ਇੰਦੌਰ 'ਚ ਹੋਟਲ ਦੀ ਚਾਰ ਮੰਜ਼ਲਾ ਇਮਾਰਤ ਡਿੱਗੀ, 10 ਦੀ ਮੌਤ
Published : Apr 1, 2018, 9:47 am IST
Updated : Apr 1, 2018, 11:35 am IST
SHARE ARTICLE
Indore Hotel Building collapse many Killed
Indore Hotel Building collapse many Killed

ਇੱਥੋਂ ਦੇ ਸਰਵਟੇ ਬੱਸ ਸਟੈਂਡ ਵਿਖੇ ਸਥਿਤ ਚਾਰ ਮੰਜ਼ਲਾ ਹੋਟਲ ਦੀ ਇਮਾਰਤ ਢਹਿਣ ਨਾਲ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਗਿਣਤੀ ਦਾ ਇਹ ਅੰਕੜਾ

ਇੰਦੌਰ : ਇੱਥੋਂ ਦੇ ਸਰਵਟੇ ਬੱਸ ਸਟੈਂਡ ਵਿਖੇ ਸਥਿਤ ਚਾਰ ਮੰਜ਼ਲਾ ਹੋਟਲ ਦੀ ਇਮਾਰਤ ਢਹਿਣ ਨਾਲ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਗਿਣਤੀ ਦਾ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ। ਹਾਦਸੇ ਵਿਚ ਜ਼ਖ਼ਮੀ ਹੋਏ ਪੰਜ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦਾ ਇਲਾਜ ਐਮ ਵਾਈ ਹਸਪਤਾਲ ਵਿਚ ਚੱਲ ਰਿਹਾ ਹੈ। ਅਜੇ ਵੀ ਕੁੱਝ ਲੋਕਾਂ ਦੇ ਮਲਬੇ ਵਿਚ ਦਬੇ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਵਲੋਂ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Indore Hotel Building collapse many KilledIndore Hotel Building collapse many Killed

ਇਮਾਰਤ ਡਿਗਣ ਦੇ ਕੁੱਝ ਸਮੇਂ ਬਾਅਦ ਹੀ ਪੁਲਿਸ ਨੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਉੱਧਰ ਤੋਂ ਗੁਜ਼ਰਨ ਵਾਲੀਆਂ ਸੜਕਾਂ ਨੂੰ ਬੰਦ ਕਰ ਦਿਤਾ। ਉਥੇ ਹੀ ਫ਼ਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਮਲਬੇ ਵਿਚ ਦਬੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਹੋਟਲ ਦਾ ਇਕ ਹਿੱਸਾ ਗੁਆਂਢ ਦੇ ਇਕ ਮਕਾਨ 'ਤੇ ਜਾ ਕੇ ਡਿੱਗ ਗਿਆ, ਜਿਸ ਵਿਚ ਕਰੀਬ ਚਾਰ-ਪੰਜ ਲੋਕਾਂ ਦੇ ਫਸੇ ਹੋਣ ਦੀ ਗੱਲ ਆਖੀ ਜਾ ਰਹੀ ਹੈ।

Indore Hotel Building collapse many KilledIndore Hotel Building collapse many Killed

ਇਸ ਹਾਦਸੇ ਦੌਰਾਨ ਮਾਰੇ ਗਏ 10 ਲੋਕਾਂ ਵਿਚੋਂ ਪੰਜ ਦੀ ਪਹਿਚਾਣ ਹੋ ਚੁੱਕੀ ਹੈ ਜਦਕਿ 5 ਹੋਰ ਦੀ ਹੁਣ ਵੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਐਮ ਵਾਈ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿਚ ਸੱਤਿਆਨਰਾਇਣ (60), ਹੋਟਲ ਦਾ ਮੈਨੇਜਰ ਹਰੀਸ਼ ਸੋਨੀ (70), ਰਾਜੂ (36), ਆਨੰਦ ਪੋਰਵਾਲ (ਵਾਸੀ ਨਾਗਦਾ) ਅਤੇ ਰਾਕੇਸ਼ ਰਾਠੌਰ (ਵਾਸੀ ਨੰਦਬਾਗ) ਦੀ ਸ਼ਨਾਖ਼ਤ ਹੋ ਚੁੱਕੀ ਹੈ। ਜਦਕਿ 3 ਪੁਰਸ਼ ਅਤੇ ਦੋ ਮਹਿਲਾਵਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ।

Indore Hotel Building collapse many KilledIndore Hotel Building collapse many Killed

ਚਸ਼ਮਦੀਦਾਂ ਮੁਤਾਬਕ ਘਟਨਾ ਦੇ ਸਮੇਂ ਹੋਟਲ ਵਿਚ ਕਈ ਮੁਸਾਫ਼ਰ ਠਹਿਰੇ ਹੋਏ ਸਨ। ਡਿਗਦੇ ਹੋਟਲ ਦੇ ਮਲਬੇ ਦੀ ਚਪੇਟ ਵਿਚ ਆਸਪਾਸ ਤੋਂ ਲੰਘਣ ਵਾਲੇ ਲੋਕ ਵੀ ਆ ਗਏ। ਹਾਦਸੇ ਦੇ ਤੁਰਤ ਬਾਅਦ ਆਸਪਾਸ ਦੇ ਮੌਜੂਦ ਲੋਕਾਂ ਨੇ ਬਚਾਅ ਕਾਰਜ ਅਤੇ ਮਦਦ ਸ਼ੁਰੂ ਕਰ ਦਿਤੀ। ਹੋਟਲ ਦੇ ਕੋਲ ਸਥਿਤ ਇਕ ਹੋਰ ਹੋਟਲ ਦੇ ਕਰਮਚਾਰੀ ਅਜੇ ਰਾਜਪੂਤ ਮੁਤਾਬਕ ਅਚਾਨਕ ਤੇਜ਼ ਧਮਾਕੇ ਦੀ ਆਵਾਜ਼ ਆਈ ਅਤੇ ਬਿਜਲੀ ਗੁੱਲ ਹੋ ਗਈ। 

Indore Hotel Building collapse many KilledIndore Hotel Building collapse many Killed

ਬਾਹਰ ਜਾ ਕੇ ਦੇਖਿਆ ਤਾਂ ਪੂਰੇ ਇਲਾਕੇ ਵਿਚ ਧੂੜ ਦਾ ਗ਼ੁਬਾਰ ਫੈਲਿਆ ਹੋਇਆ ਸੀ। ਪੂਰਾ ਹੋਟਲ ਡਿੱਗ ਚੁੱਕਿਆ ਸੀ। ਉਥੋਂ ਲੰਘ ਰਿਹਾ ਇਕ ਆਟੋ ਰਿਕਸ਼ਾ ਚਾਲਕ ਵੀ ਉਸ ਦੀ ਚਪੇਟ ਵਿਚ ਆ ਗਿਆ। ਆਟੋ ਚਾਲਕ ਸੱਤਿਆਨਰਾਇਣ ਚੌਹਾਨ ਨੂੰ ਲੋਕਾਂ ਨੇ ਤੁਰਤ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਰਵਾਨਾ ਕੀਤਾ। ਘਟਨਾ ਤੋਂ ਬਾਅਦ ਕਰੀਬ 20 ਮਿੰਟ ਬਾਅਦ ਨਗਰ ਨਿਗਮ, ਆਫ਼ਤ ਪ੍ਰਬੰਧਨ,ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਨਾਲ ਹੀ ਪੁਲਿਸ ਅਤੇ ਨਿਗਮ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement