ ਤੇ ਸਰੀਰ ਵਿੱਚ ਪਾਇਆ ਜਾਂਦਾ ਹੈ। ਔਰਤ ਵਿਚ ਇਹ ਜਿਨ੍ਹੀਂ ਮਾਤਰਾ ਵਿਚ ਮਿਲਿਆ ਹੈ, ਅਜਿਹਾ ਬਹੁਤ ਘੱਟ ਮਾਮਲਿਆਂ ਵਿਚ ਹੁੰਦਾ ਹੈ। ਕਈ ਬਾਰ ਇਸ ਨੂੰ ਐਂਟੀ-ਫੰਗਲ ਇਲਾਜ ਦੀ ਮਦਦ ਨਾਲ ਹਟਾਉਣ ਦੀ ਕੋਸ਼ਿਸ ਕੀਤੀ ਗਈ, ਪਰ ਅਸਫਲਤਾ ਮਿਲੀ। ਇਸ ਦੌਰਾਨ ਬਲੱਡ ਸ਼ੂਗਰ ਵੀ ਵੱਧ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।